ਪਿਛਲੇ 6 ''ਵਿਸ਼ਵ ਕੱਪ'' ਦੌਰਾਨ ਰਿਲੀਜ਼ ਫਿਲਮਾਂ ''ਚੋਂ ਸਿਰਫ 4 ਹਿੱਟ, ਜਿਨ੍ਹਾਂ ''ਚ 2 ਸਲਮਾਨ ਦੀਆਂ

6/9/2019 1:13:33 PM

ਜਲੰਧਰ (ਬਿਊਰੋ) : ਫਿਲਮਾਂ ਤੇ ਕ੍ਰਿਕਟ ਦੇਸ਼ 'ਚ ਮਨੋਰੰਜਨ ਦੇ ਦੋ ਸਭ ਤੋਂ ਵੱਡੇ ਸਾਧਨ ਹਨ। ਇਨ੍ਹਾਂ 'ਚ ਉਂਝ ਤਾਂ ਘੱਟ ਹੀ ਟੱਕਰ ਹੁੰਦੀ ਹੈ ਪਰ ਕ੍ਰਿਕਟ 'ਵਿਸ਼ਵ ਕੱਪ' ਦੌਰਾਨ ਮਾਮਲਾ ਕੁਝ ਵੱਖਰਾ ਹੀ ਹੁੰਦਾ ਹੈ। ਜ਼ਿਆਦਾਤਰ ਨਿਰਮਾਤਾ-ਨਿਰਦੇਸ਼ਕ 'ਵਿਸ਼ਵ ਕੱਪ' ਦੌਰਾਨ ਫਿਲਮਾਂ ਰਿਲੀਜ਼ ਕਰਨ ਤੋਂ ਗੁਰੇਜ ਕਰਦੇ ਹਨ ਕਿਉਂਕਿ ਕ੍ਰਿਕਟ ਦੇ ਜਨੂਨ ਨੂੰ ਦੇਖਦੇ ਹੋਏ ਫਿਲਮਾਂ ਦੇ ਚੱਲਣ ਦੀ ਸੰਭਾਵਨਾ ਘੱਟ ਹੁੰਦੀ ਹੈ ਪਰ ਇਸ ਵਾਰ ਈਦ 'ਤੇ ਸਲਮਾਨ ਖਾਨ ਦੇ ਕਾਮੀਨੇਸ਼ਨ ਨੇ 'ਵਿਸ਼ਵ ਕੱਪ' ਦੌਰਾਨ ਫਿਲਮਾਂ ਦੇ ਔਸਤ ਪ੍ਰਦਰਸ਼ਨ ਜਾਂ ਫਲਾਪ ਹੋਣ ਦੇ ਸਿਲਸਿਲੇ ਨੂੰ ਤੋੜ ਦਿੱਤਾ ਹੈ। ਸਲਮਾਨ ਖਾਨ ਦੀ ਫਿਲਮ ਨੇ ਰਿਲੀਜ਼ਿੰਗ ਦੇ ਦੋ ਦਿਨਾਂ ਬਾਅਦ 73 ਕਰੋੜ ਦੀ ਕਮਾਈ ਕਰ ਲਈ ਸੀ। ਹੁਣ ਤੱਕ ਫਿਲਮ ਨੇ 122. 20 ਕਰੋੜ ਦਾ ਕਾਰੋਬਾਰ ਕੀਤਾ ਹੈ। ਇਹ ਫਿਲਮ ਇਸ ਸਾਲ ਦੀ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਵੀ ਬਣ ਗਈ ਹੈ।

'ਭਾਰਤ' ਕਿਵੇਂ ਹੋਈ ਸਫਲ?

ਟਰੇਡ ਐਨਾਲਿਸਟ ਨਰਿੰਦਰ ਗੁਪਤਾ ਦਾ ਕਹਿਣਾ ਹੈ ਕਿ 'ਸਲਮਾਨ ਖਾਨ ਦੀ ਈਦ ਮੌਕੇ ਰਿਲੀਜ਼ ਹੋਈ ਹਰ ਫਿਲਮ ਨੂੰ ਚੰਗੀ ਓਪਨਿੰਗ ਮਿਲਦੀ ਹੈ ਪਰ ਅਗਲੇ ਹੀ ਦਿਨ 'ਭਾਰਤ' ਦੇ ਕੁਲੈਕਸ਼ਨ 'ਚ ਗਿਰਾਵਟ ਦੇਖੀ ਗਈ।' ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਦੱਸਿਆ ਕਿ ਪਹਿਲੇ ਦਿਨ 'ਭਾਰਤ' ਨੇ 42.30 ਕਰੋੜ ਰੁਪਏ ਕਮਾਏ, ਉਥੇ ਹੀ ਦੂਜੇ ਦਿਨ ਫਿਲਮ ਨੇ 31 ਕਰੋੜ ਤੇ ਤੀਜੇ ਦਿਨ 22.30 ਕਰੋੜ, ਚੌਥੇ ਦਿਨ 26.70 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਤੱਕ ਫਿਲਮ ਨੇ ਬਾਕਸ ਆਫਿਸ 'ਤੇ 122.20 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

 

ਖਾਸ ਗੱਲ ਇਹ ਹੈ ਕਿ ਪਿਛਲੇ 5 'ਵਿਸ਼ਵ ਕੱਪ' (1999 ਤੋਂ 2015) ਅਤੇ ਹੁਣ 2019 ਦੌਰਾਨ ਰਿਲੀਜ਼ ਹੋਈਆਂ 4 ਫਿਲਮਾਂ ਹੀ ਬਹੁਤ ਹਿੱਟ ਹੋਈਆਂ ਹਨ ਅਤੇ ਉਨ੍ਹਾਂ 'ਚੋਂ ਦੋ ਸਲਮਾਨ ਖਾਨ ਦੀਆਂ ਹਨ। ਸਾਲ 1999 'ਚ ਰਿਲੀਜ਼ ਹੋਈ ਫਿਲਮ 'ਬੀਵੀ ਨੰਬਰ ਵਨ' ਅਤੇ 'ਭਾਰਤ'। ਸਲਮਾਨ ਖਾਨ ਤੋਂ ਇਲਾਵਾ ਅਕਸ਼ੈ ਕੁਮਾਰ ਦੀ ਫਿਲਮ 'ਨਮਸਤੇ ਲੰਡਨ' (2007) ਅਤੇ 'ਤਨੂ ਵੈਡਸ ਮਨੂ' (2011) ਹਿੱਟ ਰਹੀਆਂ। ਟਰੇਡ ਐਨਾਲਿਸਟ ਨਰਿੰਦਰ ਗੁਪਤਾ ਦਾ ਕਹਿਣਾ ਹੈ ਕਿ ''ਫਿਲਮ ਨਿਰਮਾਤਾ 'ਵਰਲਡ ਕੱਪ' ਦੌਰਾਨ ਫਿਲਮ ਰਿਲੀਜ਼ ਕਰਨ ਦਾ ਰਿਸਕ ਨਹੀਂ ਉੱਠਾਉਣਾ ਚਾਹੁੰਦੇ ਕਿਉਂਕਿ ਦੇਸ਼ ਲਈ ਸਭ ਤੋਂ ਵੱਡੇ ਸਪੋਰਟਸ ਈਵੈਂਟ 'ਚੋਂ ਇਕ ਹੈ। ਪਿਛਲੇ 'ਵਿਸ਼ਵ ਕੱਪ' ਦੌਰਾਨ 'ਬਦਲਾਪੁਰ ਰਾਏ', 'ਦਮ ਲਗਾ ਕੇ ਹਾਈਸ਼ਾ' ਅਤੇ 'ਐੱਨ. ਐੱਚ. 10' ਵਰਗੇ ਛੋਟੇ ਬਜਟ ਦੀਆਂ ਫਿਲਮਾਂ ਹੀ ਰਿਲੀਜ਼ ਹੋਈਆਂ ਸਨ ਅਤੇ ਇਨ੍ਹਾਂ 'ਚੋਂ ਸਿਰਫ 'ਦਮ ਲਗਾ ਕੇ ਹਾਈਸ਼ਾ' (2015) ਨੇ ਠੀਕ-ਠਾਕ ਕਮਾਈ ਕੀਤੀ ਸੀ। ਉਥੇ ਹੀ 'ਗੇਟੀ ਗੈਲਕਸੀ' ਦੇ ਵਿਤਰਕ ਮਨੋਜ ਦੇਸਾਈ ਦਾ ਮੰਨਣਾ ਹੈ ਕਿ 'ਵਿਸ਼ਵ ਕੱਪ' ਨਾਲ ਹਰ ਫਿਲਮ ਪ੍ਰਭਾਵਿਤ ਹੁੰਦੀ ਹੈ। ਉਹ ਆਖਦੇ ਹਨ ਕਿ 'ਨਿਊਜੀਲੈਂਡ-ਭਾਰਤ ਦੇ ਵਾਰਮ ਅੱਪ ਮੈਚ ਤੱਕ ਦਾ ਦਰਸ਼ਕਾਂ ਦੀ ਸੰਖਿਆ 'ਤੇ ਅਸਰ ਹੁੰਦਾ ਹੈ। ਫਿਲਮ 'ਭਾਰਤ' 'ਤੇ ਵੀ 'ਵਿਸ਼ਵ ਕੱਪ' ਦਾ ਤੋੜਾ ਅਸਰ ਹੋਵੇਗਾ। ਸਾਨੂੰ ਲੱਗਦਾ ਹੈ ਕਿ ਐਤਵਾਰ ਯਾਨੀ ਅੱਜ ਹੋਣ ਵਾਲੇ ਭਾਰਤ-ਆਸਟਰੇਲੀਆ ਦੇ ਮੈਚ ਦੌਰਾਨ ਦਰਸ਼ਕ ਘੱਟ ਹੋਣਗੇ।' ਜ਼ਿਆਦਾਤਰ ਲੋਕ ਇਸੇ ਸਮੇਂ ਦੇ ਸ਼ੋਅ ਦੇਖਣਾ ਪਸੰਦ ਕਰਦੇ ਹਨ। ਲਾਈਵ ਮੈਚ ਹੋਣ ਦੀ ਸਥਿਤੀ 'ਚ ਲੋਕ ਕ੍ਰਿਕਟ ਨੂੰ ਪਹਿਲ ਦਿੰਦੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News