ਮਾਂ ਨਾਲ ਵਿਦੇਸ਼ੀ ਗੀਤ 'ਤੇ ਸਲਮਾਨ ਖਾਨ ਨੇ ਕੀਤਾ ਡਾਂਸ, ਵੀਡੀਓ ਵਾਇਰਲ

7/22/2019 5:16:39 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ 'ਭਾਰਤ' ਦੀ ਸਫਲਤਾ ਤੋਂ ਬਾਅਦ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਹੋ ਗਏ ਹਨ। ਉਹ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਇਸ ਵਿਚਕਾਰ ਸਲਮਾਨ ਦਾ ਇਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੀ ਮਾਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਸਭ ਤੋਂ ਪਿਆਰੀ ਗੱਲ ਇਹ ਹੈ ਕਿ ਉਹ ਆਪਣੀ ਮਾਂ ਨਾਲ ਹਿੰਦੀ ਨਹੀਂ ਸਗੋਂ ਵਿਦੇਸ਼ੀ ਗੀਤ 'ਤੇ ਡਾਂਸ ਕਰ ਰਹੇ ਹਨ। ਇਹ ਗੀਤ ਅਕਸਰ ਪਾਰਟੀਆਂ 'ਚ ਪਲੇਅ ਕੀਤਾ ਜਾਂਦਾ ਹੈ। ਵੀਡੀਓ ਨਾਲ ਸਲਮਾਨ ਨੇ ਬਹੁਤ ਹੀ ਪਿਆਰਾ ਅਤੇ ਫਨੀ ਕੈਪਸ਼ਨ ਦਿੱਤਾ ਹੈ। ਸਲਮਾਨ ਨੇ ਲਿਖਿਆ,''ਮਾਮ ਇਜ ਸੇਇੰਗ ਬੰਦ ਕਰੋ ਇਹ ਨੱਚਣਾ ਗਾਉਣਾ।''

 
 
 
 
 
 
 
 
 
 
 
 
 
 

Mom is saying band karo yeh naach ganna..

A post shared by Salman Khan (@beingsalmankhan) on Jul 22, 2019 at 2:12am PDT


ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਕਈ ਵੀਡੀਓਜ਼ ਪੋਸਟ ਕਰ ਚੁੱਕੇ ਹਨ। ਕਈ ਵੀਡੀਓਜ਼ 'ਚ ਉਨ੍ਹਾਂ ਨੇ ਕਿਸੇ ਦੂੱਜੇ ਸ਼ਖਸ ਨੂੰ ਦਿਖਾਇਆ ਹੈ, ਜਿਵੇਂ ਸਲਮਾਨ ਦੀ ਪੇਂਟਿੰਗ ਬਣਾਉਂਦੀ ਉਨ੍ਹਾਂ ਦੀ ਅਪਾਹਜ ਫੈਨ ਜਾਂ ਫਿਰ ਕਵਿਤਾ ਸੁਣਾਉਂਦੀ ਪਿਆਰੀ ਬੱਚੀ। ਉੱਥੇ ਹੀ ਕੁਝ ਵੀਡੀਓਜ਼ 'ਚ ਸਲਮਾਨ ਖੁਦ ਮਸਤੀ ਕਰਦੇ ਨਜ਼ਰ ਆਉਂਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News