ਫਾਰਮ ਹਾਊਸ ''ਚ ਸਲਮਾਨ ਖਾਨ ਨੇ ਖੁਦ ਝਾੜੂ ਚੁੱਕ ਕੀਤੀ ਸਫ਼ਾਈ, ਵੀਡੀਓ ਵਾਇਰਲ

6/6/2020 12:19:48 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਦਬੰਗ ਖਾਨ ਸਾਫ ਸਫ਼ਾਈ ਕਰਦਾ ਹੋਏ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਨਾਲ ਹੋਰ ਵੀ ਕਈ ਲੋਕ ਨਜ਼ਰ ਆ ਰਹੇ ਹਨ, ਜੋ ਸਾਫ਼ ਸਫ਼ਾਈ 'ਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

#SwachhBharat #WorldEnvironmentDay Music Credits: Mark Mothersbaugh

A post shared by Salman Khan (@beingsalmankhan) on Jun 5, 2020 at 7:56am PDT

ਦੱਸ ਦਈਏ ਕਿ ਸਲਮਾਨ ਖਾਨ ਦਾ ਇਹ ਵੀਡੀਓ ਵਿਸ਼ਵ ਵਾਤਾਵਰਨ ਦਿਹਾੜੇ ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਨੂੰ ਵੀ ਹੁੰਗਾਰਾ ਦਿੱਤਾ ਹੈ। ਇਸ ਵੀਡੀਓ 'ਚ ਸਲਮਾਨ ਖਾਨ ਨਾਲ ਯੂਲੀਆ ਵੰਤੂਰ ਅਤੇ ਹੋਰ ਕਈ ਲੋਕ ਵੀ ਸਾਫ਼ ਸਫ਼ਾਈ ਕਰਦੇ ਵਿਖਾਈ ਦਿੱਤੇ। ਇਸ ਵੀਡੀਓ ਨੂੰ ਸਲਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝਾ ਕੀਤਾ ਹੈ। ਇਹ ਵੀਡੀਓ ਪਨਵੇਲ ਸਥਿਤ ਉਨ੍ਹਾਂ ਫਾਰਮ ਹਾਊਸ ਦਾ ਹੈ।

 
 
 
 
 
 
 
 
 
 
 
 
 
 

Aaj kal Salaam Namaste karne mein hi swag hai @pepsiindia #Harghoontmeinswag #swagsesolo #socialdistancing

A post shared by Salman Khan (@beingsalmankhan) on May 28, 2020 at 9:19pm PDT

ਦਬੰਗ ਖਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। 'ਮੈਂਨੇ ਪਿਆਰ ਕੀਆ', 'ਹਮ ਆਪਕੇ ਹੈ ਕੌਣ', 'ਸਾਜਨ' ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। ਸਲਮਾਨ ਖ਼ਾਨ ਜਿੱਥੇ ਫ਼ਿਲਮਾਂ 'ਚ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ, ਉੱਥੇ ਹੀ ਆਪਣੀ ਦਰਿਆਦਿਲੀ ਲਈ ਵੀ ਪ੍ਰਸਿੱਧ ਹਨ। ਉਨ੍ਹਾਂ ਵੱਲੋਂ ਸਮਾਜ ਦੀ ਸੇਵਾ ਲਈ ਇੱਕ ਸੰਗਠਨ ਵੀ ਬਣਾਇਆ ਗਿਆ ਹੈ, ਜਿਸ ਦੇ ਤਹਿਤ ਉਹ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News