ਲਾਰੈਂਸ ਬਿਸ਼ਨੋਈ ਤੇ ਸਲਮਾਨ ਖਾਨ ਦੇ ਸਮਰਥਕਾਂ ਵਿਚਕਾਰ ਫੇਸਬੁੱਕ 'ਤੇ ਛਿੜੀ ਜੰਗ

6/30/2018 11:56:57 AM

ਮੁੰਬਈ (ਬਿਊਰੋ)— ਭਰਤਪੁਰ ਦੀ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਵੀਡੀਓ ਨੂੰ ਸ਼ੇਅਰ ਕੀਤਾ। ਇਸ ਤੋਂ ਬਾਅਦ ਤਾਂ ਉਸ ਦੀ ਫੇਸਬੁੱਕ ਯੁੱਧ ਦਾ ਮੈਦਾਨ ਬਣ ਗਈ। ਜਿੱਥੇ ਇਕ ਪਾਸੇ ਬਿਸ਼ਨੋਈ ਗੈਂਗ ਦੇ ਸਮਰਥਕ ਇਸ ਨੂੰ ਠੀਕ ਦੱਸ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁਮੈਂਟ ਬਾਕਸ ਵਿਚ ਸਲਮਾਨ ਖਾਨ ਦੇ ਪਾਕਿਸਤਾਨੀ ਫੈਨਜ਼ ਉਸ ਦਾ ਵਿਰੋਧ ਕਰਨ ਲਈ ਅੱਗੇ ਆਏ। ਉਨ੍ਹਾਂ ਨੇ ਲਾਰੈਂਸ ਨੂੰ ਇਸ ਦਾ ਨਤੀਜਾ ਭੁਗਤਣ ਦੀ ਚੇਤਾਵਨੀ ਤੱਕ ਦੇ ਦਿੱਤੀ। ਇਸ ਤੋਂ ਬਾਅਦ ਹੁਣ ਤੱਕ ਦੋਵਾਂ ਪੱਖਾਂ ਦੀ ਟਰੋਲਿੰਗ ਜਾਰੀ ਹੈ। ਇਸ ਮਾਮਲੇ ਨੂੰ ਗਰਮਾਉਂਦੇ ਹੋਏ ਦੇਖ ਕੇ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
Image result for gangster lawrence bishnoi
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਐਕਟਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਬਿਸ਼ਨੋਈ ਗੈਂਗ ਦਾ ਇਕ ਗੈਂਗਸਟਰ ਸੰਪਤ ਨੇਹਰਾ ਸਲਮਾਨ ਨੂੰ ਮਾਰਨ ਲਈ ਮੁੰਬਈ ਪਹੁੰਚ ਗਿਆ ਸੀ। ਹਾਲਾਂਕਿ ਸਕਿਓਰਿਟੀ ਜ਼ਿਆਦਾ ਹੋਣ ਕਾਰਨ ਕਾਮਯਾਬ ਨਹੀਂ ਸੀ ਹੋ ਸਕਿਆ। ਹਰਿਆਣਾ ਐੱਸ.ਟੀ.ਐੱਫ. ਨੇ ਬਾਅਦ 'ਚ ਸੰਪਤ ਨੇਹਰਾ ਨੂੰ ਹੈਦਰਾਬਾਦ ਤੋਂ ਗਿਰਫਤਾਰ ਕਰ ਲਿਆ ਸੀ।
Image result for lawrence bishnoi
ਸੰਪਤ ਅਤੇ ਲਾਰੈਂਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਲਾਰੈਂਸ ਦਾ ਫੇਸਬੁੱਕ ਅਕਾਊਂਟ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ। 12 ਜੂਨ ਨੂੰ ਹੀ ਲਰੇਂਸ ਦੇ ਨਾਮ ਤੋਂ ਬਣਾਏ ਗਏ ਫੇਸਬੁੱਕ ਅਕਾਊਂਟ 'ਤੇ ਸਲਮਾਨ ਨੂੰ ਧਮਕੀ ਦੇਣ ਦੇ ਸੰਬੰਧ 'ਚ ਪੋਸਟ ਪਾਈ ਗਈ ਸੀ। ਜਿਸ 'ਤੇ ਲਾਰੈਂਸ ਦੀ ਫਰੈਂਡ ਲਿਸਟ 'ਚ ਸ਼ਾਮਿਲ ਦੋਸਤ ਅਤੇ ਸਲਮਾਨ ਖਾਨ ਦੇ ਫੈਨਜ਼ ਆਪਸ 'ਚ ਭਿੜ ਗਏ ਹਨ। ਇਨ੍ਹਾਂ ਫੈਨਜ਼ 'ਚ ਕੁਝ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਹਨ। ਲਾਰੈਂਸ ਦੇ ਦੋਸਤ ਜਿੱਥੇ ਉਸ ਦੀ ਧਮਕੀ ਦਾ ਸਮਰਥਨ ਕਰ ਰਹੇ ਹਨ। ਉਥੇ ਹੀ ਪਾਕਿਸਤਾਨ ਦੇ ਅਲੀ ਰਾਜ, ਮੋਇਨ, ਕਲਕੱਤੇ ਦੇ ਸੁਨੀਲ ਆਦਿ ਨੇ ਲਾਰੇਂਸ ਨੂੰ ਖੁੱਲ੍ਹੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਸਲਮਾਨ ਨੂੰ ਤਾਂ ਦੂਰ ਦੀ ਗੱਲ, ਪਹਿਲਾਂ ਉਨ੍ਹਾਂ ਨੂੰ ਮਾਰ ਕੇ ਦਿਖਾਏ। ਇਸੇ ਤਰ੍ਹਾਂ ਹਰ ਦਿਨ ਲਾਰੈਂਸ ਅਤੇ ਸਲਮਾਨ ਦੇ ਸਮਰਥਕਾਂ ਵਿਚਕਾਰ ਯੁੱਧ ਵਧਦਾ ਜਾ ਰਿਹਾ ਹੈ।
Image result for gangster lawrence bishnoi
ਕਾਲ਼ਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਦਿੱਤੀ ਗਈ ਸੀ ਧਮਕੀ
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਕਾਲ਼ਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੇਂਸ ਨੇ ਸਲਮਾਨ ਨੂੰ ਧਮਕੀ ਦਿੱਤੀ ਸੀ। ਧਮਕੀ ਤੋਂ ਬਾਅਦ ਪੁਲਸ ਵੀ ਅਲਰਟ ਹੋ ਗਈ ਸੀ। ਜਿਸ ਨੂੰ ਦੇਖਦੇ ਹੋਏ ਸਲਮਾਨ ਦੇ ਘਰ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਸੀ।
ਸੰਪਤ ਨੇ ਭੇਜੇ ਸਨ ਸ਼ੂਟਰ
ਸੀ. ਆਈ.ਏ.-2 ਪ੍ਰਭਾਰੀ ਆਜ਼ਾਦ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਾਰੌਰ ਦੇ ਆਨੰਦ ਹੱਤਿਆਕਾਂਡ ਨੂੰ ਅੰਜ਼ਾਮ ਦੇਣ ਲਈ ਸੰਪਤ ਨੇ ਹੀ ਸ਼ੂਟਰ ਭੇਜੇ ਸਨ। ਇਕ ਸ਼ੂਟਰ ਦਾ ਪਤਾ ਲੱਗ ਗਿਆ ਹੈ। ਜਦੋਂ ਕਿ ਹੋਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਪੁਲਸ ਸੰਪਤ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿਛ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News