'ਬਿੱਗ ਬੌਸ' ਦੀ ਸ਼ੁਰੂਆਤ ਤੋਂ ਪਹਿਲਾਂ ਸਲਮਾਨ ਨੇ ਕੀਤਾ ਖੁਲਾਸਾ, ਜਿਸ ਕਾਰਨ ਨਹੀਂ ਬੱਝਣਾ ਚਾਹੁੰਦੇ ਵਿਆਹ ਦੇ ਬੰਧਨ 'ਚ

10/2/2017 4:59:18 PM

ਮੁੰਬਈ(ਬਿਊਰੋ)— 'ਬਿੱਗ ਬੌਸ' ਦੇ ਘਰ 'ਚ ਸਿਤਾਰਿਆਂ ਦੇ ਅਸਲੀ ਚਿਹਰੇ ਤਾਂ ਸਾਹਮਣੇ ਆਉਂਦੇ ਹੀ ਹਨ ਪਰ 11ਵੇਂ ਸੀਜ਼ਨ ਦੇ ਇਕ ਦਿਨ ਪਹਿਲਾ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਸਲਮਾਨ ਨੇ ਆਪਣੇ ਸਿੰਗਲ ਰਹਿਣ ਦੀ ਅਸਲੀ ਵਜ੍ਹਾ ਦਾ ਖੁਲਾਸਾ ਕੀਤਾ ਹੈ। ਸ਼ੋਅ ਦੀ ਸ਼ੁਰੂਆਤ 'ਚ ਦਰਸ਼ਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ, 'ਬਿੱਗ ਬੌਸ' ਤੇ 'ਪਤਨੀ' ਇਕੋਂ ਜਿਹੇ ਹਨ। ਜਿਵੇਂ 'ਬਿੱਗ ਬੌਸ' ਦੇ ਘਰ ਉਨ੍ਹਾਂ ਦੀ ਮਰਜੀ ਨਾਲ ਉਠਣਾ, ਖਾਣਾ-ਪੀਣਾ ਤੇ ਰਹਿਣਾ ਪੈਂਦਾ ਹੈ। ਉਸੇ ਤਰ੍ਹਾਂ ਜ਼ਿੰਦਗੀ 'ਚ ਪਤਨੀ ਮੁਤਾਬਕ ਹੀ ਕੰਮ ਕਰਨਾ ਪੈਂਦਾ ਹੈ। ਇਸ ਲਈ ਮੈਂ ਅੱਜ ਤੱਕ ਸਿੰਗਲ ਹਾਂ। ਸਲਮਾਨ ਨੇ ਪਹਿਲੇ ਐਪੀਸੋਡ ਦੀ ਸ਼ੁਰੂਆਤ 'ਚ ਕਈ ਗੱਲਾਂ ਕੀਤੀਆਂ। ਉਨ੍ਹਾਂ ਨੇ ਆਪਣੀ ਫੀਸ ਨੂੰ ਲੈ ਕੇ ਉਡ ਰਹੀਆਂ ਝੂਠੀਆਂ ਅਫਵਾਹਾਂ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਹਰ ਜਗ੍ਹਾ 11 ਕਰੋੜ ਦੀ ਗੱਲ ਚਲ ਰਹੀ ਹੈ ਪਰ ਚੈਨਲ ਮੈਨੂੰ ਐਕਸਪਲਾਂਟ ਕਰ ਰਿਹਾ ਹੈ। ਸਲਮਾਨ ਮਸਤੀ-ਮਸਤੀ 'ਚ ਖੂਬ ਖੁਲਾਸੇ ਕਰ ਰਹੇ ਸਨ। ਸ਼ੋਅ ਦੇ ਮੁਕਾਬਲੇਬਾਜ਼ਾ ਨਾਲ ਵੀ ਉਨ੍ਹਾਂ ਨੇ ਖੂਬ ਗੱਲਾਂ ਕੀਤੀਆਂ। ਜਦੋਂ ਹਰਿਆਣਾ ਦੀ ਮਸ਼ਹੂਰ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਸਟੇਜ 'ਤੇ ਪਰਫਾਰਮੈਂਸ ਕਰ ਰਹੀ ਸੀ ਤਾਂ ਸਲਮਾਨ ਨੇ ਵੀ ਆਪਣਾ ਕੋਟ ਲਾ ਕੇ ਸਟੇਜ 'ਤੇ ਡਾਂਸ ਕਰਨ ਪੁੱਜ ਗਏ। ਪਹਿਲਾ ਐਪੀਸੋਡ ਤਾਂ ਮਨੋਰੰਜਨ ਨਾਲ ਖੂਬ ਭਰਿਆ ਸੀ। ਹੁਣ ਅਗਲੇ ਐਪੀਸੋਡ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News