ਦਮਦਾਰ ਹੋਵੇਗਾ ਸਲਮਾਨ ਦੀ ‘ਰਾਧੇ’ ਦਾ ਫਾਈਟ ਸੀਨ, 20 ਮਿੰਟ ਲਈ ਲੱਗਣਗੇ 7.5 ਕਰੋੜ ਰੁਪਏ

1/28/2020 5:06:23 PM

ਮੁੰਬਈ(ਬਿਊਰੋ)- ਸਲਮਾਨ ਦੀ ਅਪਕਮਿੰਗ ਫਿਲਮ ‘ਰਾਧੇ : ਯੋਰ ਮੋਸਟ ਵਾਂਟੇਡ ਭਾਈ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਤੋਂ ਨਵੇਂ ਅਪਡੇਟਸ ਆਏ ਹਨ ਕਿ ਇਸ ਦਾ ਕਲਾਈਮੈਕਸ ਹੈਵੀ ਵੀਐਫਐਕਸ ਨਾਲ ਸ਼ੂਟ ਕੀਤਾ ਜਾਵੇਗਾ। 20 ਮਿੰਟ ਦੇ ਇਸ ਸੀਕਵੈਂਸ ਦੀ ਸ਼ੂਟਿੰਗ ਵਿਚ ਕਰੀਬ 7.5 ਕਰੋੜ ਰੁਪਏ ਖਰਚ ਹੋਣਗੇ।ਖਬਰ ਮੁਤਾਬਕ ਇਹ ਸੀਨ ਕਰੋਮਾ ਦੀ ਟੈਕਨੋਲਾਜੀ ਰਾਹੀਂ ਸ਼ੂਟ ਕੀਤਾ ਜਾਵੇਗਾ। ਰਣਦੀਪ ਹੁੱਡਾ ਅਤੇ ਸਲਮਾਨ ਦਾ ਇਹ ਫਾਈਟ ਸੀਕਵੈਂਸ ਜਿਸ ਕਰੋਮਾ ਕੀ ਤੋਂ ਸ਼ੂਟ ਹੋਵੇਗਾ,  ਉਹ ਬਹੁਤ ਮਹਿੰਗੀ ਹੁੰਦੀ ਹੈ। ਇਸ ਨੂੰ ਸਿਰਫ ਵੱਡੇ ਫਿਲਮਮੇਕਰ ਹੀ ਅਫੋਰਡ ਕਰ ਸਕਦੇ ਹਨ। 2015 ਵਿਚ ਆਈ ‘ਬਾਹੂਬਲੀ’ ਅਤੇ 2017 ਵਿਚ ਆਏ ਉਸ ਦੇ ਸੀਕਵਲ ਵਿਚ ਹੀ ਇਸ ਤਕਨੀਕ ਦਾ ਪ੍ਰਯੋਗ ਹੋਇਆ ਹੈ।

 

 
 
 
 
 
 
 
 
 
 
 
 
 
 

#RadheEid2020 . . . Day 1

A post shared by Salman Khan (@beingsalmankhan) on Nov 4, 2019 at 5:19am PST

ਬਲੂ ਅਤੇ ਗਰੀਨ ਬੈਕਗਰਾਊਂਡ ਨਾਲ ਵੀਡੀਓ ਸ਼ੂਟ ਕਰਨ ਵਾਲੀ ਲਾਈਟਿੰਗ ਵੀ ਕਾਫੀ ਮਹਿੰਗੀ ਹੁੰਦੀ ਹੈ।  ਇਸ ਤੋਂ ਬਾਅਦ ਵੀਐਫਐਕਸ ਦਾ ਪਾਰਟ ਆਉਂਦਾ ਹੈ, ਜਿਸ ਵਿਚ ਬੈਕਗਰਾਊਂਡ ਡਿਲੀਟ ਕਰਕੇ ਕਹਾਣੀ ਮੁਤਾਬਕ ਸੈੱਟ ਕੀਤਾ ਜਾਂਦਾ ਹੈ। ਖਬਰ ਇਹ ਵੀ ਹੈ ਕਿ ‘ਰਾਧੇ’ ਦੀ ਫਾਈਨਲ ਸ਼ੂਟਿੰਗ ਦੁਬਈ ਵਿਚ ਹੋਵੇਗੀ। ਜਦੋਂਕਿ ਇਸ ਦੀ ਬਾਕੀ ਸ਼ੂਟਿੰਗ ਦਿੱਲੀ, ਕੋਲਕਾਤਾ, ਜੈਪੁਰ ਅਤੇ ਲਖਨਊ ਵਿਚ ਹੋਈ ਹੈ। ਐਕਸ਼ਨ ਸੀਂਸ ਸਟੂਡੀਓ ਵਿਚ ਸ਼ੂਟ ਹੋਏ ਹਨ। ਹੁਣ ਵੀਐਫਐਕਸ ਟੀਮ ਜਰੂਰੀ ਬੈਕਗਰਾਊਂਡ ’ਤੇ ਕੰਮ ਕਰ ਰਹੀ ਹੈ। ਇਸ ਸੀਨ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ‘ਰਾਧੇ’ ਈਦ ’ਤੇ 22 ਮਈ 2020 ਨੂੰ ਰਿਲੀਜ਼ ਹੋਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News