''ਟਿਊਬਲਾਈਟ'' ਹੋਈ ਫਲਾਪ, ਹੁਣ ਸਲਮਾਨ ਦੇਣਗੇ ਡਿਸਟ੍ਰੀਬਿਊਟਰਜ਼ ਨੂੰ ਇੰਨੇ ਕਰੋੜ

7/8/2017 5:11:42 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਤੋਂ ਫੈਨਜ਼ ਨੂੰ ਬਹੁਤ ਉਮੀਦ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾਂ ਨੂੰ ਲੱਗਿਆ ਸੀ ਕਿ ਸਲਮਾਨ ਦਮਦਾਰ ਈਦ ਦੇ ਕੇ ਜਾਣਗੇ ਪਰ ਅਜਿਹਾ ਨਹੀਂ ਹੋ ਸਕਿਆ। 'ਟਿਊਬਲਾਈਟ'ਤੋਂ ਜਿੰਨੀ ਨਰਾਸ਼ਾ ਭਾਈਜਾਨ ਦੇ ਫੈਨਜ਼ ਨੂੰ ਹੋਈ ਹੈ। ਉਨ੍ਹਾਂ ਹੀ ਨਿਰਾਸ਼ਾ ਫਿਲਮ ਦੇ ਡਿਸਟ੍ਰੀਬਿਊਟਰਜ਼ ਨੂੰ ਵੀ ਹੋਈ। ਫਿਲਮ ਦੇ ਫਲਾਪ ਹੋਣ ਤੋਂ ਡਿਸਟ੍ਰੀਬਿਊਟਰਜ਼ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਅਤੇ ਉਨ੍ਹਾਂ ਨੂੰ ਪੈਸਿਆਂ ਦਾ ਬਹੁਤ ਨੁਕਸਾਨ ਹੋਇਆ ਹੈ। 
ਖਬਰਾਂ ਅਨੁਸਾਰ ਡਿਸਟ੍ਰੀਬਿਊਟਰਜ਼ ਦੀ ਮਦਦ ਕਰਨ ਲਈ ਸਲਮਾਨ ਖਾਨ ਅੱਗੇ ਆਏ ਹਨ। ਜਾਣਕਾਰੀ ਮੁਤਾਬਕ, ਡਿਸਟ੍ਰੀਬਿਊਟਰਜ਼ ਅੱਜ ਸਲੀਮ ਖਾਨ ਅਤੇ ਸਲਮਾਨ ਖਾਨ ਨਾਲ ਮੁਲਾਕਾਤ ਕਰਨ ਵਾਲੇ ਹਨ। ਦੋਵੇਂ ਕਰੀਬ 50-55 ਕਰੋੜ ਡਿਟ੍ਰੀਬਿਊਟਰਜ਼ ਨੂੰ ਦੇਣਗੇ। ਖਬਰਾਂ ਅਨੁਸਾਰ 'ਟਿਊਬਲਾਈਟ'ਨੇ 14 ਦਿਨਾਂ ਵਿਚ 114.5 ਕਰੋੜ ਦੀ ਕਮਾਈ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News