ਸਲਮਾਨ ਨਾਲ ਸੈਲਫੀ ਲੈਣਾ ਚਾਹੁੰਦਾ ਸੀ ਇਹ ਸ਼ਖਸ, ਭਾਈਜਾਨ ਫੋਨ ਹੀ ਲੈ ਕੇ ਚਲੇ ਗਏ (ਵੀਡੀਓ)

1/29/2020 9:01:03 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਸਲਮਾਨ ਖਾਨ ਦਾ ਗੁੱਸਾ ਇਕ ਫਿਰ ਵੀਡੀਓ ਸਾਹਮਣੇ ਆਇਆ ਹੈ। ਆਪਣੇ ਫੈਨਜ਼ ਨੂੰ ਕਾਫੀ ਪਿਆਰ ਕਰਨ ਵਾਲੇ ਸਲਮਾਨ ਖਾਨ ਇਸ ਵਾਰ ਆਪਣੇ ਫੈਨਜ਼ 'ਤੇ ਹੀ ਗੁੱਸਾ ਹੋ ਗਿਆ। ਦਰਅਸਲ ਸਲਮਾਨ ਨੂੰ ਇਸ ਵਾਰ ਗੁੱਸਾ ਉਸ ਸਮੇਂ ਆਇਆ ਜਦੋਂ ਉਹ ਗੋਆ ਏਅਰਪੋਰਟ ਤੋਂ ਬਾਹਰ ਆ ਰਹੇ ਸਨ ਤੇ ਇਕ ਫੈਨ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਸਲਮਾਨ ਖਾਨ ਦੇ ਗੁੱਸੇ ਦਾ ਇਹ ਵੀਡੀਓ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
 

 
 
 
 
 
 
 
 
 
 
 
 
 
 

#SalmanKhan looks angry 😡Swag on point! 😍 Ready for the next shoot schedule #Radhe 💓💕 __________________________ Follow 👉@ibollywoodgiri 👈 for more updates . . #bollywoodgiri #salmankhan #salmankhanfans #salmankhansmile #salmankhanfans #salmankhanfans #boanoite #bestoftheday #blackandwhite #art #amazing #artist #memes #paparazzi #lifestyle #livingmybestlife #love #instalove #inspiration #bollywoodfashion #actor #actorslife🎬 #bollywoodnews #bollywoodnight

A post shared by BollywoodGiri (@ibollywoodgiri) on Jan 28, 2020 at 1:54am PST

ਹੁਣ ਜਾਣਦੇ ਹੋ ਕਿ ਆਖਿਰ ਕੀ ਹੋਇਆ
ਦਰਅਸਲ ਸਲਮਾਨ ਖਾਨ ਏਅਰਪੋਰਟ ਤੋਂ ਬਾਹਰ ਆ ਰਹੇ ਸਨ, ਉਦੋਂ ਇਕ ਫੈਨ ਨੇ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਸਲਮਾਨ ਖਾਨ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਇਸ ਫੈਨ ਦਾ ਫੋਨ ਖੋਹ ਲਿਆ ਤੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਉਹ ਫੈਨ ਫਿਰ ਤੋਂ ਸਲਮਾਨ ਦੇ ਕੋਲ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਦੇ ਪਿੱਛੇ ਆ ਰਿਹਾ ਇਕ ਸ਼ਖਸ ਫੈਨ ਨੂੰ ਧੱਕਾ ਦੇ ਦਿੰਦਾ ਹੈ।

ਦੱਸਣਯੋਗ ਹੈ ਕਿ ਸਲਮਾਨ ਖਾਨ ਲੰਬੇ ਸਮੇਂ ਤੋਂ ਕਾਫੀ ਸ਼ਾਂਤ ਨਜ਼ਰ ਆ ਰਹੇ ਹਨ ਪਰ ਅਜਿਹੇ ਇਸ ਸਮੇਂ ਉਨ੍ਹਾਂ ਦਾ ਵੀਡੀਓ ਹੈਰਾਨ ਕਰਨ ਵਾਲਾ ਹੈ। ਹਾਲਾਂਕਿ ਅਜਿਹਾ ਪਹਿਲੀ ਬਾਰ ਨਹੀਂ ਹੈ ਕਿ ਸਲਮਾਨ ਖਾਨ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੋਵੇ, ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਫੈਨਜ਼ ਨਾਲ ਅਜਿਹਾ ਕਰ ਚੁੱਕੇ ਹਨ। ਉੱਥੇ ਹੀ ਉਨ੍ਹਾਂ ਦੇ ਮੀਡੀਆ ਨਾਲ ਬਦਤਮੀਤੀ ਦੇ ਵੀਡੀਓ ਵੀ ਸਾਹਮਣੇ ਆ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News