3 ਸਾਲ ਬਾਅਦ ਸਲਮਾਨ ਖਾਨ ਬਣੇ ਪੈਪਸੀ ਦੇ ਨਵੇਂ ਬ੍ਰਾਂਡ ਅੰਬੈਸਡਰ

12/10/2019 2:20:51 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਪੈਪਸੀ ਦੇ ਨਵੇਂ ਬ੍ਰਾਂਡ ਅੰਬੈਸਡਰ ਬਣ ਗਏ ਹਨ। 3 ਸਾਲ ਬਾਅਦ ਸਲਮਾਨ ਖਾਨ ਨੇ ਕੋਲਾ ਦੇ ਵਿਗਿਆਪਨ 'ਚ ਵਾਪਸੀ ਕੀਤੀ ਹੈ। ਇਸ ਲਈ ਸਲਮਾਨ ਖਾਨ ਨੇ 2 ਸਾਲ ਦਾ ਕੰਟ੍ਰੈਕਟ 15 ਕਰੋੜ ਰੁਪਏ 'ਚ ਸਾਈਨ ਕੀਤਾ ਹੈ। ਇਸ ਗੱਲ ਦਾ ਖੁਲਾਸਾ ਪੈਪਸੀਕੋ ਦੇ ਇਕ ਸਪੋਕਸਪਰਸਨ ਨੇ ਕੀਤਾ ਹੈ। ਇਸ ਤੋਂ ਪਹਿਲਾ ਰਣਬੀਰ ਕਪੂਰ ਪੈਪਸੀ ਬ੍ਰਾਂਡ ਅੰਬੈਸਡਰ ਰਹਿ ਚੁੱਕੇ ਹਨ। ਉਥੇ ਹੀ ਸਲਮਾਨ ਖਾਨ ਵੀ ਥਮਸ ਅੱਪ ਦਾ ਚਿਹਰਾ ਰਹਿ ਚੁੱਕੇ ਹਨ।

ਦੱਸ ਦਈਏ ਕਿ ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਹਾਲ ਹੀ 'ਚ ਮੁਲਾਕਾਤ ਕੀਤੀ। ਸਲਮਾਨ ਨੇ ਐਤਵਾਰ ਰਾਤ ਨੂੰ ਤਸਵੀਰ ਟਵਿਟਰ 'ਤੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਮਾਣਯੋਗ ਪ੍ਰਧਾਨਮੰਤਰੀ ਸ਼ੇਖ ਹਸੀਨਾ ਨਾਲ ਕੈਟਰੀਨਾ ਕੈਫ ਤੇ ਮੈਂ। ਇੰਨੀ ਖੂਬਸੂਰਤ ਮਹਿਲਾ ਨਾਲ ਮਿਲਣਾ ਸਮਾਨਜਨਕ ਤੇ ਆਨੰਦ ਦਾਇਕ ਰਿਹਾ।''

ਦੱਸਣਯੋਗ ਹੈ ਕਿ ਸਲਮਾਨ ਤੇ ਕੈਟਰੀਨਾ ਬਾਲੀਵੁੱਡ ਸਟਾਰ ਕਥਿਤ ਤੌਰ 'ਤੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀਪੀਏ) ਦੇ ਉਦਾਘਟਨ ਸਮਾਰੋਹ 'ਚ ਪਰਫਾਰਮ ਕਰਨ ਬੰਗਲਾਦੇਸ਼ ਪਹੁੰਚੇ ਸਨ। ਸਲਮਾਨ ਤੇ ਕੈਟਰੀਨਾ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਜਲਦ ਹੀ ਫਿਲਮ 'ਦਬੰਗ 3' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਉਨ੍ਹਾਂ ਦਾ ਸਾਥ ਸੋਨਾਕਸ਼ੀ ਸਿਨ੍ਹਾ ਤੇ ਸਾਈ ਮਾਂਜੇਕਰ ਲੀਡ ਕਿਰਦਾਰ 'ਚ ਹਨ। ਉਥੇ ਹੀ ਕੈਟਰੀਨਾ ਕੈਫ ਫਿਲਮ 'ਸੂਰਯਵੰਸ਼ੀ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਕੈਟਰੀਨਾ ਕੈਫ ਤੇ ਅਕਸ਼ੈ ਕੁਮਾਰ ਲੀਡ ਕਿਰਦਾਰ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News