''ਬਿੱਗ ਬੌਸ 12'' ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੋਅ ''ਚ ਵੱਡਾ ਟਵਿਸਟ

8/31/2018 11:31:29 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ 12ਵਾਂ ਸੀਜ਼ਨ ਜਲਦ ਹੀ ਟੈਲੀਕਾਸਟ ਹੋਣ ਵਾਲਾ ਹੈ। ਇਸ ਵਾਰ ਸ਼ੋਅ ਅਕਤੂਬਰ 'ਚ ਨਹੀਂ ਸਗੋਂ ਸਤੰਬਰ 'ਚ ਹੀ ਸ਼ੁਰੂ ਹੋ ਰਿਹਾ ਹੈ। ਸ਼ੋਅ ਦਾ ਫੋਰਮੈੱਟ ਵੀ ਬਦਲ ਦਿੱਤਾ ਗਿਆ ਹੈ ਅਤੇ ਸ਼ੋਅ 'ਚ ਇਸ ਵਾਰ ਜੋੜੀਆਂ ਦੀ ਐਂਟਰੀ ਹੋਣ ਜਾ ਰਹੀ ਹੈ। ਹੁਣ ਤੱਕ ਸ਼ੋਅ ਦੇ ਤਿੰਨ ਪ੍ਰੋਮੋ ਆਨਏਅਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਖਬਰ ਆਈ ਹੈ ਕਿ ਇਸ ਵਾਰ 'ਬਿੱਗ ਬੌਸ' ਮੁੰਬਈ ਤੋਂ ਬਾਹਰ ਸ਼ੂਟ ਹੋਣਾ ਹੈ। ਜੀ ਹਾਂ, ਜਦੋਂ ਤੋਂ ਇਸ ਸ਼ੋਅ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਹੀ ਸ਼ੋਅ ਮੁੰਬਈ ਦੇ ਲੋਨਾਵਲਾ 'ਚ ਇਸ ਦਾ ਸੈੱਟ ਲਾਇਆ ਜਾਂਦਾ ਹੈ।

PunjabKesari

ਇਸ ਵਾਰ ਸ਼ੋਅ ਮੇਕਰਸ ਨੇ ਇਸ 'ਚ ਵੱਡਾ ਬਦਲਾਅ ਕੀਤਾ ਹੈ ਕਿ 'ਬਿੱਗ ਬੌਸ 12' ਇਸ ਵਾਰ ਗੋਆ 'ਚ ਸ਼ੂਟ ਕੀਤਾ ਜਾਵੇਗਾ। ਇਸ ਵਾਰ ਦਾ 'ਬਿੱਗ ਬੌਸ' ਦਾ ਸੈੱਟ ਗੋਆ ਦੀ ਖੂਬਸੂਰਤ ਬੀਚ ਨੇੜੇ ਲਾਇਆ ਜਾਵੇਗਾ। ਆਏ ਦਿਨ ਹੀ 'ਬਿੱਗ ਬੌਸ' ਨਾਲ ਜੁੜੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਦਰਸ਼ਕ ਇਨ੍ਹਾਂ ਤਸਵੀਰਾਂ ਅਤੇ ਖਬਰਾਂ ਦਾ ਖੂਬ ਮਜ਼ਾ ਲੈ ਰਹੇ ਹਨ। ਸ਼ੋਅ ਲਾਂਚ ਹੋਣ ਦੇ ਨਾਲ-ਨਾਲ ਸ਼ੋਅ 'ਚ ਐਂਟਰੀ ਕਰਨ ਵਾਲੇ ਕੰਟੈਸਟੈਂਟਸ ਦੇ ਨਾਂ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਮੀਡੀਆ ਲਈ ਵੀ ਪ੍ਰੈੱਸ ਕਾਨਫਰੰਸ ਵੀ ਇੱਥੇ ਹੀ ਹੋਵੇਗੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਦੀ ਓਪਨਿੰਗ ਸੈਰੇਮਨੀ ਸ਼ਾਨਦਾਰ ਹੋਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News