ਮਹਿਲਾ ਫੈਨ ਦੇ ਜ਼ਬਰਦਸਤੀ ਹੱਥ ਖਿੱਚਣ ''ਤੇ ਸਲਮਾਨ ਖਾਨ ਨੂੰ ਆਇਆ ਗੁੱਸਾ, ਵੀਡੀਓ ਵਾਇਰਲ

8/11/2019 11:28:12 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਖਾਨ ਜਿਨੇ ਆਪਣੇ ਦਿਰਿਆ ਦਿਲੀ ਲਈ ਫੇਮਸ ਹਨ, ਓਨੇ ਹੀ ਫੇਮਸ ਉਨ੍ਹਾਂ ਦੇ ਗੁੱਸੇ ਦੇ ਕਿੱਸੇ ਵੀ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਕ ਵੀਡੀਓ 'ਚ। ਵੀਡੀਓ ਵਿਚ ਇਕ ਫੀਮੇਲ ਫੈਨ ਸਲਮਾਨ ਖਾਨ ਨੂੰ ਖਿੱਚਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਵਿਰਲ ਦੇ ਅਕਾਊਂਟ ਤੋਂ ਪੋਸਟ ਕੀਤੀ ਗਈ ਹੈ। ਵੀਡੀਓ 'ਚ ਸਲਮਾਨ ਖਾਨ ਨੀਲੇ ਰੰਗ ਦੀ ਸ਼ਰਟ 'ਚ ਨਜ਼ਰ ਆ ਰਹੇ  ਹਨ। ਅਜਿਹੇ 'ਚ ਲਾਲ ਰੰਗ ਦੀ ਡਰੈੱਸ 'ਚ ਇਕ ਫੀਮੇਲ ਫੈਨ ਉਨ੍ਹਾਂ ਕੋਲ ਆਉਂਦੀ ਹੈ ਅਤੇ ਪਿੱਛੇ ਹੋਣ 'ਤੇ ਸਲਮਾਨ ਖਾਨ ਦਾ ਹੱਥ ਫੜ੍ਹ ਕੇ ਖਿੱਚਦੀ ਹੈ।

 
 
 
 
 
 
 
 
 
 
 
 
 
 

#SalmanKhan does not appreciate a fan pulling him like this

A post shared by Viral Bhayani (@viralbhayani) on Aug 10, 2019 at 6:40am PDT


ਫੀਮੇਲ ਫੈਨ ਵੱਲੋਂ ਅਜਿਹਾ ਖਿੱਚਿਆ ਜਾਣਾ ਸਲਮਾਨ ਖਾਨ ਨੂੰ ਬਿਲਕੁੱਲ ਚੰਗਾ ਨਹੀਂ ਲੱਗਦਾ ਤੇ ਉਨ੍ਹਾਂ ਦੇ  ਚਿਹਰੇ 'ਤੇ ਗੁੱਸੇ ਨੂੰ ਸਾਫ ਦੇਖਿਆ ਜਾ ਸਕਦਾ ਹੈ। ਹਾਲਾਂਕਿ ਸਲਮਾਨ ਆਪਣੇ ਗੁੱਸੇ ਨੂੰ ਕਾਬੂ 'ਚ ਕਰਦੇ ਹਨ ਤੇ ਅੱਗੇ ਚਲੇ ਜਾਂਦੇ ਹਨ। ਇਸ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਸਲਮਾਨ ਖਾਨ ਦੇ ਸਮਰਥਨ 'ਚ ਹੀ ਕੁਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਕਿਹਾ,''ਮੇਰੀ ਮਾਂ ਜੇਕਰ ਅਜਿਹੇ ਮੇਰਾ ਹੱਥ ਖਿੱਚੇ ਤਾਂ ਮੈਨੂੰ ਗੁੱਸਾ ਆ ਜਾਂਦਾ ਹੈ, ਇਹ ਤਾਂ ਅਜਨਬੀ ਹੈ।''
PunjabKesari
ਉਥੇ ਹੀ ਇਕ ਦੂੱਜੇ ਯੂਜ਼ਰ ਨੇ ਲਿਖਿਆ,''ਕਿਸੇ ਨੂੰ ਵੀ ਅਜਿਹੇ ਖਿੱਚਣਾ ਪਸੰਦ ਨਹੀਂ ਆਵੇਗਾ।'' ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਇਨ੍ਹੀਂ ਦਿਨੀਂ 'ਦਬੰਗ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਸਲਮਾਨ ਨਾਲ ਸੋਨਾਕਸ਼ੀ ਸਿਨਹਾ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News