ਪੁਲਵਾਮਾ ਹਮਲੇ ''ਤੇ ਪਹਿਲੀ ਵਾਰ ਬੋਲੇ ਸਲਮਾਨ ਖਾਨ

3/21/2019 1:44:04 PM

ਜਲੰਧਰ(ਬਿਊਰੋ)— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਕਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਫੌਜੀਆਂ ਦੇ ਕਾਫਲੇ 'ਤੇ ਹਮਲਾ ਕੀਤਾ ਸੀ। ਇਸ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਇਸ ਤੋਂ ਬਾਅਦ ਪੂਰੇ ਦੇਸ਼ ਨੇ ਹਮਲੇ ਦੀ ਨਿੰਦਾ ਕੀਤੀ ਸੀ। ਭਾਰਤ ਨੇ ਇਸ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਏਅਰ ਸਟਰਾਇਕ ਵੀ ਕੀਤੀ ਸੀ। ਹੁਣ ਬਾਲੀਵੁੱਡ ਸਟਾਰ ਸਲਮਾਨ ਖਾਨ ਵੀ ਇਸ ਬਾਰੇ 'ਚ ਪਹਿਲੀ ਵਾਰ ਬੋਲੇ ਹਨ।
PunjabKesari
ਆਪਣੀ ਕੰਪਨੀ ਦੇ ਬੈਨਰ ਤਲੇ ਬਣ ਰਹੀ ਫਿਲਮ 'ਨੋਟਬੁੱਕ' ਨਾਲ ਸਲਮਾਨ ਖਾਨ ਨਵੋਦਿਤ ਕਲਾਕਾਰ ਜ਼ਹੀਰ ਇਕਬਾਲ ਅਤੇ ਪ੍ਰਨੂਤਨ ਬਹਿਲ ਨੂੰ ਲਾਂਚ ਕਰਨ ਜਾ ਰਹੇ ਹਨ। ਇਹ ਫਿਲਮ ਕਸ਼ਮੀਰ 'ਤੇ ਆਧਾਰਿਤ ਹੈ ਅਤੇ ਬੱਚਿਆਂ ਦੀ ਐਜੂਕੇਸ਼ਨ 'ਤੇ ਆਧਾਰਿਤ ਹੈ। ਸਲਮਾਨ ਨੇ ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲਦੇ ਹੋਏ ਕਿਹਾ ਕਿ ਅੱਤਵਾਦੀਆਂ ਨੂੰ ਵੀ ਐਜੂਕੇਸ਼ਨ ਮਿਲੀ ਹੈ ਪਰ ਉਹ ਗਲਤ ਤਰ੍ਹਾਂ ਦੀ ਐਜੂਕੇਸ਼ਨ ਹੈ।
PunjabKesari
ਸਲਮਾਨ ਨੇ ਕਿਹਾ ਕਿ ਅੱਤਵਾਦੀਆਂ ਨੂੰ ਠੀਕ ਸਿੱਖਿਆ ਦਿੱਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਹੀਦ ਹੋਏ ਜਵਾਨਾਂ ਦੀ ਖਬਰ ਸੁਣ ਕੇ ਉਨ੍ਹਾਂ ਦਾ ਦਿਲ ਬੈਠ ਗਿਆ ਸੀ। ਦੱਸ ਦੇਈਏ ਕਿ ਨਿਤਿਨ ਕੱਕੜ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਨੋਟਬੁੱਕ' 29 ਮਾਰਚ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News