ਸੋਸ਼ਲ ਮੀਡੀਆ 'ਤੇ ਛਾਇਆ ਸਲਮਾਨ ਦਾ ਸ਼ਰਟਲੈੱਸ ਵਰਕਆਊਟ ਵੀਡੀਓ

3/29/2019 9:30:30 AM

ਜਲੰਧਰ(ਬਿਊਰੋ)— ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟ 'ਚ ਕਾਫੀ ਰੁੱਝੇ ਹੋਏ ਹਨ। ਜਿੱਥੇ ਸਲਮਾਨ ਦੀ 'ਭਾਰਤ' ਧਮਾਲ ਮਚਾਉਣ ਲਈ ਤਿਆਰ ਹੈ, ਉੱਥੇ ਹੀ ਸਲਮਾਨ ਨੇ 'ਇੰਸ਼ਾਅੱਲ੍ਹਾ' ਦਾ ਐਲਾਨ ਵੀ ਕਰ ਦਿੱਤਾ ਹੈ। ਹੁਣ ਸਲਮਾਨ ਦਾ ਸ਼ਰਟਲੈੱਸ ਵਰਕਆਊਟ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਸਲਮਾਨ ਨੇ ਹਾਲ ਹੀ 'ਚ ਫਿੱਟਨੈੱਸ ਉਪਕਰਨਾਂ ਦੇ ਬ੍ਰਾਂਡ ਨੂੰ ਲੌਂਚ ਕੀਤਾ ਹੈ। ਇਸ ਨਾਲ ਵਰਕਆਊਟ ਵੀਡੀਓ ਨੂੰ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।


ਸਾਹਮਣੇ ਆਏ ਵੀਡੀਓ 'ਚ ਸਲਮਾਨ ਇਕ ਵਾਰ ਫਿਰ ਸ਼ਰਟਲੈੱਸ ਨਜ਼ਰ ਆ ਰਹੇ ਹਨ। ਫਿਲਹਾਲ ਸਲਮਾਨ ਦੀ ਫਿਲਮ 'ਭਾਰਤ' ਦੇ ਟੀਜ਼ਰ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਕਰ ਰਹੇ ਹਨ। ਫਿਲਮ ਦਾ ਡਾਇਰੈਕਸ਼ਨ ਅਲੀ ਅੱਬਾਸ ਜ਼ਫ਼ਰ ਨੇ ਕੀਤਾ ਹੈ ਜਿਸ 'ਚ ਕੈਟਰੀਨਾ ਤੇ ਸਲਮਾਨ ਦੀ ਜੋੜੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸਲਮਾਨ ਸੰਜੇ ਲੀਲਾ ਭੰਸਾਲੀ ਦੀ 'ਇੰਸਾਅੱਲ੍ਹਾ' 'ਚ ਆਲੀਆ ਭੱਟ ਨਾਲ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News