ਦੇਖੋ ਕਿੰਝ ਬੀਤਿਆ ਸਲਮਾਨ ਦਾ ਬਚਪਨ, ਛੱਡਣੀ ਪਈ ਸੀ ਪੜ੍ਹਾਈ

12/27/2019 9:51:37 AM

ਮੁੰਬਈ(ਬਿਊਰੋ)- ਸਲਮਾਨ ਖਾਨ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਸਲਮਾਨ ਖਾਨ ਦਾ ਪੂਰਾ ਨਾਮ ਅਬਦੁਲ ਰਾਸ਼ਿਦ ਸਲੀਮ ਸਲਮਾਨ ਖਾਨ ਹੈ। ਸਲਮਾਨ ਪੰਜ ਭਰਾ-ਭੈਣਾਂ ਹਨ। ਸਲਮਾਨ ਦੀ ਫੈਮਿਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਿਤਾ ਸਲੀਮ ਖਾਨ ਬਾਲੀਵੁੱਡ ਦੇ ਮਸ਼ਹੂਰ ਰਾਈਟਰ ਹਨ ਅਤੇ ਮਾਂ ਸਲਮਾ ਹਾਊਸ ਵਾਈਫ ਹੈ। ਸਲਮਾਨ ਦੀ ਦੂਜੀ ਮਾਂ ਹੈਲਨ ਆਪਣੇ ਜਮਾਣੇ ਦੀ ਮਸ਼ਹੂਰ ਆਈਟਮ ਡਾਂਸਰ ਰਹਿ ਚੁੱਕੀ ਹੈ।
PunjabKesari
ਜ਼ਰੂਰਤਮੰਦਾਂ ਦੀ ਮਦਦ
ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਸਲਮਾਨ ਨੇ ਕਾਲਜ ਵਿਚ ਦਾਖਲਾ ਤਾਂ ਲੈ ਲਿਆ ਪਰ ਵਿਚਕਾਰ ਹੀ ਕਾਲਜ ਛੱਡ ਦਿੱਤਾ। ਬੇਸ਼ੱਕ ਸਲਮਾਨ ਦੀ ਜ਼ਿੰਦਗੀ ਵਿਚ ਖੂਬ ਵਿਵਾਦ ਰਹੇ ਪਰ ਹਮੇਸ਼ਾ ਤੋਂ ਹੀ ਉਨ੍ਹਾਂ ਦਾ ਝੁਕਾਅ ਲੋਕਾਂ ਦੀ ਮਦਦ ਕਰਨ ਵੱਲ ਹੀ ਰਿਹਾ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਬੀਇੰਗ ਹਿਊਮਨ ਨਾਮ ਦੀ ਇਕ ਸੰਸਥਾ ਸ਼ੁਰੂ ਕੀਤੀ। ਅਜੇ ਵੀ ਉਹ ਜ਼ਰੂਰਤਮੰਦਾਂ ਦੀ ਮਦਦ ਕਰਦੇ ਹਨ।
PunjabKesari
ਐਕਟਰ ਨਹੀਂ ਸਗੋਂ ਲੇਖਕ ਬਣਨਾ ਚਾਹੁੰਦੇ ਸਨ ਸਲਮਾਨ
ਸਲਮਾਨ ਇਕ ਐਕਟਰ ਨਹੀਂ ਸਗੋਂ ਇਕ ਲੇਖਕ ਬਣਨਾ ਚਾਹੁੰਦੇ ਸਨ। ਆਪਣੀ ਫਿਲਮ ਬਾਗੀ ਦੀ ਕਹਾਣੀ ਵਿਚ ਸਲਮਾਨ ਦਾ ਸਹਿਯੋਗ ਰਿਹਾ। ਆਪਣੇ ਸ਼ੁਰੂਆਤੀ ਦਿਨਾਂ ਵਿਚ ਕੰਮ ਪਾਉਣ ਲਈ ਸਲਮਾਨ ਨੇ ਕਦੇ ਵੀ ਆਪਣੇ ਪਿਤਾ ਸਲੀਮ ਖਾਨ ਦੇ ਨਾਮ ਦਾ ਇਸਤੇਮਾਲ ਨਹੀਂ ਕੀਤਾ।
PunjabKesari
ਅਸਲ ਜ਼ਿੰਦਗੀ ’ਚ ਵੀ ਹੀਰੋ
ਸਲਮਾਨ ਖਾਨ ਅੱਜ ਇਨ੍ਹੇ ਵੱਡੇ ਸਟਾਰ ਹਨ ਕਿ ਉਨ੍ਹਾਂ ਦਾ ਸਟਾਰਡਮ ਸਿਰਫ ਫਿਲਮਾਂ ਵਿਚ ਹੀ ਨਹੀਂ ਸਗੋਂ ਉਨ੍ਹਾਂ ਦੀ ਅਸਲ ਜ਼ਿੰਦਗੀ ਵਿਚ ਵੀ ਦਿਖਾਈ ਦਿੰਦਾ ਹੈ। ਉਨ੍ਹਾਂ ਦੇ ਚਾਰਮ ਦਾ ਜਾਦੂ ਇਸ ਕਦਰ ਚੱਲਦਾ ਹੈ ਕਿ ਬੱਚਿਆਂ ਤੋਂ ਲੈ ਕੇ ਨੌਜਵਾਨ ਤੇ ਬਜ਼ੁਰਗ ਤੱਕ ਉਨ੍ਹਾਂ ਦੇ ਫੈਨ ਹਨ। ਅੱਜ ਇੰਡਸਟਰੀ ਵਿਚ ਆਏ ਉਨ੍ਹਾਂ ਨੂੰ 25 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। 
PunjabKesari
ਦੱਸ ਦੇਈਏ ਕਿ ਸਲਮਾਨ ਦੀ ਫਿਲਮ ‘ਦਬੰਗ 3’ ਹਾਲ ਹੀ ਵਿਚ ਰਿਲੀਜ਼ ਹੋਈ ਹੈ। ਜੋ ਬਾਕਸ ਆਫਿਸ ‘ਤੇ ਵਧੀਆ ਕਮਾਈ ਕਰ ਰਹੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News