BREAKUP : ਕੀ ਕੈਟਰੀਨਾ ਲਈ ਸਲਮਾਨ ਖਾਨ ਨੇ ਯੂਲੀਆ ਨੂੰ ਦਿਲ ਤੋਂ ਕੱਢਿਆ? ਜਾਣੋ ਪੂਰਾ ਸੱਚ

10/20/2017 9:13:00 AM

ਮੁੰਬਈ(ਬਿਊਰੋ)— ਕੀ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੇ ਯੂਲੀਆ ਵੰਤੂਰ ਦਾ ਬ੍ਰੇਕਅੱਪ ਹੋ ਗਿਆ ਹੈ? ਸਵਾਲ ਇਹ ਕਾਫੀ ਦਿਨ ਤੋਂ ਉੱਠ ਰਿਹੈ ਪਰ ਹੁਣ ਇਸ ਦਾ ਜਵਾਬ ਹਾਂ 'ਚ ਮਿਲਣਾ ਸ਼ੁਰੂ ਹੋ ਗਿਆ ਹੈ। ਸਲਮਾਨ ਖਾਨ ਨੇ ਕੈਂਪ 'ਚ ਇਸ 'ਤੇ ਖੂਬ ਸੁਗਬਗਾਹਾਟ ਹੈ ਕਿਉਂਕਿ ਯੂਲੀਆ ਦਾ ਵੀਜ਼ਾ ਖਤਮ ਹੋ ਗਿਆ ਹੈ ਤੇ ਫਿਲਹਾਲ ਆਪਣੇ ਦੇਸ਼ ਰੋਮਾਨੀਆ ਜਾ ਚੁੱਕੀ ਹੈ। ਖਬਰ ਹੈ ਕਿ ਹਰ ਵਾਰ ਉਸ ਦੇ ਵੀਜਾ ਦੀ ਮਿਆਦ ਨੂੰ ਵਧਾਉਣ ਵਾਲੇ ਸਲਮਾਨ ਖਾਨ ਨੇ ਇਸ ਵਾਰ ਅਜਿਹਾ ਨਹੀਂ ਕੀਤਾ, ਜਿਸ ਦੀ ਵਜ੍ਹਾ ਨਾਲ ਯੂਲੀਆ ਨੂੰ ਵਾਪਸ ਆਪਣੇ ਦੇਸ਼ ਹੀ ਜਾਣਾ ਪਿਆ।

PunjabKesari

ਜੇਕਰ ਇਸ ਖਬਰ 'ਤੇ ਯਕੀਨ ਕੀਤਾ ਜਾਵੇ ਤਾਂ ਯੂਲੀਆ ਦੇ ਸਲਮਾਨ ਦੀ ਜ਼ਿੰਦਗੀ 'ਚ ਵਧਦੀ ਦਖਲ ਅੰਦਾਜ਼ੀ ਕਾਰਨ ਉਸ 'ਤੇ ਖਿੱਝਦੇ ਹਨ। ਦੂਜੀ ਵਜ੍ਹਾ ਸਲਮਾਨ ਦੀ ਜ਼ਿੰਦਗੀ 'ਚ ਕੈਟਰੀਨਾ ਦਾ ਵਾਪਸ ਆਉਣ ਵੀ ਹੈ, ਜੋ ਰਣਬੀਰ ਕਪੂਰ ਤੋਂ ਵੱਖ ਹੋਣ ਤੋਂ ਬਾਅਦ ਸਲਮਾਨ ਨਾਲ 'ਟਾਈਗਰ ਜ਼ਿੰਦਾ ਹੈ' ਦੇ ਸ਼ੂਟ 'ਚ ਰੁੱਝੀ ਸੀ ਅਤੇ ਇਥੋਂ ਹੀ ਉਸ ਦੀ ਸਲਮਾਨ ਦੀ ਜ਼ਿੰਦਗੀ 'ਚ ਵਾਪਸ ਆਉਣ ਦੀਆਂ ਖਬਰਾਂ ਨੇ ਵੀ ਖੂਬ ਜ਼ੋਰ ਫੜ੍ਹਿਆ ਸੀ।

PunjabKesari

ਯੂਲੀਆ ਨੇ ਇਸੇ ਸ਼ੱਕ 'ਚ ਸਲਮਾਨ ਖਾਨ ਨਾਲ ਅਬੁ ਧਾਬੀ ਜਾਣ ਦੀ ਜਿਦ ਵੀ ਕੀਤੀ ਸੀ ਤਾਂ ਕਿ ਉਹ ਇਨਾਂ ਦੋਹਾਂ 'ਤੇ ਨਜ਼ਰ ਰੱਖ ਸਕੇ ਪਰ ਸਲਮਾਨ ਨੇ ਅਜਿਹਾ ਕੁਝ ਵੀ ਹੋਣ ਨਾ ਦਿੱਤਾ।

PunjabKesariਦੱਸਣਯੋਗ ਹੈ ਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਯੂਲੀਆ ਹੁਣ ਆਪਣੇ ਘਰ ਵਾਪਸ ਆ ਚੁੱਕੀ ਹੈ। ਸਲਮਾਨ ਦਾ ਉਸ ਪ੍ਰਤੀ ਆਕ੍ਰਸ਼ਣ ਦਾ ਖਤਮ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਉਸ ਦਾ ਵੀਜ਼ਾ ਜੇਕਰ ਸਲਮਾਨ ਚਾਹੁੰਦੇ ਤਾਂ ਵਧਾਉਣ 'ਚ ਜ਼ਿਆਦਾ ਸਮਾਂ ਨਹੀਂ ਲਾਉਂਦੇ। ਉਹ ਆਪਣੇ ਕਿਸੇ ਵੀ ਪ੍ਰੋਜੈਕਟ 'ਚ ਉਸ ਨੂੰ ਕੰਮ ਦੇ ਕੇ ਵੀਜ਼ਾ ਦੀ ਮਿਆਦ ਵਧਾ ਸਕਦੇ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News