''ਹਿੱਟ ਐਂਡ ਰਨ'' ਕੇਸ ''ਚ ਇਸ ਮਹਿਲਾ ਨੇ ਕਰਾਈ ਸੀ ਸਲਮਾਨ ਦੀ ਜ਼ਮਾਨਤ, ਰਿਸ਼ਤੇ ਟੁੱਟਣ ''ਤੇ ਕੀਤਾ ਆਜ਼ਾਦ

2/24/2018 4:59:49 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੇ ਰੇਸ਼ਮਾ ਸ਼ੈਟੀ ਨੇ ਕਰੀਬ 9 ਸਾਲ ਤੱਕ ਇੱਕਠੇ ਕੰਮ ਕੀਤਾ ਸੀ। ਅਪ੍ਰੈਲ 2017 'ਚ ਸਲਮਾਨ ਤੇ ਰੇਸ਼ਮਾ ਦੀ ਮੈਨੇਜਮੈਂਟ ਕੰਪਨੀ ਮੈਟ੍ਰਿਕਸ ਦਾ ਸਮਝੌਤਾ ਖਤਮ ਹੋ ਗਿਆ। ਇਕ ਰਿਪੋਰਟ ਮੁਤਾਬਕ ਰੇਸ਼ਮਾ ਨੇ ਸਲਮਾਨ ਖਾਨ ਦੇ 'ਹਿੱਟ ਐਂਡ ਰਨ ਕੇਸ' 'ਚ ਦਿੱਤੀ ਗਈ ਉਨ੍ਹਾਂ ਦੀ ਜ਼ਮਾਨਤ ਵਾਪਸ ਲੈ ਲਈ ਹੈ।

PunjabKesari

ਖਬਰ ਮੁਤਾਬਕ ਉਨ੍ਹਾਂ ਦਿਨਾਂ 'ਚ ਸਲਮਾਨ ਦੀ ਜ਼ਮਾਨਤ ਕਰਾਉਣ ਲਈ ਰੇਸ਼ਮਾ ਨੇ ਆਪਣਾ ਮੁੰਬਈ ਵਾਲਾ ਫਲੈਟ ਗਰੰਟੀ ਦੇ ਤੌਰ 'ਤੇ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ 20 ਮਈ 2015  ਨੂੰ ਰੇਸ਼ਮਾ ਬਾਂਬੇ ਹਾਈ ਕੋਰਟ 'ਚ ਪੇਸ਼ ਹੋਈ ਸੀ ਤੇ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਮੇਦਾਰੀ 'ਤੇ ਸਲਮਾਨ ਦੀ ਜ਼ਮਾਨਤ ਕਰਾਈ ਸੀ।

PunjabKesari

ਰਿਪੋਰਟ ਮੁਤਾਬਕ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਕਿਹਾ ਹੈ— 'ਅਸੀਂ ਰੇਸ਼ਮਾ ਦੀ ਗਰੰਟੀ ਉਨ੍ਹਾਂ ਨੂੰ ਵਾਪਸ ਕਰ ਦਿੱਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਕਰਨਾ ਸਹੀ ਵੀ ਸੀ।'' ਸਲੀਮ ਖਾਨ ਨੇ ਕਿਹਾ— ''ਉਨ੍ਹਾਂ ਨੇ ਗਰੰਟੀ ਦਿੱਤੀ ਸੀ ਕਿਉਂਕਿ ਉਸ ਸਮੇਂ ਇਸ ਦੀ ਜ਼ਰੂਰਤ ਸੀ।

PunjabKesari

ਹੁਣ ਕਿਉਂਕਿ ਉਹ ਸਾਡੇ ਨਾਲ ਕੰਮ ਨਹੀਂ ਕਰਦੀ, ਇਸ ਲਈ ਅਸੀਂ ਤੈਅ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਤੋਂ ਮੁਕਤ ਕਰ ਦਿੱਤਾ ਜਾਵੇ। ਇਹ ਕਰਨਾ ਸਾਡੇ ਲਈ ਪੂਰੀ ਤਰ੍ਹਾਂ ਸਹੀ ਸੀ ਕਿ ਸਾਡੇ ਪਰਿਵਾਰ 'ਚੋਂ ਕੋਈ ਗਰੰਟੀ ਲਵੇ।

PunjabKesari

ਅਸੀਂ ਸਾਮਾਜਿਕ ਲੋਕ ਹਾਂ।'' ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਟਾਈਗਰ ਸਲਮਾਨ ਖਾਨ ਫਿਲਹਾਲ ਫਿਲਮ 'ਰੇਸ 3' 'ਚ ਨਜ਼ਰ ਆਉਣਗੇ। ਇਹ ਇਕ ਮਲਟੀਸਟਾਰਰ ਫਿਲਮ ਹੈ, ਜਿਸ 'ਚ ਬੌਬੀ ਦਿਓਲ ਵੀ ਨਜ਼ਰ ਆਉਣਗੇ। ਫਿਲਮ 'ਰੇਸ 3' ਤੋਂ ਇਲਾਵਾ ਸਲਮਾਨ ਖਾਨ ਫਿਲਮ 'ਕਿੱਕ 2' ਲਈ ਵੀ ਕੰਮ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News