ਸਲਮਾਨ ਦੀ ਇਸ ਹਰਕਤ 'ਤੇ ਬੋਨੀ ਕਪੂਰ ਨੂੰ ਆਇਆ ਗੁੱਸਾ, ਕੀ ਰਿਸ਼ਤੇ 'ਚ ਆ ਗਈ ਦਰਾਰ?
6/16/2018 5:06:14 PM
ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੀ ਫਿਲਮ 'ਰੇਸ 3' ਨੂੰ ਲੈ ਕੇ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਫਿਲਮ ਦੀ ਰਿਲੀਜ਼ਿੰਗ ਤੋਂ ਬਾਅਦ ਹੁਣ ਸਲਮਾਨ ਖਾਨ ਜਲਦ ਹੀ ਆਪਣੇ ਦਬੰਗ ਟੂਰ ਕਾਂਸਰਟ ਲਈ ਅਮਰੀਕਾ ਤੇ ਕੈਨੇਡਾ 'ਚ ਪਰਫਾਰਮੈਂਸ ਕਰਦੇ ਹੋਏ ਨਜ਼ਰ ਆਉਣਗੇ। ਸੁਣਨ 'ਚ ਆਇਆ ਹੈ ਕਿ ਸਲਮਾਨ ਖਾਨ ਨੂੰ ਬੋਨੀ ਕਪੂਰ ਨੇ ਫਿਲਮ 'ਵਾਂਟਿਡ' ਤੇ 'ਨੋ ਐਂਟਰੀ' ਦੇ ਸੀਕਵਲ 'ਚ ਕੰਮ ਕਰਨ ਦਾ ਆਫਰ ਦਿੱਤਾ ਸੀ ਪਰ ਸਲਮਾਨ ਨੇ ਉਨ੍ਹਾਂ ਨੂੰ ਮਨਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਆਪਣੇ ਬਿਜ਼ੀ ਸ਼ੈਡਿਊਲ ਕਾਰਨ ਇਨ੍ਹਾਂ ਫਿਲਮਾਂ ਨੂੰ ਸਮਾਂ ਨਾ ਦੇ ਸਕੇ। ਖਬਰਾਂ ਮੁਤਾਬਕ, ਸਲਮਾਨ ਨੂੰ ਇਹ ਦੱਸਿਆ ਗਿਆ ਸੀ ਕਿ ਫਿਲਮ 'ਵਾਂਟਿਡ' ਤੇ 'ਨੋ ਐਂਟਰੀ' ਦਾ ਸੀਕਵਲ ਨਹੀਂ ਬਣ ਰਿਹਾ ਹੈ। ਸਲਮਾਨ ਆਪਣੀ ਫਿਲਮ 'ਭਾਰਤ' ਦੇ ਕੰਮ 'ਚ ਰੁੱਝੇ ਹੋਏ ਹਨ, ਜਿਸ ਤੋਂ ਬਾਅਦ ਉਹ 'ਦਬੰਗ 3' ਤੇ ਆਪਣੇ ਭਰਾ ਸੋਹੇਲ ਖਾਨ ਦੀ ਫਿਲਮ 'ਸ਼ੇਰ ਖਾਨ' 'ਚ ਕੰਮ ਕਰਨਗੇ। ਸਲਮਾਨ ਨੇ ਕਿਹਾ ਸੀ ਕਿ ਉਹ ਸਿਰਫ ਉਹੀ ਫਿਲਮਾਂ ਨੂੰ ਚੁਣਦੇ ਹਨ, ਜੋ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ ਹਨ। ਹੁਣ ਜਦੋਂ ਸਲਮਾਨ ਖਾਨ ਨੇ ਖੁਦ ਇਸ ਗੱਲ ਨੂੰ ਸਾਫ ਕਰ ਦਿੱਤਾ ਹੈ ਕਿ 'ਵਾਂਟਿਡ' ਤੇ 'ਨੋ ਐਂਟਰੀ' ਦਾ ਸੀਕਵਲ ਨਹੀਂ ਬਣਾਇਆ ਜਾਵੇਗੀ। ਇਸ ਤੋਂ ਬਾਅਦ ਬੋਨੀ ਕਪੂਰ ਨੇ ਮੀਡੀਆ 'ਚ ਆਪਣਾ ਸਟੇਟਮੈਂਟ ਦਿੱਤਾ। ਬੋਨੀ ਨੇ ਕਿਹਾ, ''ਤੁਸੀਂ ਪਹਿਲਾਂ ਹੀ ਸਲਮਾਨ ਤੋਂ ਸੁਣ ਲਿਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਉਨ੍ਹਾਂ ਦੀ ਗੱਲ ਮੰਨਣੀ ਚਾਹੀਦੀ ਹੈ। ਮੈਂ ਇਸ 'ਤੇ ਕੋਈ ਹੋਰ ਕੁਮੈਂਟ ਨਹੀਂ ਕਰਨਾ ਚਾਹੁੰਦਾ।''
ਦੱਸਣਯੋਗ ਹੈ ਕਿ ਬੋਨੀ ਕਪੂਰ ਇਸ ਵਿਸ਼ੇ 'ਤੇ ਕੁਝ ਵੀ ਬੋਲਣ ਤੋਂ ਬੱਚਦੇ ਨਜ਼ਰ ਆਏ ਪਰ ਉਨ੍ਹਾਂ ਦੇ ਸਟੇਟਮੈਂਟ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਹੋ ਸਕਦਾ ਹੈ ਕਿਤੇ ਨਾ ਕਿਤੇ ਉਹ ਸਲਮਾਨ ਖਾਨ ਨਾਲ ਇਨ੍ਹਾਂ ਫਿਲਮਾਂ ਨੂੰ ਮਨ੍ਹਾ ਕਰਨ 'ਤੇ ਨਾਰਾਜ਼ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ