B'Day Spl: ਇਸ ਵਿਗਿਆਪਨ ਨਾਲ ਸਲਮਾਨ ਨੂੰ ਮਿਲਿਆ ਸੀ ਪਹਿਲਾ ਬ੍ਰੇਕ

12/27/2019 9:03:45 AM

ਮੁੰਬਈ(ਬਿਊਰੋ)- ਸਲਮਾਨ ਖਾਨ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਅਜਿਹੇ ਵਿਚ ਤੁਹਾਨੂੰ ਦੱਸਦੇ ਹਾਂ ਸਲਮਾਨ ਖਾਨ ਨਾਲ ਜੁੜੇ ਇੱਕ ਕਿੱਸੇ ਬਾਰੇ। ਸਲਮਾਨ ਖਾਨ ਨੂੰ ਪਹਿਲਾ ਬ੍ਰੇਕ ਫਿਲਮਮੇਕਰ ਕੈਲਾਸ਼ ਸੁਰੇਂਦਰਨਾਥ ਨੇ ਦਿੱਤਾ ਸੀ। ਕੈਲਾਸ਼ ਨੇ ਉਨ੍ਹਾਂ ਨੂੰ ਇਕ ਟੀ.ਵੀ. ਇਸ਼ਤਿਹਾਰ ਨਾਲ ਲਾਂਚ ਕੀਤਾ। ਇਸ ਤੋਂ ਬਾਅਦ ਕੈਲਾਸ਼ ਹੀ ਸਲਮਾਨ ਦੇ ਗੁਰੂ ਵੀ ਬਣ ਗਏ। ਹਾਲ ਹੀ ਵਿਚ ਤਾਰਾ ਸ਼ਰਮਾ ਸ਼ੋਅ ਵਿਚ ਸਲਮਾਨ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਪਹਿਲਾ ਵਿਗਿਆਪਨ ਮਿਲਿਆ ਸੀ।

ਸਲਮਾਨ ਨੇ ਦੱਸਿਆ ਕਿ ਇਕ ਲੜਕੀ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਦੇ ਚਲਦੇ ਉਨ੍ਹਾਂ ਨੂੰ ਇਹ ਵਿਗਿਆਪਨ ਮਿਲ ਗਿਆ ਸੀ। ਸਲਮਾਨ ਕਹਿੰਦੇ ਹਨ, ਇਕ ਦਿਨ ਮੈਂ ਸੀ ਰਾਕ ਕਲੱਬ ਵਿਚ ਸਵੀਮਿੰਗ ਕਰ ਰਿਹਾ ਸੀ ।  ਉੱਥੇ ਇਕ ਲੜਕੀ ਲਾਲ ਰੰਗ ਦੀ ਸਾੜ੍ਹੀ ਪਹਿਨ ਕੇ ਨਿਕਲੀ। ਮੈਂ ਉਸ ਨੂੰ ਇੰਪ੍ਰੈਸ ਕਰਨ ਲਈ ਪਾਣੀ ਵਿਚ ਛਲਾਂਗ ਲਗਾ ਦਿੱਤੀ ਅਤੇ ਅਜੀਬੋ-ਗਰੀਬ ਤਰੀਕੇ ਨਾਲ ਸਵੀਮਿੰਗ ਕਰਨ ਲੱਗਾ। 
PunjabKesari
ਸਲਮਾਨ ਖਾਨ ਅੱਗੇ ਕਿਹਾ,‘‘ਜਦੋਂ ਮੈਂ ਤੈਰਦੇ ਹੋਏ ਦੂਜੇ ਪਾਸੇ ਪਹੁੰਚਿਆ ਤਾਂ ਦੇਖਿਆ ਕਿ ਉਹ ਲੜਕੀ ਉੱਥੇ ਪਹੁੰਚ ਚੁੱਕੀ ਸੀ। ਇਸ ਤੋਂ ਬਾਅਦ ਮੈਨੂੰ ਫਾਰ ਪ੍ਰੋਡਕਸ਼ਨ ਤੋਂ ਕਾਲ ਆਇਆ। ਉਨ੍ਹਾਂ ਨੇ ਕਿਹਾ ਕਿ ਉਹ ਮੈਨੂੰ ਇਕ ਐਡ ਵਿਚ ਕਾਸਟ ਕਰਨਾ ਚਾਹੁੰਦੇ ਹਨ। ਮੈਂ ਹੈਰਾਨ ਰਹਿ ਗਿਆ ਕਿ ਇਹ ਆਫਰ ਮੈਨੂੰ ਕਿਵੇਂ ਮਿਲਿਆ। ਮੈਂ ਆਪਣੀ ਆਂਟੀ ਨਾਲ ਕੈਲਾਸ਼ ਨੂੰ ਮਿਲਣ ਪਹੁੰਚਿਆ।’’
PunjabKesari
ਸਲਮਾਨ ਨੇ ਅੱਗੇ ਦੱਸਿਆ,‘‘ਮੈਂ ਉਨ੍ਹਾਂ ਨੂੰ ਕਿਹਾ ਕਿ ਠੀਕ ਹੈ, ਮੈਂ ਐਡ ਕਰ ਲਵਾਂਗਾ ਪਰ ਤੁਹਾਨੂੰ ਮੇਰਾ ਨੰਬਰ ਕਿਸ ਨੇ ਦਿੱਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਸ ਲੜਕੀ ਨੂੰ ਤੁਸੀਂ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਮੇਰੀ ਗਰਲਫਰੈਂਡ ਹੈ। ਉਸੇ ਨੇ ਮੈਨੂੰ ਦੱਸਿਆ ਕਿ ਤੁਸੀਂ ਵਧੀਆ ਸਵੀਮਿੰਗ ਕਰ ਲੈਂਦੇ ਹੋ। ਉਹ ਇਸ ਐਡ ਨੂੰ ਮਾਲਦੀਵ ਵਿਚ ਸ਼ੂਟ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਕੋਈ ਅਜਿਹਾ ਚਾਹੀਦਾ ਹੈ ਸੀ ਜੋ ਚੰਗੀ ਸਵੀਮਿੰਗ ਜਾਣਦਾ ਹੋਵੇ।’’ 
PunjabKesari
ਅਖੀਰ ਵਿਚ ਸਲਮਾਨ ਨੇ ਕਿਹਾ, ‘‘ਮੈਂ ਅਤੇ ਜੈੱਕੀ ਸ਼ਰਾਫ ਦੀ ਪਤਨੀ ਆਇਸ਼ਾ ਨੇ ਹੀ ਸਮੁੰਦਰ ਦੇ ਅੰਦਰ ਜਾ ਕੇ ਸਵੀਮਿੰਗ ਕੀਤੀ ਸੀ। ਤਾਂ ਇਸ ਤਰ੍ਹਾਂ ਮੈਂ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਇਆ ਸੀ। ਦੱਸ ਦੇਈਏ ਕਿ ਸਲਮਾਨ ਦੀ ਫਿਲਮ ‘ਦਬੰਗ 3’ ਹਾਲ ਹੀ ਵਿਚ ਰਿਲੀਜ਼ ਹੋਈ ਹੈ। ਜੋ ਬਾਕਸ ਆਫਿਸ ‘ਤੇ ਵਧੀਆ ਕਮਾਈ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News