ਦਹਾਕਿਆਂ ਦੇ ਨਾਲ-ਨਾਲ ਇੰਝ ਬਦਲਦਾ ਗਿਆ ਬਾਲੀਵੁੱਡ ''ਚ ਪੁਲਸ ਦਾ ਕਿਰਦਾਰ

10/7/2018 3:14:20 PM

ਮੁੰਬਈ(ਬਿਊਰੋ)— ਉਤਰਾਖੰਡ 'ਚ ਵਿਵੇਕ ਤਿਵਾਰੀ ਹੱਤਿਆਕਾਂਡ ਤੋਂ ਬਾਅਦ ਦੇਸ਼ ਭਰ 'ਚ ਪੁਲਸ ਦੀ ਭੂਮਿਕਾ ਇਕ ਵਾਰ ਫਿਰ ਚਰਚਾ 'ਚ ਹੈ। ਉਂਝ ਪੁਲਸ ਦੀਆਂ ਭੂਮਿਕਾਵਾਂ 'ਚ ਬਾਲੀਵੁੱਡ ਵੀ ਪਿੱਛੇ ਨਹੀਂ ਹੈ। ਸਮੇਂ-ਸਮੇਂ 'ਤੇ ਇਥੇ ਵੀ ਪੁਲਸ ਦਾ ਅਕਸ ਨੂੰ ਬਦਲਿਆ ਗਿਆ ਹੈ। ਪੁਰਾਣੇ ਜ਼ਮਾਨੇ 'ਚ 'ਦੀਵਾਰ', 'ਜੰਜ਼ੀਰ', 'ਸ਼ਕਤੀ' ਤੋਂ ਬਾਅਦ ਅਤੇ ਉਨ੍ਹਾਂ ਤੋਂ ਬਾਅਦ ਦੀਆਂ ਫਿਲਮਾਂ 'ਚ ਪੁਲਸ ਦੀਆਂ ਭੂਮਿਕਾਵਾਂ ਹੀਰੋ ਨਾਲ ਸ਼ਿਫਟ ਹੋ ਕੇ ਵਿਲੇਨ ਵੱਲ ਹੋ ਗਈਆਂ। ਅੱਜ ਦੇ ਜ਼ਮਾਨੇ 'ਚ ਜੋ ਸਭ ਤੋਂ ਪ੍ਰਸਿੱਧ ਪੁਲਸ ਕੈਰੇਟਰ 'ਚੁਲਬੁਲ ਪਾਂਡੇ' ਦਾ ਹੈ, ਉਹ ਵੀ ਖੁਦ ਨੂੰ ਰੌਬਿਨ ਹੁੱਡ ਮੰਨਦੇ ਹਨ। ਉਹ ਲੁੱਟ ਦਾ ਮਾਲ ਹੜਪਦਾ ਹੈ ਪਰ ਗਰੀਬਾਂ ਦੀ ਮਦਦ ਕਰਦਾ ਹੈ ਤੇ ਪਰਿਵਾਰ ਦਾ ਖਿਆਲ ਰੱਖਦਾ ਤਾਂ ਉਸ ਦਾ ਲੁੱਟਣ ਦਾ ਤਰੀਕਾ ਦਰਸ਼ਕਾਂ ਨੂੰ ਪਸੰਦ ਆਉਣ ਲੱਗਦਾ ਹੈ। ਰਣਵੀਰ ਸਿੰਘ ਵੀ 'ਸਿੰਬਾ' 'ਚ ਇੰਸਪੈਕਟਰ ਦਾ ਕਿਰਦਾਰ ਪਲੇਅ ਕਰ ਰਿਹਾ ਹੈ। ਹਾਲਾਂਕਿ 'ਸਿੰਘਮ' ਦਾ ਇੰਸਪੈਕਟਰ ਈਮਾਨਦਾਰ ਤੇ ਸਖਤ ਹੈ। ਬਾਲੀਵੁੱਡ ਪੁਲਸ ਕਿਵੇਂ ਦੀ ਹੋਵੇ, ਇਸ 'ਤੇ ਜਾਣਕਾਰਾਂ ਦੀ ਵੱਖ-ਵੱਖ ਰਾਏ ਹੈ।

ਸਮੇਂ ਨਾਲ ਇੰਝ ਬਦਲਿਆ ਪੁਲਸ ਦਾ ਕਿਰਦਾਰ


60 ਦਾ ਦਹਾਕਾ
'ਸੱਚਾ ਝੂਠਾ', 'ਲਹੂ ਕੇ ਦੋ ਰੰਗ', 'ਸਤਿਅਮੇਵ', 'ਜਵੇਲ ਥੀਫ', 'ਜੰਜੀਰ' ਵਰਗੀਆਂ ਫਿਲਮਾਂ ਆਈਆਂ। ਇੰਸਪੈਕਟਰ ਸਪੱਸ਼ਟਵਾਦੀ ਤੇ ਕਾਫੀ ਈਮਾਨਦਾਰ ਹੁੰਦੇ ਸਨ। ਯਾਨੀ 'ਜ਼ਮੀਰ' ਤੇ 'ਫਰਜ' ਲਈ ਆਪਣਾ ਸਭ ਕੁਝ ਤਿਆਗ ਕਰਨ ਨੂੰ ਤਿਆਰ ਰਹਿੰਦੇ ਸਨ।


70 ਦਾ ਦਹਾਕਾ
'ਸ਼ੋਅਲੇ', 'ਦੀਵਾਰ', 'ਅਮਰ ਅਕਬਰ ਐਂਥਨੀ' ਵਰਗੀਆਂ ਫਿਲਮਾਂ ਆਈਆਂ। ਦਿਮਾਗ ਤੋਂ ਜ਼ਿਆਦਾ ਦਿਲ ਦੀ ਸੁਣਨ ਵਾਲੀ ਪੁਲਸ ਆਈ। ਪ੍ਰੇਮ ਨਾਥ ਦੀ ਫਿਲਮ 'ਦਸ ਨੰਬਰੀ' ਨਾਲ ਰਿਸ਼ਤਵਖੋਰ ਪੁਲਸ ਨੇ ਦਸਤਕ ਦਿੱਤੀ।


80 ਦਾ ਦਹਾਕਾ
'ਜ਼ਖਮੀ ਔਰਤ', 'ਫੂਲ ਬਨੇ ਅੰਗਾਰੇ' ਅਤੇ 'ਅੰਧਾ ਕਾਨੂੰਨ' ਫਿਲਮਾਂ ਆਈਆਂ। ਓਮਪੁਰੀ ਨੇ 'ਅਰਧਸਤਿਅ' 'ਚ ਇੰਸਪੈਕਟਰ ਦੇ ਕਿਰਦਾਰ ਨੂੰ ਰੋਡੀਫਾਈਨ ਕੀਤਾ ਅਤੇ ਮਹਿਲਾ ਪੁਲਸ ਆਈ।


90 ਤੋਂ ਬਾਅਦ
ਇਸ ਤੋਂ ਬਾਅਦ 'ਸਰਫਰੋਸ਼', 'ਬਾਜ਼ੀਗਰ', 'ਸੱਤਿਆ', 'ਦਬੰਗ', 'ਸਿੰਘਮ' ਵਰਗੀਆਂ ਫਿਲਮਾਂ ਬਣੀਆਂ। ਪੁਲਸ ਦਾ ਰਿਅਲਿਸਟਿਕ ਪੋਰਟਲ ਸ਼ੁਰੂ ਹੋਇਆ। ਸਰਫਰੋਸ਼ 'ਚ ਪਹਿਲੀ ਵਾਰ ਪੁਲਸ ਬਿਨਾਂ ਲਾਊਡ ਹੁੰਦੇ ਹੋਏ ਘੱਟਦੀ ਨਜ਼ਰ ਆਈ। 'ਬਾਜ਼ੀਗਰ', 'ਵਾਸਤਵ', 'ਸੱਤਿਆ' 'ਚ ਪੁਲਸ ਤੋਂ ਜ਼ਿਆਦਾ ਅਪਰਾਧਿਆਂ (ਦੋਸ਼ੀਆਂ) ਦਾ ਮਹਿਮਾਮੰਡਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News