ਗਾਂਧੀ ਜਯੰਤੀ ਦੇ ਮੌਕੇ ਸਲਮਾਨ ਖਾਨ ਨੇ ਫੈਨਜ਼ ਨੂੰ ਦਿੱਤਾ ਖਾਸ ਸੁਨੇਹਾ, ਵੀਡੀਓ

10/2/2019 1:23:46 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਦਾ ਕੋਈ ਵੀ ਵੀਡੀਓ ਜਦੋਂ ਵੀ ਆਉਂਦਾ ਹੈ ਤਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਜਾਂਦਾ ਹੈ। ਜਿਸ ਦੇ ਚੱਲਦਿਆਂ ਸਲਮਾਨ ਖਾਨ ਨੇ ਇਕ ਵੀਡੀਓ ਗਾਂਧੀ ਜਯੰਤੀ ਦੇ ਮੌਕੇ ’ਤੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਖਾਸ ਮੌਕੇ ’ਤੇ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਖਾਸ ਸੁਨੇਹਾ ਦਿੱਤਾ ਹੈ। ਵੀਡੀਓ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ‘‘2 ਅਕਤੂਬਰ ਨੂੰ ਹੈ ਗਾਂਧੀ ਜਯੰਤੀ.. ਗਾਂਧੀ ਜਯੰਤੀ ਧੁੰਮਧਾਮ ਨਾਲ ਮਨਾਓ। ਮਹਾਤਮਾ ਗਾਂਧੀ ‘ਦ ਫਾਦਰ ਆਫ ਦਿ ਨੈਸ਼ਨ’। ਉਸ ਦੇ ਨਾਲ ਹੀ ਥੋੜਾ ਜਿਹਾ, ਥੋੜਾ ਜਿਹਾ ਕਿਉਂ, ਬਹੁਤ ਜ਼ਿਆਦਾ ਫਿੱਟ ਇੰਡੀਆ ’ਤੇ ਧਿਆਨ ਦੇਵੋ ਤੇ ਭਾਰਤ ਨੂੰ ਸਵੱਛ ਰੱਖੋ। ਮਤਲਬ ਸਵੱਛ ਭਾਰਤ, ਸਵੱਛ ਭਾਰਤੀ। ਫਿੱਟ ਇੰਡੀਆ, ਫਿੱਟ ਇੰਡੀਅਨ।’’

 
 
 
 
 
 
 
 
 
 
 
 
 
 

#GandhiJayanti k is mauke pe, Bhai ne bola aapko message dene ko... aur Chulbul Pandey is ready! #PMOIndia @kiren.rijiju

A post shared by Chulbul Pandey (@beingsalmankhan) on Oct 1, 2019 at 11:33am PDT


ਉਨ੍ਹਾਂ ਨੇ ਇਸ ਨਾਲ ਇਕ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਲਿਖਿਆ, ‘‘ਗਾਂਧੀ ਜਯੰਤੀ ਦੇ ਮੌਕੇ ਤੇ, ਭਾਈ ਨੇ ਬੋਲਿਆ ਤੁਹਾਨੂੰ ਮੈਸੇਜ ਦੇਣ ਨੂੰ ਤੇ ਚੁਲਬੁਲ ਪਾਂਡੇ ਤਿਆਰ ਹੈ!’’ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਇਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁਕਿਆ ਹੈ। ਜੇ ਗੱਲ ਕਰੀਏ ਤਾਂ ਸਲਮਾਨ ਖਾਨ ਦੇ ਵਰਕਫਰੰਟ ਦੀ ਤਾਂ ਉਹ ਬਹੁਤ ਜਲਦ ‘ਦਬੰਗ 3’ ਨਾਲ ਵੱਡੇ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਇਸੇ ਸਾਲ 20 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News