ਇੰਟਰਨੈੱਟ ’ਤੇ ਖੂਬ ਸੁਰਖੀਆਂ ਬਟੋਰ ਰਿਹੈ ਸਲਮਾਨ ਤੇ ਉਨ੍ਹਾਂ ਦੀ ਭਾਣਜੀ ਆਯਤ ਦਾ ਇਹ ਕਿਊਟ ਵੀਡੀਓ

3/9/2020 1:04:45 PM

ਮੁੰਬਈ(ਬਿਊਰੋ)- ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਪਿਛਲੇ ਸਾਲ ਸਲਮਾਨ ਦੇ ਬਰਥਡੇ ’ਤੇ ਧੀ ਆਯਤ ਨੂੰ ਜਨਮ ਦਿੱਤਾ। ਜਨਮ ਤੋਂ ਬਾਅਦ ਤੋਂ ਹੀ ਆਯਤ ਇੰਟਰਨੈੱਟ ’ਤੇ ਛਾਈ ਹੋਈ ਹੈ। ਮਾਮੂ ਸਲਮਾਨ ਨਾਲ ਆਯਤ ਦੀਆਂ ਤਸਵੀਰਾਂ ਤੇ ਵੀਡੀਓਜ਼ ਅਕਸਰ ਹੀ ਸੁਰਖੀਆਂ ਬਣ ਜਾਂਦੀਆਂ ਹਨ। ਹੁਣ ਅਰਪਿਤਾ ਨੇ ਮਾਮੂ ਸਲਮਾਨ ਨਾਲ ਆਯਤ ਦੀ ਇਕ ਹੋਰ ਵੀਡੀਓ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਸਲਮਾਨ ਆਪਣੀ ਭਾਣਜੀ ਆਯਤ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦਾ ਇਹ ਵੀਡੀਓ ਬੇਹੱਦ ਕਿਊਟ ਹੈ। ਅਰਪਿਤਾ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ,‘‘ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਮਾਮੂ।’’ ਇਹ ਗੱਲ ਤਾਂ ਸਾਫ ਹੈ ਕਿ ਆਯਤ ਕੁੱਝ ਨਹੀਂ ਕਹਿ ਸਕਦੀ ਪਰ ਉਸ ਦੀ ਮਾਂ ਤਾਂ ਭਾਵਨਾਵਾਂ ਜ਼ਾਹਰ ਕਰ ਸਕਦੀ ਹੈ।

 
 
 
 
 
 
 
 
 
 
 
 
 
 

We love you Mamu @beingsalmankhan

A post shared by Arpita Khan Sharma (@arpitakhansharma) on Mar 7, 2020 at 3:06am PST


ਆਯਤ ਦਾ ਜਨਮ 27 ਦਸੰਬਰ 2019 ਨੂੰ ਸਲਮਾਨ ਦੇ ਜਨਮਦਿਨ ਵਾਲੇ ਦਿਨ ਹੋਇਆ ਸੀ। ਦਰਅਸਲ, ਅਰਪਿਤਾ ਨੇ ਸੀ- ਸੈਕਸ਼ਨ ਰਾਹੀਂ ਭਰਾ ਦੇ ਜਨਮਦਿਨ ’ਤੇ ਆਯਤ ਨੂੰ ਜਨਮ ਦਿੱਤਾ ਸੀ। ਅਰਪਿਤਾ ਅਤੇ ਉਨ੍ਹਾਂ ਦੇ ਪਤੀ ਆਯੁਸ਼ ਸ਼ਰਮਾ ਸਲਮਾਨ ਨੂੰ ਖਾਸ ਤੋਹਫਾ ਦੇਣਾ ਚਾਹੁੰਦੇ ਸਨ।

ਆਯਤ ਦੇ ਜਨਮ ਤੋਂ ਬਾਅਦ ਸਲਮਾਨ ਵੀ ਬੇਹੱਦ ਖੁਸ਼ ਸੀ। ਉਨ੍ਹਾਂ ਨੇ ਆਯਤ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਹੁਣ ਤੱਕ ਦਾ ਬੈਸਟ ਗਿਫਟ ਦੱਸਿਆ। ਸੋਸ਼ਲ ਮੀਡੀਆ ’ਤੇ ਭਾਣਜੇ-ਭਣੇਵੀ ਨਾਲ ਸਲਮਾਨ ਖਾਨ ਦੀ ਤਸਵੀਰਾਂ ਤੇ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਇਹ ਵੀ ਦੇਖੋ : ਧਰਮਿੰਦਰ ਦਾ ਨਵਾਂ ਰੈਸਟੋਰੈਂਟ He Man ਹੋਇਆ ਸੀਲ, ਜਾਣੋ ਵਜ੍ਹਾ

3 ਮਿਲੀਅਨ ਫੈਨਜ਼ ਹੋਣ ਦੀ ਖੁਸ਼ੀ ’ਚ ਰਸ਼ਮੀ ਦੇਸਾਈ ਨੇ ਮਨਾਇਆ ਜਸ਼ਨ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News