''ਬਿੱਗ ਬੌਸ 12'' : ਰੋਹਿਤ ਨੇ ਸ਼੍ਰੀਸੰਤ ਨੂੰ ਦਿੱਤੀ ਛਿੱਤਰ ਮਾਰਨ ਦੀ ਧਮਕੀ

10/28/2018 3:20:51 PM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' ਨੂੰ ਸ਼ੁਰੂ ਹੋਏ ਨੂੰ ਡੇਢ ਮਹੀਨਾ ਹੋ ਗਿਆ ਹੈ। ਘਰ 'ਚ ਜਿਥੇ ਕਈ ਮੁਕਾਬਲੇਬਾਜ਼ ਖੇਡ ਨੂੰ ਵਧੀਆ ਢੰਗ ਨਾਲ ਖੇਡ ਰਹੇ ਹਨ, ਉਥੇ ਹੀ ਕਈ ਮੁਕਾਬਲੇਬਾਜ਼ ਜਲਦਬਾਜ਼ੀ ਦੇ ਚੱਕਰ 'ਚ ਜਿੱਤੀ ਹੋਈ ਬਾਜ਼ੀ ਵੀ ਹਾਰਦੇ ਨਜ਼ਰ ਆ ਰਹੇ ਹਨ।

 

ਬੀਤੇ ਦਿਨੀਂ ਹੀ ਸਲਮਾਨ ਖਾਨ ਨੇ ਸ਼੍ਰੀਸੰਤ ਦੇ ਵਰਤਾਓ ਨੂੰ ਲੈ ਕੇ ਚੰਗੀ ਕਲਾਸ ਲਾਈ। ਸਲਮਾਨ ਨੇ ਹਫਤੇ ਦੇ ਸਾਰੇ ਮੁੱਦਿਆਂ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੀਸੰਤ ਨੂੰ ਖਲਨਾਇਕ ਦੀ ਕੁਰਸੀ 'ਚੇ ਬੈਠਾਇਆ ਹੈ। ਕੁਰਸੀ 'ਤੇ ਬੈਠਣ ਤੋਂ ਬਾਅਦ ਸਲਮਾਨ ਖਾਨ ਨੇ ਸ਼੍ਰੀਸੰਤ ਤੋਂ ਕਾਲ ਕੋਠਰੀ 'ਚ ਜਾਣ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਤੁਸੀਂ 'ਬਿੱਗ ਬੌਸ' ਤੋਂ ਪੁੱਛੋ।

ਸਲਮਾਨ ਨੇ ਉਸ ਤੋਂ ਲਗਾਤਾਰ ਕਈ ਸਵਾਲ ਪੁੱਛੇ ਪਰ ਸ਼੍ਰੀਸੰਤ ਨੇ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਸ਼੍ਰੀਸੰਤ ਬਾਥਰੂਮ 'ਚ ਜਾ ਕੇ ਕਾਫੀ ਰੋਏ। ਇੰਨਾਂ ਹੀ ਨਹੀਂ ਖਬਰਾਂ ਦੀ ਮੰਨੀਏ ਤਾਂ ਸ਼੍ਰੀਸੰਤ ਸਲਮਾਨ ਨਾਲ-ਨਾਲ ਰੋਹਿਤ ਸੁਚਾਂਤੀ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਵੇਗਾ।


ਅਸਲ 'ਚ ਜਿਸ ਦਿਨ ਰੋਹਿਤ ਦੀ ਘਰ 'ਚ ਐਂਟਰੀ ਹੋਈ ਸੀ, ਉਸ ਦਿਨ ਸ਼੍ਰੀਸੰਤ ਨੇ ਰੋਹਿਤ ਦੇ ਸੈਕਸੁਅਲ ਓਰੀਏਟੇਂਸ਼ਨ 'ਤੇ ਸਵਾਲ ਕੀਤਾ ਸਨ ਤੇ ਉਸ ਦਾ ਕਾਫੀ ਮਜ਼ਾਕ ਉਡਾਇਆ ਸੀ। ਅੱਜ ਐਪੀਸੋਡ 'ਚ ਜਦੋਂ ਸਲਮਾਨ ਖਾਨ ਇਸ ਗੱਲ ਦਾ ਖੁਲਾਸਾ ਕਰਨਗੇ ਤਾਂ ਰੋਹਿਤ ਦਾ ਪਾਰਾ ਚੜ੍ਹ ਗਿਆ। ਉਹ ਸਾਰੇ ਪ੍ਰਤੀਯੋਗੀਆਂ ਸਾਹਮਣੇ ਸ਼੍ਰੀਸੰਤ ਨੂੰ ਖਰੀਆਂ ਖੋਟੀਆਂ ਸੁਣਾਉਣਗੇ।

ਰੋਹਿਤ ਦਾ ਗੁੱਸਾ ਇਸ ਕਦਰ ਚੜ੍ਹ ਜਾਵੇਗਾ ਕਿ ਉਹ ਸਾਰਿਆਂ ਸਾਹਮਣੇ ਸ਼੍ਰੀਸੰਤ ਨੂੰ ਚੱਪਲ ਮਾਰਨ ਤੱਕ ਦੀ ਧਮਕੀ ਦੇ ਦੇਣਗੇ। ਹਾਲਾਂਕਿ ਸ਼੍ਰੀਸੰਤ ਰੋਹਿਤ 'ਤੇ ਗੁੱਸੇ ਨਹੀਂ ਹੋਣਗੇ ਸਗੋਂ ਮੁਸਕਰਾਉਂਦੇ ਰਹਿਣਗੇ। ਅਸਲ 'ਚ ਉਸ ਕੋਲ ਆਪਣੇ ਬਚਾਅ 'ਚ ਕੁਝ ਵੀ ਕਹਿਣ ਨੂੰ ਨਹੀਂ ਹੈ, ਜਿਸ ਕਾਰਨ ਉਹ ਚੁੱਪ ਰਹਿਣ 'ਚ ਹੀ ਆਪਣੀ ਭਲਾਈ ਸਮਝਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News