ਫਿਟਨੈੱਸ ਲਈ ਸਲਮਾਨ ਖਾਨ ਦੀ ਪਹਿਲ, 2020 ਤੱਕ ਦੇਸ਼ਭਰ ‘ਚ ਖੋਲ੍ਹਣਗੇ 300 ਜਿਮ

7/4/2019 11:49:55 AM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਸਲਮਾਨ ਖਾਨ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨੂੰ ਆਪਣੀ ਫਿਟਨੈੱਸ ਰੂਟੀਨ ਦੀ ਝਲਕ ਦਿਖਾ ਚੁੱਕੇ ਹਨ। ਹੁਣ ਸਲਮਾਨ ਐਸਕੇ-27 ਜਿਮ ਫ੍ਰੈਂਚਾਇਜ਼ੀ ਲੌਂਚ ਕਰਨ ਲਈ ਵੀ ਤਿਆਰ ਹਨ। ਦੱਸ ਦੇਈਏ ਕਿ ਸਲਮਾਨ ਖਾਨ ਸਾਲ 2020 ਤੱਕ ਦੇਸ਼ ਭਰ ‘ਚ 300 ਜਿਮ ਖੋਲ੍ਹਣ ਦੀ ਪਲਾਨਿੰਗ ਕਰ ਰਹੇ ਹਨ। ਖਬਰ ਮੁਤਾਬਕ ’ਬੀਇੰਗ ਹਿਊਮਨ’ ਚੇਨ ਤੇ ਬੀਇੰਗ ਸਟ੍ਰਾਂਗ ਫਿਟਨੈੱਸ ਉਪਕਰਨਾਂ ਤੋਂ ਬਾਅਦ ਸਲਮਾਨ ਜਿਮ ਤੇ ਫਿਟਨੈੱਸ ਸੈਂਟਰ ਖੋਲ੍ਹਣਗੇ।
PunjabKesari
ਐਸਕੇ 27 ਦਾ ਮੁੱਖ ਮਕਸਦ ਫਿਟਨੈੱਸ ਇੰਡੀਆ ਮੂਵਮੈਂਟ ਦਾ ਸੁਨੇਹਾ ਫੈਲਾਉਣ ਦੇ ਨਾਲ ਹਰ ਇੱਕ ਨੂੰ ਫਿਟ ਤੇ ਸਿਹਤਮੰਦ ਰੱਖਣਾ ਹੈ। ਇਸ ਤੋਂ ਇਲਾਵਾ ਫਿਟਨੈੱਸ ਟਰੇਨਰ ਤੇ ਲੋੜਮੰਦਾਂ ਲਈ ਰੁਜ਼ਗਾਰ ਦੇ ਮੌਕੇ ਖੁੱਲ੍ਹਣਗੇ।ਅਪਰੈਲ ‘ਚ ਸਲਮਾਨ ਨੇ ਆਪਣਾ ਫਿਟਨੈੱਸ ਉਪਕਰਨ ਬ੍ਰਾਂਡ ਬੀਇੰਗ ਸਟ੍ਰਾਂਗ ਲੌਂਚ ਕੀਤਾ ਸੀ। ਇਸ ਦੇ ਨਾਲ ਸਲਮਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ।
PunjabKesari
ਅਕਸਰ ਉਹ ਆਪਣੇ ਅਕਾਊਂਟ ‘ਤੇ ਜਿਮ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ਆਈ ਫਿਲਮ ‘ਭਾਰਤ’ ਨੇ ਬਾਕਸ ਆਫਿਸ ‘ਤੇ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। ਹੁਣ ਸਲਮਾਨ ਆਪਣੀ ਅਗਲੀ ਫਿਲਮ ‘ਦਬੰਗ-3’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News