ਸਲਮਾਨ ਖਾਨ ਸਮੇਤ ਇਨ੍ਹਾਂ ਸਿਤਾਰਿਆਂ ਨੇ ਮੋਦੀ ਨੂੰ ਦਿੱਤੀਆਂ ਜਿੱਤ ਦੀਆਂ ਵਧਾਈਆਂ

5/24/2019 11:42:44 AM

ਮੁੰਬਈ(ਬਿਊਰੋ)— 17ਵੀਂ ਲੋਕਸਭਾ ਚੋਣਾਂ 'ਚ ਐਨਡੀਏ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਈ ਬਾਲੀਵੁੱਡ ਸਟਾਰਸ ਨੇ ਪੀ. ਐੱਮ. ਮੋਦੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ। ਅਜੈ ਦੇਵਗਨ, ਸੋਫੀ ਚੌਧਰੀ, ਵਰੁਣ ਧਵਨ, ਹੇਮਾ ਮਾਲਿਨੀ ਤੋਂ ਇਲਾਵਾ ਮੋਦੀ ਨੂੰ ਜਿੱਤ ਦੀ ਵਧਾਈ ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ਨੇ ਵੀ ਦਿੱਤੀ ਹੈ। ਸਲਮਾਨ ਖਾਨ ਨੇ ਪੀ. ਐੱਮ. ਮੋਦੀ ਦੀ ਇਤਿਹਾਸਕ ਜਿੱਤ 'ਤੇ ਟਵੀਟ ਕੀਤਾ ਹੈ ਅਤੇ ਲਿਖਿਆ ਹੈ,''ਅਸੀਂ ਇਕ ਮਜ਼ਬੂਤ ਭਾਰਤ ਲਈ ਤੁਹਾਡੇ ਨਾਲ ਖੜ੍ਹੇ ਹਾਂ।''


ਸਲਮਾਨ ਤੋਂ ਇਲਾਵਾ ਸ਼ਿਲਪਾ ਰਾਜ ਕੁੰਦਰਾ ਨੇ ਵੀ ਪੀ. ਐੱਮ. ਮੋਦੀ ਨੂੰ ਆਪਣੇ ਹੀ ਅੰਦਾਜ਼ 'ਚ ਟਵੀਟਰ 'ਤੇ ਵਧਾਈ ਦਿੱਤੀ।


ਇਸ ਦੇ ਨਾਲ ਹੀ ਬਾਲੀਵੁੱਡ ਅਭਿਨੇਤਾ ਰਜਨੀਕਾਂਤ ਨੇ ਲਿਖਿਆ,''ਆਦਰਯੋਗ ਨਰਿੰਦਰ ਮੋਦੀ ਜੀ, ਬਹੁਤ ਸ਼ੁੱਭਕਾਮਨਾਵਾਂ। ਤੁਸੀਂ ਕਰ ਦਿੱਤਾ।''


ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਹੋਰ ਵੀ ਕਈ ਸਿਤਾਰਿਆਂ ਨੇ ਮੋਦੀ ਨੂੰ ਵਧਾਈਆਂ ਦਿੱਤੀਆਂ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News