ਮੰਦਰ ’ਚ ਤਸਵੀਰ ਲਗਾ ਕੇ ਸਲਮਾਨ ਦੀ ਪੂਜਾ ਕਰਨਾ ਚਾਹੁੰਦੀ ਹੈ ਇਹ ਅਦਾਕਾਰਾ

11/12/2019 9:35:31 AM

ਮੁੰਬਈ(ਬਿਊਰੋ)- ਸਲਮਾਨ ਖਾਨ ਨਾਲ ਫਿਲਮ ‘ਵੀਰਗਤੀ’ ਵਿਚ ਨਜ਼ਰ ਆ ਚੁੱਕੀ ਪੂਜਾ ਡਡਵਾਲ ਮੌਤ ਨੂੰ ਮਾਤ ਦੇ ਕੇ ਠੀਕ ਹੋ ਚੁੱਕੀ ਹੈ। ਹਾਲਾਤਾਂ ਵਿਚ ਸੁਧਾਰ ਹੋਣ ਤੋਂ ਬਾਅਦ ਹੁਣ ਪੂਜਾ ਵਾਪਸ ਕੰਮ ਕਰਨਾ ਚਾਹੁੰਦੀ ਹੈ। ਦੱਸ ਦਿਓ ਕਿ ਪਿਛਲੇ ਸਾਲ ਖਬਰ ਆਈ ਸੀ ਕਿ ਪੂਜਾ ਨੂੰ ਟੀ.ਬੀ. ਹੋ ਗਿਆ ਹੈ ਅਤੇ ਉਨ੍ਹਾਂ ਕੋਲ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ। ਪੂਜਾ 6 ਮਹੀਨਿਆਂ ਤੱਕ ਹਸਪਤਾਲ ਵਿਚ ਭਰਤੀ ਰਹੀ ਅਤੇ ਆਪਣਾ ਇਲਾਜ ਕਰਾਉਂਦੀ ਰਹੀ ਪਰ ਪੈਸਿਆਂ ਦੀ ਤੰਗੀ ਕਾਰਨ ਉਨ੍ਹਾਂ ਦੀਆਂ ਕਈ ਪ੍ਰੇਸ਼ਾਨੀਆਂ ਵੱਧ ਗਈਆਂ ਸਨ। ਹਾਲਾਂਕਿ ਪੂਜਾ ਦੇ ਇਸ ਮੁਸ਼ਕਲ ਸਮੇਂ ’ਚ ਸਲਮਾਨ ਨੇ ਉਨ੍ਹਾਂ ਨੂੰ ਪੂਰਾ ਸਪੋਰਟ ਕੀਤਾ।
PunjabKesari
ਹਾਲ ਹੀ ਵਿਚ ਇਕ ਇੰਟਰਵਿਊ ਦੇ ਦੌਰਾਨ ਪੂਜਾ ਨੇ ਆਪਣੇ ਬੀਮਾਰੀ ਵਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ,‘‘ਮੈਨੂੰ ਸ਼ੁਰੂਆਤ ਵਿਚ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਟੀ.ਬੀ. ਹੈ। ਪਰਿਵਾਰ ’ਚੋਂ ਵੀ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਮੈਨੂੰ ਉਸ ਸਮੇਂ ਖੂਨ ਦੀਆਂ ਉਲਟੀਆਂ ਹੁੰਦੀਆਂ ਸਨ। ਮੇਰੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਸਨ। ਜਦੋਂ ਵੀ ਮੈਂ ਕੰਘ ਕਰਦੀ ਤਾਂ ਵਾਲਾਂ ਦਾ ਗੁੱਛਾ ਨਿਕਲਦਾ। ਸਾਰੇ ਵਾਲ ਨਾ ਝੜ ਜਾਣ, ਇਸ ਲਈ ਮੈਂ ਕੰਘੀ ਕਰਨਾ ਹੀ ਬੰਦ ਕਰ ਦਿੱਤਾ ਸੀ।’’ ਇਸ ਤੋਂ ਬਾਅਦ ਪੂਜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇਕ ਡਾਇਰੈਕਟਰ ਦੋਸਤ ਰਾਜਿੰਦਰ ਸਿੰਘ ਨੂੰ ਕਾਲ ਕਰਦੇ ਆਪਣੀ ਹਾਲਤ ਦੱਸੀ ਤਾਂ ਉਨ੍ਹਾਂ ਨੇ ਮੇਰਾ ਮੁੰਬਈ ਦਾ ਟਿਕਟ ਕਰਾਇਆ। ਪੂਜਾ ਨੇ ਕਿਹਾ, ਉਹ ਮੇਰੀ ਹਾਲਤ ਦੇਖ ਕੇ ਹੈਰਾਨ ਹੋ ਗਏ ਸਨ। ਮੇਰਾ ਭਾਰ ਉਸ ਸਮੇਂ ਸਿਰਫ 26 ਕਿੱਲੋ ਸੀ। ਰਾਜਿੰਦਰ ਜੀ ਨੇ ਫਿਰ ਮੈਨੂੰ ਸ਼ਿਵੜੀ  ਦੇ ਟੀ.ਬੀ. ਹਸਪਤਾਲ ਵਿਚ ਭਰਤੀ ਕਰਾਇਆ ਅਤੇ ਮੇਰਾ ਇਲਾਜ ਕਰਾਇਆ ਪਰ ਪੈਸਿਆਂ ਦੀ ਤੰਗੀ ਕਾਰਨ ਇਲਾਜ ਵਿਚ ਪ੍ਰੇਸ਼ਾਨੀਆਂ ਆਉਣ ਲੱਗੀਆਂ।
PunjabKesari
ਪੂਜਾ ਨੇ ਅੱਗੇ ਦੱਸਿਆ ਪਰ ਜਦੋਂ ਗੱਲ ਮੀਡੀਆ ਵਿਚ ਆਈ ਅਤੇ ਇਹ ਗੱਲ ਸਲਮਾਨ ਖਾਨ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਮੇਰੀ ਮਦਦ ਕੀਤੀ। ਉਨ੍ਹਾਂ ਦੀ ਟੀਮ ਮੈਨੂੰ ਪ੍ਰਾਇਵੇਟ ਹਸਪਤਾਲ ਲਿਜਾਉਣਾ ਚਾਹੁੰਦੀ ਸੀ ਪਰ ਮੈਂ ਸ਼ਿਵੜੀ ਦੇ ਟੀ.ਬੀ. ਹਸਪਤਾਲ ਤੋਂ ਹੀ ਆਪਣਾ ਇਲਾਜ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਮੈਂ ਸੁਣਿਆ ਸੀ ਇੱਥੇ ਇਲਾਜ ਵਧੀਆ ਹੁੰਦਾ ਹੈ। ਇਸ ਤੋਂ ਬਾਅਦ ਸਲਮਾਨ ਦੀ ਟੀਮ ਨੇ ਉਸ ਸਰਕਾਰੀ ਹਸਪਤਾਲ ਨੂੰ ਹੀ ਪ੍ਰਾਇਵੇਟ ਵਰਗਾ ਕਰ ਦਿੱਤਾ ਸੀ। ਮੇਰੇ ਲਈ ਨਵੇਂ ਬੈੱਡ ਤੋਂ ਲੈ ਕੇ ਮੇਰੇ ਖਾਣ-ਪੀਣ ਤੱਕ, ਸਭ ਕੁਝ ਸਲਮਾਨ ਦੀ ਟੀਮ ਨੇ ਕੀਤਾ। ਉੱਥੇ ਇਕ ਕੇਅਰ ਟੇਕਰ 24 ਘੰਟੇ ਮੇਰੇ ਨਾਲ ਰਹਿੰਦਾ ਸੀ।
PunjabKesari
ਪੂਜਾ ਨੇ ਇਮੋਸ਼ਨਲ ਹੁੰਦੇ ਹੋਏ ਕਿਹਾ, ਮੈਂ 2 ਦਿਨ ਵਿਚ ਹਸਪਤਾਲ ਵਿਚ 9 ਲੋਕਾਂ ਨੂੰ ਮਰਦੇ ਹੋਏ ਦੇਖਿਆ। ਮੈਨੂੰ ਲੱਗਾ ਸੀ ਹੁਣ ਮੇਰਾ ਹੀ ਨੰਬਰ ਹੈ ਪਰ ਸਲਮਾਨ ਨੇ ਮੈਨੂੰ ਨਵਾਂ ਜੀਵਨ ਦਿੱਤਾ। ਹੁਣ ਮੇਰੀ ਇਹ ਲਾਇਫ ਉਨ੍ਹਾਂ  ਦੇ ਨਾਮ ਹੈ। ਮੈਂ ਹੁਣ ਚੰਗੀ ਤਰ੍ਹਾਂ ਜੀਉਣਾ ਚਾਹੁੰਦੀ ਹਾਂ। ਮੈਂ ਮਿਹਨਤ ਕਰਕੇ ਇਕ ਘਰ ਖਰੀਦਣਾ ਚਾਹੁੰਦੀ ਹਾਂ, ਜਿਸ ਵਿਚ ਮੈਂ ਭਗਵਾਨ ਦੀ ਤਸਵੀਰ ਨਹੀਂ ਸਗੋਂ ਸਲਮਾਨ ਦੀ ਤਸਵੀਰ ਲਗਾ ਕੇ ਪੂਜਾ ਕਰਾਂਗੀ। ਮੈਂ ਸਲਮਾਨ ਨਾਲ ਮਿਲ ਕੇ ਉਨ੍ਹਾਂ ਦੇ ਪੂਰ ਛੂਹ ਕੇ ਉਨ੍ਹਾਂ ਨੂੰ ਧੰਨਵਾਦ ਕਹਿਣਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News