ਸਲਮਾਨ ਨੇ ਕੀਤਾ ਖੁਲਾਸਾ, ਹੁਣ ਤੱਕ ਕਿਸੇ ਲੜਕੀ ਨੇ ਵਿਆਹ ਲਈ ਨਹੀਂ ਕੀਤਾ ਪ੍ਰਪੋਜ਼

7/25/2019 10:19:07 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਲੜਕੀ ਨੇ ਵਿਆਹ ਲਈ ਪ੍ਰਪੋਜ਼ ਨਹੀਂ ਕੀਤਾ ਹੈ। ਸਲਮਾਨ ਖਾਨ ਨੂੰ ਬਾਲੀਵੁੱਡ ਦਾ ਮੋਸਟ ਐਲਿਜਿਬਲ ਬੈਚਲਰ ਮੰਨਿਆ ਜਾਂਦਾ ਹੈ। ਸਲਮਾਨ ਖਾਨ ਕਰੀਬ 3 ਦਹਾਕਿਆਂ ਤੋਂ ਫਿਲਮ ਇੰਡਸਟਰੀ 'ਚ ਹਨ। ਸਲਮਾਨ ਦਾ ਅਫੇਅਰ ਕਈ ਅਭਿਨੇਤਰੀਆਂ ਨਾਲ ਰਿਹਾ ਪਰ ਸਲਮਾਨ ਖਾਨ ਨੂੰ ਇਸ ਗੱਲ ਦਾ ਦੁੱਖ ਹੈ ਕਿ ਕਿਸੇ ਵੀ ਲੜਕੀ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਨਹੀਂ ਕੀਤਾ ਹੈ।
PunjabKesari
ਸਲਮਾਨ ਖਾਨ ਕੋਲੋ ਜਦ ਪੁੱਛਿਆ ਗਿਆ ਕਿ ਫਿਲਮ 'ਭਾਰਤ' 'ਚ ਕੈਟਰਿਨਾ ਤੁਹਾਨੂੰ ਵਿਆਹ ਲਈ ਕਰਦੀ ਦਿੱਸੀ ਤਾਂ ਕਿ ਅਸਲ ਜ਼ਿੰਦਗੀ 'ਚ ਵੀ ਕਦੇ ਕਿਸੇ ਲੜਕੀ ਨੇ ਪ੍ਰਪੋਜ਼ ਕੀਤਾ? ਇਸ 'ਤੇ ਸਲਮਾਨ ਖਾਨ ਨੇ ਮੁਸਕਰਾਉਂਦੇ ਹੋਏ ਕਿਹਾ, 'ਨਹੀਂ, ਅਜੇ ਤਕ ਤਾਂ ਅਜਿਹਾ ਨਹੀਂ ਹੋਇਆ, ਅਜਿਹਾ ਇਸ ਲਈ ਕਿਉਂਕਿ ਮੈਂ ਕੈਂਡਲ ਲਾਈਟ ਡਿਨਰ ਨਹੀਂ ਕਰਦਾ। ਕੈਂਡਲਲਾਈਟ 'ਚ ਮੈਂ ਇਹ ਨਹੀਂ ਦੇਖ ਪਾਉਂਦਾ ਕਿ ਮੈਂ ਖਾ ਕੀ ਰਿਹਾ ਹਾਂ ਪਰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਕਿ ਹੁਣ ਤੱਕ ਕਿਸੇ ਨੇ ਵਿਆਹ ਲਈ ਪ੍ਰਪੋਜ਼ ਨਹੀਂ ਕੀਤਾ।
PunjabKesari
ਦੱਸ ਦੇਈਏ ਕਿ ਸਲਮਾਨ ਇਨ੍ਹੀਂ ਦਿਨੀਂ 'ਦਬੰਗ 3' ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ਬਾਕਸ ਆਫਿਸ਼ 'ਤੇ ਇਹ ਫਿਲਮ 20 ਦਸੰਬਰ 2019 ਨੂੰ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News