ਇਸ ਕਾਰਨ ਸਲਮਾਨ ਖਾਨ ਨੇ ਅੱਜ ਤਕ ਨਹੀਂ ਕਰਵਾਇਆ ਵਿਆਹ

4/21/2019 11:37:01 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮੋਸਟ ਐਲੀਜੀਬਲ ਬੈਚਲਰਸ 'ਚ ਸ਼ਾਮਲ ਸਲਮਾਨ ਖਾਨ ਦੇ ਹੁਣ ਤੱਕ ਵਿਆਹ ਨਾ ਕਰਵਾਉਣ ਦਾ ਕਾਰਨ ਸਾਹਮਣੇ ਆਇਆ ਹੈ। ਸਲਮਾਨ ਖਾਨ ਦਾ ਨਾਂ ਬਾਲੀਵੁੱਡ ਦੀਆਂ ਕਈਆਂ ਅਭਿਨੇਤਰੀਆਂ ਸੰਗੀਤਾ ਬਿਜਲਾਨੀ, ਸੋਮੀ ਅਲੀ, ਐਸ਼ਵਰਿਆ ਰਾਏ ਅਤੇ ਕੈਟਰੀਨਾ ਕੈਫ ਨਾਲ ਜੋੜਿਆ ਗਿਆ ਪਰ ਸਲਮਾਨ ਨੂੰ ਲਾੜਾ ਬਣਦੇ ਦੇਖਣ ਦਾ ਪ੍ਰਸ਼ੰਸਕਾਂ ਤੇ ਫੈਮਿਲੀ ਦਾ ਸੁਪਨਾ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ ਹੈ।
PunjabKesari
ਸਲਮਾਨ ਦਾ ਹੁਣ ਤੱਕ ਸਿੰਗਲ ਬਣੇ ਰਹਿਣ ਦਾ ਅਸਲੀ ਕਾਰਨ ਹੁਣ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਆਪਣੇ ਪਰਿਵਾਰ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਨ ਅਤੇ ਉਸ ਲਈ ਉਹ ਕੁਝ ਵੀ ਕਰ ਸਕਦੇ ਹਨ।
PunjabKesari
ਇਸ ਪਿਆਰ ਦੇ ਅੱਗੇ ਉਨ੍ਹਾਂ ਦਾ ਕਿਸੇ ਹੋਰ ਨਾਲ ਪਿਆਰ ਨਹੀਂ ਟਿਕਦਾ। ਕਈ ਵਾਰ ਉਹ ਵਿਆਹ ਕਰਵਾਉਣ ਦੇ ਨਜ਼ਦੀਕ ਸਨ ਪਰ ਹਰ ਵਾਰ ਉਹ ਦੂਜੇ ਵਿਅਕਤੀ ਨੂੰ ਆਪਣੇ ਪਰਿਵਾਰ ਤੋਂ ਜ਼ਿਆਦਾ ਮਹੱਤਵ ਦੇਣ 'ਚ ਅਸਫਲ ਰਹੇ।
PunjabKesari
ਸਲਮਾਨ ਨੂੰ ਲਗਦਾ ਹੈ ਕਿ ਪਾਰਟਨਰ ਨਾਲ ਕਮਿਟ ਕਰਨਾ ਅਤੇ ਫਿਰ ਉਸ ਨੂੰ ਆਪਣਾ 100 ਫੀਸਦੀ ਨਾ ਦੇ ਸਕਣਾ ਉਸ ਲਈ ਗਲਤ ਹੋਵੇਗਾ। ਇਹੀ ਕਾਰਨ ਹੈ ਕਿ ਉਹ ਹਾਲੇ ਤੱਕ ਸਿੰਗਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News