ਸਲਮਾਨ ਨੂੰ ਸ਼ੂਟਿੰਗ ਦੇ ਪਹਿਲੇ ਦਿਨ ਹੀ ਪਤਾ ਸੀ ਫਲੌਪ ਹੋਵੇਗੀ ਇਹ ਫਿਲਮ

11/5/2019 9:30:45 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਬੀਤੇ ਵੀਕਐਂਡ ਦੇ ਵਾਰ ਐਪੀਸੋਡ ਵਿਚ ਫਿਲਮ ‘ਬਾਲਾ’ ਦੀ ਸਟਾਰਕਾਸਟ ਨੇ ਸ਼ਿਰਕਤ ਕੀਤੀ। ਇਸ ਦੌਰਾਨ ਆਯੂਸ਼ਮਾਨ ਖੁਰਾਣਾ, ਭੂਮੀ ਪੇਂਡਨੇਕਰ ਅਤੇ ਯਾਮੀ ਗੌਤਮ ਨੇ ਸਲਮਾਨ ਖਾਨ ਦੇ ਸ਼ੋਅ ‘ਚ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ‘ਬਾਲਾ’ ਦੀ ਟੀਮ ਨੇ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਯਾਦਵ ਤੋਂ ਤਿੱਖੇ ਸਵਾਲ ਪੁੱਛੇ। ਇਸ ਤੋਂ ਬਾਅਦ ਆਯੂਸ਼ਮਾਨ ਖੁਰਾਣਾ ਨੇ ਸਲਮਾਨ ਖਾਨ ਕੋਲੋਂ ਵੀ ਕਈ ਸਵਾਲ ਪੁੱਛੇ। ਉਨ੍ਹਾਂ ਸਲਮਾਨ ਖਾਨ ਕੋਲੋਂ ਪੁੱਛਿਆ ਕਿ ਅਜਿਹੀ ਕਿਹੜੀ ਫਿਲਮ ਸੀ, ਜਿਸ ਦੀ ਸ਼ੂਟਿੰਗ ਦੇ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਕਿ ਇਹ ਫਿਲਮ ਨਹੀਂ ਚੱਲਣ ਵਾਲੀ ?

PunjabKesari
ਇਸ ਸਵਾਲ ’ਤੇ ਸਲਮਾਨ ਖਾਨ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਹਨ ਪਰ ਜਦੋਂ ਆਯੂਸ਼ਮਾਨ ਨੇ ਕਿਸੇ ਇਕ ਫਿਲਮ ਦਾ ਨਾਮ ਪੁੱਛਿਆ ਤਾਂ ਸਲਮਾਨ ਖਾਨ ਨੇ ‘ਸੂਰੀਆਵੰਸ਼ੀ’ ਦਾ ਨਾਮ ਲਿਆ। ਦੱਸ ਦਈਏ ਅੰਮ੍ਰਿਤਾ ਸਿੰਘ ਅਤੇ ਸਲਮਾਨ ਖਾਨ ਦੀ ਇਹ ਫਿਲਮ 1992 ‘ਚ ਰਿਲੀਜ਼ ਹੋਈ ਸੀ। ਫਿਲਮ ਨੂੰ ਰਾਕੇਸ਼ ਕੁਮਾਰ ਨੇ ਡਾਇਰੈਕਟ ਕੀਤਾ ਸੀ।ਸਲਮਾਨ ਖਾਨ ਦੇ ਇਸ ਜਵਾਬ ‘ਤੇ ਆਯੂਸ਼ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਂ ਇਹ ਫਿਲਮ ਕਾਫੀ ਪਸੰਦ ਅਤੇ ਉਨ੍ਹਾਂ ਫਿਲਮ ਦਾ ਡਾਇਲਾਗ ਵੀ ਬੋਲਿਆ।

PunjabKesari
ਫਿਲਹਾਲ ਸਲਮਾਨ ਖਾਨ ਦਾ ਸ਼ੋਅ ਪੰਜਾਬ ‘ਚ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਕਿਉਂਕਿ ਇਸ ‘ਚ ਹੁਣ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਣਾ ਦੋਵੇਂ ਪਹੁੰਚ ਚੁੱਕੀਆਂ ਹਨ। ਦੋਵਾਂ ਦਾ ਘਰ ਤੋਂ ਬਾਹਰ ਦਾ ਵਿਵਾਦ ਹੁਣ ਘਰ ਦੇ ਅੰਦਰ ਵੀ ਦੇਖਣ ਨੂੰ ਮਿਲ ਸਕਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News