ਸਲਮਾਨ ਦੀ ਭਾਣਜੀ ਦੀ ਤਸਵੀਰ ਵਾਇਰਲ, ਭੈਣ ਅਰਪਿਤਾ ਨੇ ਲਿਖਿਆ ਭਾਵੁਕ ਮੈਸੇਜ

6/8/2020 11:22:40 AM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਆਪਣੇ ਪੇਕੇ ਪਰਿਵਾਰ ਵਾਲਿਆਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪਿਤਾ ਸਲੀਮ ਖਾਨ ਤੇ ਆਪਣੀ ਧੀ ਆਇਤਾ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, 'ਨਾਨਾ ਤੇ ਆਇਤਾ! ਬਹੁਤ ਮਿਸ ਕਰਦੀ ਹੈ ਨਾਨੂ ਦੇ ਘਰ ਦੇ ਖਾਣੇ ਨੂੰ। ਮੈਂ ਪਿਤਾ ਜੀ ਤੁਹਾਨੂੰ ਬਹੁਤ ਯਾਦ ਕਰਦੀ ਹਾਂ।''
PunjabKesari
ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਸਲਮਾਨ ਖਾਨ ਦੇ ਜਨਮਦਿਨ ਵਾਲੇ ਦਿਨ ਹੀ ਭੈਣ ਅਰਪਿਤਾ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਸਲਮਾਨ ਖਾਨ ਦੀ ਖੁਸ਼ੀ ਦੁੱਗਣੀ ਹੋ ਗਈ ਸੀ।
Salman Khan Shares First Video With His Niece Ayat
ਸਲਮਾਨ ਖਾਨ ਇੰਨ੍ਹੀਂ ਦਿਨੀਂ ਆਪਣੇ ਪਨਵੇਲ ਸਥਿਤ  ਫਾਰਮ ਹਾਊਸ 'ਚ ਰਹਿ ਰਹੇ ਹਨ। ਉਹ ਬਹੁਤ ਜਲਦ 'ਰਾਧੇ' ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕੁਝ ਸਮੇਂ ਪਹਿਲਾਂ ਹੀ ਉਹ ਆਪਣੇ ਨਵੇਂ ਸਿੰਗਲ ਟਰੈਕ 'ਤੇਰੇ ਬਿਨਾਂ' ਤੇ 'ਭਾਈ ਭਾਈ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ। ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News