ਚੁੱਲਬੁਲ ਪਾਂਡੇ ਹੁਣ ਨਵੇਂ ਲੁੱਕ 'ਚ, ਐਨੀਮੇਸ਼ਨ ਸੀਰੀਜ਼ ਜਲਦ

5/27/2020 8:59:18 AM

ਮੁੰਬਈ(ਬਿਊਰੋ)-  ਸਾਲ 2010 ਤੋਂ ਸ਼ੁਰੂ ਹੋਈ 'ਦਬੰਗ' ਸੀਰੀਜ਼ ਦੀਆਂ ਫਿਲਮਾਂ 'ਚ ਸਲਮਾਨ ਦੇ ਚੁੱਲਬੁਲ ਪਾਂਡੇ ਦਾ ਸਟਾਈਲ ਬਹੁਤ ਪਸੰਦ ਕੀਤਾ ਗਿਆ ਸੀ। ਸਲਮਾਨ ਦਾ ਇਹ ਸ਼ਾਨਦਾਰ ਅੰਦਾਜ਼ ਜਲਦ ਹੀ ਐਨੀਮੇਸ਼ਨ ਲੁੱਕ ਵਿਚ ਵੀ ਦਰਸ਼ਕਾਂ ਦੇ ਸਾਹਮਣੇ ਆਵੇਗਾ। ਜ਼ਿਕਰਯੋਗ ਹੈ ਕਿ ਚੁੱਲਬੁਲ ਪਾਂਡੇ ਦੀ ਤਰ੍ਹਾਂ ਇਸ ਫਿਲਮ ਦੇ ਹੋਰ ਵੱਡੇ ਕਿਰਦਾਰਾਂ- ਛੇਦੀ ਸਿੰਘ, ਰੱਜੋ, ਬਚਾ ਭਈਆ, ਪ੍ਰਜਾਪਤੀ ਜੀ ਆਦਿ ਨੂੰ ਵੀ ਇਸ ਐਨੀਮੇਸ਼ਨ ਲੜੀ ਵਿਚ ਜਗ੍ਹਾ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਇਹ ਸੀਰੀਜ਼ ਦੋ ਹਿੱਸਿਆਂ ਵਿਚ ਪੇਸ਼ ਕੀਤੀ ਜਾਏਗੀ ਅਤੇ ਇਸ ਦਾ ਦੂਜਾ ਸੀਜ਼ਨ 2021 ਵਿਚ ਆਵੇਗਾ। ਇਸ ਐਨੀਮੇਸ਼ਨ ਸੀਰੀਜ਼ ਦਾ ਪਹਿਲਾ ਸੀਜ਼ਨ 52 ਐਪੀਸੋਡਾਂ ਦਾ ਹੋਵੇਗਾ ਅਤੇ ਹਰ ਐਪੀਸੋਡ ਅੱਧੇ ਘੰਟੇ ਦਾ ਹੋਵੇਗਾ। ਫਿਲਹਾਲ, ਇਹ ਕਿਹੜੇ ਚੈਨਲ ਅਤੇ ਓਟੀਟੀ ਪਲੇਟਫਾਰਮ 'ਤੇ ਆਵੇਗਾ, ਇਸਦਾ ਫੈਸਲਾ ਨਹੀਂ ਕੀਤਾ ਗਿਆ ਹੈ ਅਤੇ ਜਲਦ ਹੀ ਇਸ ਸੰਬੰਧੀ ਇਕ ਐਲਾਨ ਕੀਤਾ ਜਾਵੇਗਾ।

Salman Khan says being friends with your ex is the most beautiful ...

ਗੱਲਬਾਤ ਦੌਰਾਨ ਦਬੰਗ ਫ੍ਰੈਂਚਾਇਜ਼ੀ ਦੇ ਨਿਰਮਾਤਾ ਅਰਬਾਜ਼ ਖਾਨ ਨੇ ਦਬੰਗ ਫ੍ਰੈਂਚਾਇਜ਼ੀ ਦੇ ਐਨੀਮੇਸ਼ਨ ਸੀਰੀਜ਼ ਵਿਚ ਤਬਦੀਲ ਹੋਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ਫਿਲਮ “ਦਬੰਗ” ਸੀਰੀਜ਼ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਪਰਿਵਾਰਕ ਮਨੋਰੰਜਨ ਫਿਲਮ ਸੀ। ਉਨ੍ਹਾਂ ਨੂੰ ਐਨੀਮੇਸ਼ਨ ਦੀ ਸੀਰੀਜ਼ ਵਿਚ ਬਦਲਣਾ ਸੁਭਾਵਿਕ ਸੀ। ਐਨੀਮੇਸ਼ਨ ਰਾਹੀਂ ਕਹਾਣੀ ਸੁਣਾਉਣ ਵਿਚ ਬਹੁਤ ਰਚਨਾਤਮਕ ਆਜ਼ਾਦੀ ਹੈ।

Bollywood, bread, murder? Inside the strange case of Salman Khan



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News