ਸਲਮਾਨ ਦੀ ਭੈਣ ਨੂੰ ਇਸ ਵਿਅਕਤੀ ਨੇ ਕੀਤਾ ਇੰਨਾ ਪਰੇਸ਼ਾਨ, ਮਜਬੂਰੀ 'ਚ ਚੁੱਕਣਾ ਪਿਆ ਵੱਡਾ ਕਦਮ

10/4/2017 4:37:58 PM

ਮੁੰਬਈ (ਬਿਊਰੋ)— ਇਸ ਸਾਲ ਸਲਮਾਨ ਦੀ ਫਿਲਮ 'ਟਿਊਬਲਾਈਟ' ਰਿਲੀਜ਼ ਹੋਈ ਸੀ, ਜੋ ਫਲਾਪ ਹੋ ਗਈ। ਹੁਣ ਸਲਮਾਨ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਕਰ ਰਹੇ ਹਨ। ਅਗਲੇ ਸਾਲ ਇਹ ਫਿਲਮ ਰਿਲੀਜ਼ ਹੋਵੇਗੀ ਪਰ ਸਲਮਾਨ ਨੂੰ 'ਟਿਊਬਲਾਈਟ' ਫਲਾਪ ਹੋਣ ਨਾਲ ਵੱਡਾ ਨੁਕਸਾਨ ਹੋਇਆ ਸੀ। ਸਲਮਾਨ ਦੇ ਚਾਹੁਣ ਵਾਲਿਆਂ ਲਈ ਇਕ ਵੱਡੀ ਖਬਰ ਹੈ ਜੋ ਉਨ੍ਹਾਂ ਦੀ ਭੈਣ ਅਲਵਿਰਾ ਨਾਲ ਜੁੜੀ ਹੈ। ਅਸਲ 'ਚ ਅਲਵੀਰਾ ਨੇ ਸਲਮਾਨ ਖਾਨ ਫਿਲਮਸ ਦੇ ਸੀ. ਈ. ਓ. ਅਮਰ ਬੁਟਾਲਾ ਨੂੰ ਕੰਪਨੀ ਚੋਂ ਕੱਢ ਦਿੱਤਾ। ਸਲਮਾਨ ਦੀ ਕੰਪਨੀ ਤੋਂ ਕੱਢੇ ਜਾਣ ਤੋਂ ਬਾਅਦ ਹੁਣ ਅਮਰ ਨੇ ਫਾਕਸ ਸਟਾਰ ਸਟੂਡੀਓ 'ਚ ਸੀ. ਈ. ਓ. (Chief Acquisition Officer) ਦਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾ ਅਮਰ ਯੂ. ਟੀ. ਵੀ. ਮੋਸ਼ਨ ਪਿਕਚਰ ਅਤੇ ਬਾਲਾਜੀ ਮੋਸ਼ਨ ਪਿਕਚਰਜ਼ ਨਾਲ ਜੁੜੇ ਸਨ। 
ਸਲਮਾਨ ਦੀ ਕੰਪਨੀ ਨਾਲ ਜੁੜਣ ਤੋਂ ਬਾਅਦ ਅਮਰ ਦੇ ਅੰਡਰ 'ਚ 'ਬਜਰੰਗੀ ਭਾਈਜਾਨ', 'ਹੀਰੋ' ਅਤੇ 'ਟਿਊਬਲਾਈਟ' ਵਰਗੀਆਂ ਫਿਲਮਾਂ ਬਣੀਆਂ। ਕੁਝ ਹੀ ਦਿਨਾਂ ਬਾਅਦ ਅਮਰ ਅਤੇ ਉਨ੍ਹਾਂ ਦੀਆਂ ਰਾਈਟ ਹੈਂਡ ਗਰਿਮਾ ਸਲਮਾਨ ਖਾਨ ਫਿਲਮਜ਼ ਨੂੰ ਆਪਣਾ 100% ਨਹੀਂ ਦੇ ਪਾਏ। ਇਸ ਵਜ੍ਹਾ ਕਾਰਨ ਸਲਮਾਨ ਅਤੇ ਅਲਵੀਰਾ ਅਮਰ ਦੇ ਕੰਮ ਤੋਂ ਬਹੁਤ ਨਾਰਾਜ਼ ਸਨ। 'ਟਿਊਬਲਾਈਟ' ਤੋਂ ਬਾਅਦ ਅਮਰ ਨੇ ਇਕ ਵੀ ਫਿਲਮ ਦੀ ਜ਼ਿੰਮੇਦਾਰੀ ਨਹੀਂ ਲਈ ਸੀ। ਜਦਕਿ ਅਲਵੀਰਾ ਨੇ ਅਮਰ ਨੂੰ ਕਈ ਵਾਰ ਯਾਦ ਦਿਵਾਇਆ ਪਰ ਉਨ੍ਹਾਂ ਨੇ ਕੋਈ ਰਿਸਪਾਂਸ ਨਹੀਂ ਦਿੱਤਾ। ਪਰੇਸ਼ਾਨ ਅਲਵੀਰਾ ਨੇ ਪਿਛਲੇ ਹਫਤੇ ਅਮਰ ਨੂੰ ਕੱਢ ਦਿੱਤਾ। ਐੱਸ. ਕੇ. ਐੱਫ. 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਮੰਨਣਾ ਹੈ ਕਿ ਬੋਰਡ ਮੀਟਿੰਗ ਦੌਰਾਨ ਦੋਹਾਂ ਦਾ ਟਕਰਾਅ ਸਾਫ ਨਜ਼ਰ ਆਉਂਦਾ ਸੀ। ਇਸ ਲਈ ਅਲਵੀਰਾ ਦਾ ਇਹ ਕਦਮ ਹੈਰਾਨ ਕਰਨ ਵਾਲਾ ਨਹੀਂ ਸੀ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News