ਦੋਸਤ ਨਦੀਮ ਦੀ ਮਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਦੇਰ ਰਾਤ ਪਰਿਵਾਰ ਨਾਲ ਘਰੋਂ ਨਿਕਲੇ ਸਲਮਾਨ
6/23/2019 4:22:59 PM
ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਆਪਣੇ ਹਰ ਦੋਸਤ ਅਤੇ ਰਿਸ਼ਤੇਦਾਰ ਦੇ ਮੁਸ਼ਕਲ ਸਮੇਂ 'ਚ ਹਮੇਸ਼ਾ ਨਾਲ ਖੜ੍ਹੇ ਰਹਿੰਦੇ ਹਨ। ਹਾਲ ਹੀ 'ਚ ਸਲਮਾਨ ਖਾਨ ਦੇ ਬਚਪਨ ਦੇ ਦੋਸਤ ਨਦੀਮ ਦੀ ਮਾਂ ਦਾ ਦਿਹਾਂਤ ਹੋ ਗਿਆ। ਇਸ ਮੌਕੇ 'ਤੇ ਸਲਮਾਨ ਰਾਤ ਨੂੰ ਹੀ ਦੋਸਤ ਨਦੀਮ ਦੇ ਘਰ ਪਹੁੰਚੇ। ਸਲਮਾਨ ਖਾਨ ਤੋਂ ਇਲਾਵਾ ਯੂਲੀਆ ਵੰਤੂਰ ਤੇ ਸਾਜਿਦ ਨਾਡਿਆਡਵਾਲਾ ਵੀ ਨਦੀਮ ਦੇ ਘਰ ਦੇ ਬਾਹਰ ਨਜ਼ਰ ਆਏ।
ਦੱਸ ਦਈਏ ਕਿ ਨਦੀਮ, ਸਲਮਾਨ ਦੇ ਪਰਿਵਾਰ ਦੇ ਬੇਹੱਦ ਕਰੀਬ ਹੈ ਅਤੇ ਬਚਪਨ ਦੇ ਦੋਸਤ ਹਨ। ਖਬਰਾਂ ਮੁਤਾਬਕ, ਸਲਮਾਨ ਖਾਨ ਨਦੀਮ ਦੇ ਨਾਲ ਆਪਣੀਆਂ ਸਾਰੀਆਂ ਨਿੱਜੀ ਗੱਲਾਂ ਸ਼ੇਅਰ ਕਰਦੇ ਹਨ। ਜਦੋਂ ਵੀ ਨਦੀਮ ਨੂੰ ਕਿਸੇ ਵੀ ਮਦਦ ਦੀ ਲੋੜ ਹੁੰਦੀ ਤਾਂ ਸਲਮਾਨ ਉਸ ਨਾਲ ਮੌਜੂਦ ਰਹੇ।
ਇਸ ਤੋਂ ਪਤਾ ਲੱਗਦਾ ਹੈ ਕਿ ਸਲਮਾਨ ਦੀ ਜ਼ਿੰਦਗੀ 'ਚ ਦੋਸਤ ਬਹੁਤ ਹੀ ਅਹਿਮੀਅਤ ਰੱਖਦੇ ਹਨ। ਇਸ ਤੋਂ ਇਲਾਵਾ ਜੈ ਭਾਨੁਸ਼ਾਲੀ, ਪ੍ਰਿੰਸ ਨਰੂਲਾ ਤੇ ਸਾਜਿਦ ਖਾਨ ਵੀ ਨਦੀਮ ਦੇ ਘਰ ਦੇ ਬਾਹਰ ਨਜ਼ਰ ਆਏ। ਇਸ ਤੋਂ ਪਹਿਲਾਂ ਸਲਮਾਨ ਖਾਨ, ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦੀ ਪ੍ਰੇਅਰ ਮੀਟ 'ਚ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ