ਆਸਿਮ ਰਿਆਜ਼ ਦੀ ਚਮਕੀ ਕਿਸਮਤ, ਹੁਣ ਸਲਮਾਨ ਖਾਨ ਨਾਲ ਇਸ ਫਿਲਮ ’ਚ ਕਰਨਗੇ ਕੰਮ

3/16/2020 2:27:35 PM

ਮੁੰਬਈ(ਬਿਊਰੋ)- ਆਸਿਮ ਰਿਆਜ਼ ਦੇ ਸਿਤਾਰੇ ਅੱਜਕਲ ਬੁਲੰਦੀਆਂ ’ਤੇ ਹਨ। ਬਿੱਗ ਬੌਸ ਤੋਂ ਬਾਅਦ ਉਹ ਇਨ੍ਹੇ ਜ਼ਿਆਦਾ ਮਸ਼ਹੂਰ ਹੋ ਗਏ ਹਨ ਕਿ ਹੁਣ ਉਨ੍ਹਾਂ ਨੂੰ ਕਈ ਪ੍ਰੋਜੈਕਟਸ ਲਈ ਸਾਇਨ ਕੀਤਾ ਜਾ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਆਸਿਮ ਰਿਆਜ਼ ਨੂੰ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਬਰੇਕ ਥਰੂ ਮਿਲਣ ਜਾ ਰਿਹਾ ਹੈ। ਆਸਿਮ ਸਲਮਾਨ ਖਾਨ ਦੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਵਿਚ ਨਜ਼ਰ ਆ ਸਕਦੇ ਹਨ। ਫਰਹਾਦ ਸਮਜੀ ਦੇ ਡਾਇਰੈਕਸ਼ਨ ਵਿਚ ਬਣ ਰਹੀ ਫਿਲਮ ਵਿਚ ਆਸਿਮ ਸਲਮਾਨ ਖਾਨ ਦੇ ਛੋਟੇ ਭਰਾ ਦਾ ਕਿਰਦਾਰ ਨਿਭਾ ਸਕਦੇ ਹਨ।
Image result for asim riaz
ਇਹ ਖਬਰ ਸੁਣ ਕੇ ਆਸਿਮ ਰਿਆਜ਼ ਦੇ ਫੈਨਜ਼ ਕਾਫੀ ਖੁਸ਼ ਹਨ। ਲੋਕ ਹੁਣ ਤੋਂ ਹੀ ਆਸਿਮ ਨੂੰ ਵਧਾਈਆਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,‘‘ਇਹ ਬਹੁਤ ਵੱਡੀ ਖਬਰ ਹੈ, ਜੋ ਲੋਕ ਇਹ ਕਹਿ ਰਹੇ ਹਨ ਕਿ ਆਸਿਮ ਨੂੰ ਮੇਨ ਲੀਡ ਵਿਚ ਹੋਣਾ ਚਾਹੀਦਾ ਹੈ, ਉਨ੍ਹਾਂ ਨੂੰ ਥੋੜ੍ਹਾ ਸਬਰ ਰੱਖਣਾ ਚਾਹੀਦਾ ਹੈ। ਅਜੇ ਉਨ੍ਹਾਂ ਨੂੰ ਖੁੱਦ ਨੂੰ ਤਿਆਰ ਕਰਨਾ ਹੋਵੇਗਾ। ਸਲਮਾਨ ਖਾਨ ਨਾਲ ਫਿਲਮ ਕਰਨਾ ਵੱਡੀ ਗੱਲ ਹੈ। ਇਹ ਆਸਿਮ ਲਈ ਬਾਲੀਵੁੱਡ ਵਿਚ ਦਰਵਾਜੇ ਖੋਲ੍ਹ ਦੇਵੇਗਾ।’’

ਉਂਝ ਦੱਸ ਦੇਈਏ ਕਿ ਆਸਿਮ ਰਿਆਜ਼ ਨੂੰ ਬਿੱਗ ਬੌਸ ਤੋਂ ਬਾਅਦ ਕਈ ਵੱਡੇ ਪ੍ਰੋਜੈਕਟ ਮਿਲੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਅਦਾਕਾਰਾ ਜੈਕਲੀਨ ਨਾਲ ਇਕ ਮਿਊਜ਼ਿਕ ਵੀਡੀਓ ਵਿਚ ਕੰਮ ਕੀਤਾ ਸੀ। ਉਹ ਗੀਤ ‘ਮੇਰੇ ਅੰਗਨੇ ਮੇਂ’ ਵਿਚ ਨਜ਼ਰ ਆਏ ਸਨ। ਫੈਨਜ਼ ਨੇ ਉਨ੍ਹਾਂ ਨੂੰ ਇਸ ਅੰਦਾਜ਼ ਵਿਚ ਕਾਫੀ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਆਸਿਮ ਹਿਮਾਂਸ਼ੀ ਨਾਲ ਆਪਣੀ ਲਵ ਲਾਈਫ ਇੰਜੁਆਏ ਕਰ ਰਹੇ ਹਨ। ਉਨ੍ਹਾਂ ਦੀ ਹਿਮਾਂਸ਼ੀ ਨਾਲ ਹਰ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀ ਹੈ। ਦੋਵਾਂ ਦੇ ਵਿਚਕਾਰ ਦੀ ਕੈਮਿਸਟਰੀ ਕਾਫੀ ਵਧੀਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News