ਸਲਮਾਨ ਨਾਲ ਇਸ ਪ੍ਰੋਜੈਕਟ ''ਚ ਦਿਸਣਗੇ ਸੁਨੀਲ ਗਰੋਵਰ

2/20/2020 3:32:06 PM

ਮੁੰਬਈ (ਬਿਊਰੋ) : ਸੁਪਰਸਟਾਰ ਸਲਮਾਨ ਖਾਨ ਅਪ੍ਰੈਲ ਦੇ ਮਹੀਨੇ 'ਚ ਅਮਰੀਕਾ 'ਚ ਇਕ ਲਾਈਵ ਕੌਨਸਰਟ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਸਮਾਗਮ ਦਾ ਐਲਾਨ ਕਰਦਿਆਂ ਸਲਮਾਨ ਨੇ ਮੰਗਲਵਾਰ ਨੂੰ ਟਵਿਟਰ 'ਤੇ ਲਿਖਿਆ, “ਅਪ੍ਰੈਲ 'ਚ ਅਸੀਂ ਤੁਹਾਡੇ ਸਾਰਿਆਂ ਨੂੰ ਮਿਲਣ ਜਾ ਰਹੇ ਹਾਂ।'' ਅਭਿਨੇਤਾ ਸੁਨੀਲ ਗਰੋਵਰ ਤੇ ਡੇਜ਼ੀ ਸ਼ਾਹ ਵੀ ਸਲਮਾਨ ਨਾਲ ਪਰਫਾਰਮ ਕਰਨਗੇ। ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਇਸ ਸਮੇਂ ਆਪਣੀ ਅਗਲੀ ਐਕਸ਼ਨ ਡਰਾਮਾ ਫਿਲਮ 'ਰਾਧੇ' ਦੀ ਤਿਆਰੀ ਕਰ ਰਹੇ ਹਨ। ਹਾਲ ਹੀ ਵਿਚ, ਸਲਮਾਨ ਖਾਨ ਨੇ ਰਿਐਲਿਟੀ ਸ਼ੋਅ 'ਬਿਗ ਬੌਸ' ਦੇ 13ਵੇਂ ਸੀਜ਼ਨ ਦੀ ਸਮਾਪਤੀ ਕੀਤੀ ਹੈ। ਉਨ੍ਹਾਂ ਦੀ ਆਖਰੀ ਰਿਲੀਜ਼ ਫਿਲਮ 'ਦਬੰਗ 3' ਸੀ, ਜਿਸ ਨੂੰ ਦਰਸ਼ਕਾਂ ਦਾ ਮਿਲਿਆ ਜੁਲਿਆ ਪਿਆਰ ਮਿਲਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਦੀਆਂ ਹੋਰਨਾਂ ਫਿਲਮਾਂ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਦੇ ਅੰਤ 'ਚ ਉਹ ਆਪਣੀ ਨਵੀਂ ਫਿਲਮ ਦਾ ਐਲਾਨ ਵੀ ਕਰ ਸਕਦੇ ਹਨ। ਸਲਮਾਨ ਦੀ ਫਿਲਮ 'ਰਾਧੇ' ਦੀ ਸ਼ੂਟਿੰਗ ਕੁਝ ਦਿਨਾਂ ਦੀ ਹੀ ਬਚੀ ਹੈ, ਜਿਸ ਦਾ ਸ਼ੈਡਿਊਲ ਬਹੁਤ ਜਲਦ ਪੂਰਾ ਹੋ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News