ਪਾਕਿ ਜਾਣਾ ਮੀਕਾ ਸਿੰਘ ਨੂੰ ਪਿਆ ਮਹਿੰਗਾ, ਸਿਤਾਰਿਆਂ ਨੇ ਕੰਮ ਕਰਨ ਤੋਂ ਕੀਤੀ ਤੌਬਾ

8/27/2019 8:52:51 AM

ਮੁੰਬਈ (ਬਿਊਰੋ) — ਪੰਜਾਬੀ ਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਨੂੰ ਪਾਕਿਸਤਾਨ ’ਚ ਜਾ ਕੇ ਸ਼ੋਅ ਕਰਨਾ ਕਾਫੀ ਮਹਿੰਗਾ ਪਿਆ ਹੈ ਕਿਉਂਕਿ ਸਲਮਾਨ ਖਾਨ ਨੇ ਆਪਣੇ ਉਸ ਪ੍ਰੋਗਰਾਮ ’ਚੋਂ ਮੀਕਾ ਸਿੰਘ ਦਾ ਨਾਂ ਕੱਢ ਦਿੱਤਾ ਹੈ, ਜਿਸ ’ਚ ਮੀਕਾ ਸਿੰਘ ਨੇ ਪਰਫਾਰਮੈਂਸ ਦੇਣਾ ਸੀ। ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਨੇ ਅਮਰੀਕਾ ’ਚ ਇਕ ਈਵੈਂਟ ਕਰਨਾ ਹੈ, ਜਿਸ ਲਈ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨਾਲ ਇਸ ਈਵੈਂਟ ’ਚ ਮੀਕਾ ਸਿੰਘ ਪਰਫਾਰਮ ਕਰਨਗੇ। ਹੁਣ ਖਬਰਾਂ ਆ ਰਹੀਆਂ ਹਨ ਕਿ ਇਸ ਤੋਂ ਮੀਕਾ ਸਿੰਘ ਦਾ ਨਾਂ ਹਟਾ ਦਿੱਤਾ ਗਿਆ ਹੈ। ਇਹ ਫੈਸਲਾ ਸਲਮਾਨ ਖਾਨ ਨੇ ਲਿਆ ਹੈ। ਉਂਝ ਸਲਮਾਨ ਲਈ ਮੀਕਾ ਸਿੰਘ ਨੇ ਕਈ ਹਿੱਟ ਗੀਤ ਗਾਏ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ’ਚ ਸ਼ੋਅ ਕਰਨ ਕਰਕੇ ਮੀਕਾ ਸਿੰਘ ਨੂੰ ਬੈਨ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਸੀ ਕਿ ਕੋਈ ਵੀ ਮੀਕਾ ਸਿੰਘ ਨਾਲ ਕੰਮ ਕਰੇਗਾ ਤਾਂ ਉਸ ਨੂੰ ਵੀ ਬੈਨ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਮੀਕਾ ਸਿੰਘ ਦੇ ਮੁਆਫੀ ਮੰਗਣ ਤੋਂ ਬਾਅਦ ਬੈਨ ਨੂੰ ਹਟਾ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ’ਚ ਕਈ ਸੈਲੀਬਿ੍ਰਟੀਜ਼ ਵੀ ਮੀਕਾ ਸਿੰਘ ਦੇ ਪੱਖ ’ਚ ਆਏ ਸਨ। ਇਨ੍ਹਾਂ ’ਚ ਇਕ ‘ਬਿੱਗ ਬੌਸ’ ਜੇਤੂ ਸ਼ਿਲਪਾ ਸ਼ਿੰਦੇ ਸੀ, ਜਿਸ ਬਾਰੇ ਉਨ੍ਹਾਂ ਨੇ ਇਕ ਵੀਡੀਓ ਵੀ ਪੋਸਟ ਕੀਤੀ ਸੀ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News