ਅਜਿਹੀ ਗੱਲ ਨੂੰ ਲੈ ਕੇ ਸੰਜੇ ਲੀਲਾ ਭੰਸਾਲੀ ਤੇ ਸਲਮਾਨ ’ਚ ਹੋਈ ਤਕਰਾਰ

8/28/2019 4:31:06 PM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਇੰਸ਼ਾਅੱਲ੍ਹਾ’ ਤੋਂ ਵੱਖ ਹੋ ਚੁੱਕੇ ਹਨ। ਜਦੋਂ ਤੋਂ ਇਸ ਫਿਲਮ ਦੇ ਠੰਡੇ ਬਸਤੇ ’ਚ ਜਾਣ ਦੀ ਖਬਰ ਸਾਹਮਣੇ ਆਈ ਹੈ, ਉਦੋ ਤੋਂ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਇਸੇ ਦੌਰਾਨ ਸੁਣਨ ’ਚ ਆਇਆ ਹੈ ਕਿ ਸਲਮਾਨ ਖਾਨ ਤੇ ਸੰਜੇ ਲੀਲਾ ਭੰਸਾਲੀ ਦੇ ਵਿਚਕਾਰ ਫੀਸ ਤੇ ਪ੍ਰੋਫਿਟ ਸ਼ੇਅਰਿੰਗ ਮਾਡਲ ਨੂੰ ਲੈ ਕੇ ਤਕਰਾਰ ਹੋਈ ਹੈ।

ਸਲਮਾਨ ਖਾਨ ਮੰਗ ਰਹੇ ਸਨ ਵੱਡਾ ਹਿੱਸਾ
ਸੂਤਰਾਂ ਮੁਤਾਬਕ, ਸਲਮਾਨ ਖਾਨ ਫਿਲਮਾਂ ਲਈ ਪੈਸੇ ਨਹੀਂ ਸਗੋਂ ਪ੍ਰੋਫਿਟ ਸ਼ੇਅਰ ’ਚ ਹਿੱਸਾ ਲੈਂਦੇ ਹਨ। ਗੱਲ ‘ਇੰਸ਼ਾਅੱਲ੍ਹਾ’ ਦੀ ਕਰੀਏ ਤਾਂ ਇਸ ਨੂੰ ਸਲਮਾਨ ਖਾਨ ਤੇ ਸੰਜੇ ਲੀਲਾ ਭੰਸਾਲੀ ਦੋਵੇਂ ਮਿਲ ਕੇ ਪ੍ਰੋਡਿਊਸ ਕਰ ਰਹੇ ਸਨ। ਫਿਲਮ ਲਈ ਭੰਸਾਲੀ ਨੇ ਸਲਮਾਨ ਖਾਨ ਤੋਂ 100 ਦਿਨ ਤੋਂ ਜ਼ਿਆਦਾ ਦੀ ਡੇਟਸ ਮੰਗ ਰੱਖੀ ਸੀ। ਇਸ ਦੇ ਚੱਲਦੇ ਸੁਪਰਸਟਾਰ ਨੇ ਪ੍ਰੋਫਿਟ ਸ਼ੇਅਰਿੰਗ ’ਚ ਵੱਡਾ ਹਿੱਸਾ ਮੰਗਿਆ ਪਰ ਭੰਸਾਲੀ ਇਸ ਤੋਂ ਖੁਸ਼ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਫਿਲਮ ਉਸ ਦੇ ਨਾਂ ’ਤੇ ਵੀ ਵਿੱਕਦੀ ਹੈ।’’

ਸਲਮਾਨ ਖਾਨ ਨੂੰ ਮਿਲਦੀ 100 ਕਰੋੜ ਦੀ ਰਕਮ 
ਸੂਤਰਾਂ ਅੱਗੇ ਕਹਿੰਦੇ ਹਨ, ‘‘ਕੈਲਕੁਲੇਸ਼ਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਸਲਮਾਨ ਖਾਨ ਮਾਰਕਿਟ ਵੈਲਿਯੂ ਦੇ ਹਿਸਾਬ ਨਾਲ ਪ੍ਰਤੀ ਦਿਨ 1 ਕਰੋੜ ਤੋਂ ਜ਼ਿਆਦਾ ਫੀਸ ਲੈਂਦੇ ਹਨ। ਅਜਿਹੇ ’ਚ 100 ਦਿਨ ਦੀ ਡੇਟਸ ਦਾ ਉਹ 100 ਕਰੋੜ ਰੁਪਏ ਚਾਰਜ ਕਰਦੇ ਪਰ ਫਿਲਮ ਦਾ ਬਜਟ ਹੀ 150 ਕਰੋੜ ਰੁਪਏ ਹੈ। ਅਜਿਹੇ ’ਚ ਸਿਰਫ ਸਲਮਾਨ ਖਾਨ ਨੂੰ 100 ਕਰੋੜ ਰੁਪਏ ਦੇਣਾ ਭੰਸਾਲੀ ਲਈ ਬਹੁਤ ਵੱਡੀ ਰਕਮ ਸੀ। ਇਹੀ ਵਜ੍ਹਾ ਹੈ ਕਿ ਦੋਵਾਂ ਨੇ ਇਕੱਠੇ ਫਿਲਮ ਨਾ ਕਰਨ ਦਾ ਫੈਸਲਾ ਲਿਆ।’’

ਰਣਵੀਰ ਲੈ ਸਕਦੇ ਹਨ ਸਲਮਾਨ ਖਾਨ ਦੀ ਜਗ੍ਹਾ
ਮੰਨਿਆ ਜਾ ਰਿਹਾ ਹੈ ਕਿ ਰਣਵੀਰ ਸਿੰਘ ਹੁਣ ਇਸ ਫਿਲਮ ਲਈ ਭੰਸਾਲੀ ਦੇ ਖੇਵਨਹਾਰ ਬਣੇਗਾ, ਕਿਉਂਕਿ ‘ਗਲੀ ਬੁਆਏ’ ’ਚ ਆਲੀਆ ਭੱਟ ਨਾਲ ਉਸ ਦੀ ਜੋੜੀ ਕਾਫੀ ਪਸੰਦ ਕੀਤੀ ਜਾ ਚੁੱਕੀ ਹੈ। ਇਸ ਲਈ ਹੁਣ ਉਨ੍ਹਾਂ ਦੇ ਇਸ ਫਿਲਮ ਨਾਲ ਜੁੜਨ ਦੀ ਸੰਭਾਵਨਾ ਹੈ। ਹਾਲਾਂਕਿ ਹਾਲੇ ਕਿਸੇ ਤਰ੍ਹਾਂ ਦੀ ਆਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ। 
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News