ਸਲਮਾਨ ਅਤੇ ਸ਼ਾਹਰੁਖ ਦੀ ਵਜ੍ਹਾ ਕਰਕੇ ਇਸ ਵਿਅਕਤੀ ਨੂੰ ਹੋਇਆ 60 ਕਰੋੜ ਦਾ ਘਾਟਾ
8/12/2017 4:54:04 PM
ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀ ਵਜ੍ਹਾ ਕਰਕੇ ਇਕ ਵਿਅਕਤੀ ਨੂੰ 60 ਕਰੋੜ ਦਾ ਘਾਟਾ ਹੋਇਆ ਹੈ। ਜ਼ਾਹਿਰ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਆਖਿਰ ਕਿਵੇਂ ਹੋ ਸਕਦਾ ਹੈ ਕਿ ਆਪਣੇ ਫੈਨਜ਼ ਦਾ ਇੰਨਾ ਖਿਆਲ ਰੱਖਣ ਵਾਲੇ ਇਨ੍ਹਾਂ ਅਭਿਨੇਤਾਵਾਂ ਦੀ ਵਜ੍ਹਾ ਕਰਕੇ ਕਿਸੇ ਵਿਅਕਤੀ ਦਾ ਨੁਕਸਾਨ ਹੋ ਗਿਆ ਹੋਵੇ। ਤੁਹਾਨੂੰ ਦੱਸ ਦੇਈਏ ਕਿ ਇਹ ਵਿਅਕਤੀ ਇਕ ਫਿਲਮ ਡਿਸਟ੍ਰੀਬਿਊਟਰ ਹੈ ਜਿਸਦਾ ਨਾਂ ਨਰੇਂਦਰ ਹੈਰਾਵਤ ਹੈ।
ਸੂਤਰਾਂ ਮੁਤਾਬਕ ਐੱਨ. ਅੱੈਚ. ਸਟੂਡਿਊ ਦੇ ਨਰੇਂਦਰ ਦੇ ਬਾਰੇ ਅਜਿਹੀਆਂ ਖਬਰਾਂ ਹਨ ਕਿ ਫਿਲਮ 'ਟਿਊਬਲਾਈਟ' ਅਤੇ 'ਜਬ ਹੈਰੀ ਮੈੱਟ ਸੇਜਲ' ਬਾਕਸ ਆਫਿਸ 'ਤੇ ਫਲਾਪ ਰਹਿ ਜਾਣ ਕਰਕੇ ਉਸਨੂੰ ਕਾਫੀ ਨੁਕਸਾਨ ਭੋਗਣਾ ਪਿਆ ਹੈ। ਨਰੇਂਦਰ ਦੇ ਕੋਲ 'ਟਿਊਬਲਾਈਟ' ਦੇ ਦੇਸ਼ਭਰ 'ਚ ਡਿਸਟ੍ਰੀਬਿਊਸ਼ਨ ਰਾਈਟਸ ਸਨ ਪਰ ਉਨ੍ਹਾਂ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ ਜਦੋਂ ਇਹ ਸਲਮਾਨ ਖਾਨ ਦੀ ਪਿਛਲੀ ਫਿਲਮਾਂ ਵਰਗਾ ਕੋਈ ਕਮਾਲ ਨਹੀਂ ਦਿਖਾ ਸਕੀ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਕੁਝ ਹਫਤੇ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਹ ਉਨ੍ਹਾਂ ਸਭ ਡਿਸਟ੍ਰੀਬਿਊਟਰ ਦਾ ਪੈਸਾ ਵਾਪਸ ਕਰ ਦੇਣਗੇ ਜਿਨ੍ਹਾਂ ਨੂੰ ਨੁਕਸਾਨ ਝੇਲਨਾ ਪਿਆ ਹੈ। ਹਾਲਾਕਿ ਨਰੇਂਦਰ ਨੇ ਕਿਸੇ ਤਰ੍ਹਾਂ ਦੀ ਮੁਆਵਜ਼ਾ ਰਕਮ ਮਿਲਣ ਦੀ ਗੱਲ 'ਤੇ ਇੰਨਕਾਰ ਕੀਤਾ ਹੈ। ਨਰੇਂਦਰ ਦਾ ਕਹਿਣਾ ਹੈ ਕਿ ਉਸਨੂੰ ਕਿਸੇ ਤਰ੍ਹਾਂ ਦਾ ਪੈਸਾ ਸਲਮਾਨ ਵਲੋਂ ਨਹੀਂ ਮਿਲਿਆ ਹੈ। ਡਿਸਟ੍ਰੀਬਿਊਟਰ ਨੂੰ ਪੈਸਾ ਦਿੱਤੇ ਜਾਣ ਵਾਲੀਆਂ ਸਭ ਖਬਰਾਂ ਝੂਠੀਆਂ ਹਨ। ਉਸਨੇ ਕਿਹਾ ਕਿ ਮੈਂ ਕਈ ਵਾਰ ਉਨ੍ਹਾਂ ਕੰਮ ਕੀਤਾ ਹੈ ਅਤੇ ਮੇਰੇ ਬਹੁਤ ਚੰਗੇ ਸੰਬੰਧ ਰਹੇ ਹਨ। ਸਲੀਮ ਸਾਹਿਬ ਨੇ ਸਾਨੂੰ ਪੈਸਾ ਵਾਪਸ ਕਰਨ ਦੀ ਗੱਲ ਕਹੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਇੰਝ ਜ਼ਰੂਰ ਕਰਨਗੇ। ਇਹ ਜਦੋਂ ਵੀ ਹੋਵੇਗਾ ਮੈਂ ਸਭ ਨੂੰ ਇਸ ਬਾਰੇ ਜਰੂਰ ਦੱਸਾਗਾ। ਨਰੇਂਦਰ ਨੂੰ ਨੁਕਸਾਨ ਸ਼ਾਹਰੁਖ ਦੀ ਫਿਲਮ ਦੀ ਵਜ੍ਹਾ ਕਰਕੇ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਲਮ 'ਜਬ ਹੈਰੀ ਮੈੱਟ ਸੇਜਲ' ਵੀ ਉਨ੍ਹਾਂ ਦੀ ਉਮੀਦਾ 'ਤੇ ਖਰੀ ਨਹੀਂ ਉਤਰੀ ਜਿਸਦੀ ਵਜ੍ਹਾ ਕਰਕੇ ਬਹੁਤ ਸਾਰਾ ਪੈਸਾ ਡੂੱਬਿਆ ਹੈ। ਸਲਮਾਨ ਦੀ ਤਰ੍ਹਾਂ ਮੈਂ ਸਾਹਰੁਖ ਨਾਲ ਵੀ ਕੰਮ ਕੀਤਾ ਹੋਇਆ ਹੈ। ਉਹ ਬਹੁਤ ਚੰਗੇ ਵਿਅਕਤੀ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੰਪੰਸੇਸ਼ਨ ਜਰੂਰ ਦਿੱਤੀ ਜਾਵੇਗੀ। ਹਾਲਾਕਿ ਇਹ ਸਭ ਕੁਝ ਪ੍ਰੋਡਿਊਸਰ 'ਤੇ ਹੀ ਨਿਰਭਰ ਕਰਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ