ਸ਼ਹੀਦਾਂ ਦੇ ਪਰਿਵਾਰਾਂ ਨੂੰ 22 ਲੱਖ ਦੀ ਮਾਲੀ ਮਦਦ ਦੇਣਗੇ ''ਨੋਟਬੁੱਕ'' ਦੇ ਨਿਰਮਾਤਾ

2/19/2019 3:28:03 PM

ਨਵੀਂ ਦਿੱਲੀ (ਬਿਊਰੋ) : 14 ਫਰਵਰੀ ਨੂੰ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ 'ਚ ਰਾਸ਼ਟਰ ਇਕਜੁੱਟ ਹੈ। ਇਸ ਅੱਤਵਾਦੀ ਹਮਲੇ ਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ। ਫਿਲਮ 'ਨੋਟਬੁੱਕ' ਦੇ ਨਿਰਮਾਤਾ ਸਲਮਾਨ ਖਾਨ ਫਿਲਮਸ ਤੇ ਸਿਨੇ 1 ਸਟੂਡੀਓ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ 22 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਫਿਲਮ 'ਨੋਟਬੁੱਕ' ਦੀ ਸ਼ੂਟਿੰਗ ਪਿਛਲੇ ਸਾਲ ਅਕਤੂਬ-ਨਵੰਬਰ ਦੇ ਮਹੀਨੇ 'ਚ ਪੂਰੀ ਤਰ੍ਹਾਂ ਨਾਲ ਕਸ਼ਮੀਰ 'ਚ ਕੀਤੀ ਗਈ ਸੀ। ਸਾਡਾ ਪੂਰਾ ਦਲ ਮੁੱਖ ਰੂਪ ਨਾਲ ਘਾਟੀ 'ਚ ਭਾਰਤੀ ਸੈਨਾ, ਸੀ. ਆਰ. ਪੀ. ਐੱਫ ਤੇ ਕਸ਼ਮੀਰ ਦੇ ਲੋਕਾਂ ਦੇ ਯਤਨਾਂ ਕਾਰਨ ਸੁਰੱਖਿਅਤ ਰੂਪ ਨਾਲ ਫਿਲਮ ਦੀ ਸ਼ੂਟਿੰਗ ਨੂੰ ਅੰਜ਼ਾਮ ਦੇ ਸਕਿਆ। ਅਸੀਂ ਦੇਸ਼ ਲਈ ਸ਼ਹੀਦ ਹੋ ਚੁੱਕੇ ਸਾਡੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਇਸ ਮੁਸ਼ਕਿਲ ਘੜੀ 'ਚ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ।
 
ਦੱਸਣਯੋਗ ਹੈ ਕਿ 'ਨੋਟਬੁੱਕ' ਸਾਲ 2019 'ਚ ਰਿਲੀਜ਼ ਹੋਣ ਵਾਲੀ ਬਾਲੀਵੁੱਡ ਰੋਮਾਂਸ-ਡਰਾਮਾ ਫਿਲਮ ਹੈ, ਜਿਸ 'ਚ ਜ਼ਹੀਰ ਇਕਬਾਲ ਤੇ ਪ੍ਰਨੂਤਨ ਬਹਿਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਦੇ ਨਿਰਦੇਸ਼ਕ ਵਿਜੇਤਾ ਨਿਤਿਨ ਕੱਕੜ ਹਨ ਅਤੇ ਨਿਰਮਾਤਾ ਸਲਮਾਨ ਖਾਨ, ਮੁਰਾਦ ਖੇਤਾਨੀ ਜੀ ਹਨ। ਇਹ ਫਿਲਮ 29 ਮਾਰਚ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News