''ਭਾਰਤ'' ਨੂੰ ਬਿਨਾਂ ਕਿਸੇ ਕੱਟ ਤੋਂ ਸੈਂਸਰ ਬੋਰਡ ਵੱਲੋਂ ਮਿਲੀ ਹਰੀ ਝੰਡੀ

5/28/2019 4:50:42 PM

ਮੁੰਬਈ(ਬਿਊਰੋ)— ਅਲੀ ਅੱਬਾਸ ਜ਼ਫਰ ਦੀ ਆਉਣ ਵਾਲੀ ਫਿਲਮ 'ਭਾਰਤ' ਉਦੋ ਤੋਂ ਹੀ ਚਰਚਾ 'ਚ ਹੈ ਜਦੋਂ ਦੀ ਇਸ ਦੀ ਅਨਾਊਂਸਮੈਂਟ ਹੋਈ ਹੈ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਇਹ ਫਿਲਮ ਇਸ ਸਾਲ ਜੂਨ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਇਨ੍ਹੀਂ ਦਿਨੀਂ 'ਭਾਰਤ' ਦਾ ਪ੍ਰਮੋਸ਼ਨ ਕਾਫੀ ਚਰਚਾ 'ਚ ਹੈ ਅਤੇ ਇਸੇ ਵਿਚਕਾਰ ਫਿਲਮ ਦੇ ਮੇਕਰਸ ਨੂੰ ਸੈਂਸਰ ਬੋਰਡ ਵੱਲੋਂ ਯੂ. ਏ. ਸਰਟ੍ਰੀਫਿਕੇਟ ਮਿਲ ਗਿਆ ਹੈ। ਖਾਸ ਗੱਲ ਇਹ ਹੈ ਕਿ ਫਿਲਮ 'ਚ ਕੋਈ ਵੀ ਕੱਟ ਨਹੀਂ ਹੈ।
PunjabKesari
ਸੂਤਰਾਂ ਮੁਤਾਬਕ ਫਿਲਮ ਦੀ ਸੈਂਸਰ ਬੋਰਡ ਨੇ ਕਾਫੀ ਪ੍ਰਸ਼ੰਸਾ ਕੀਤੀ ਹੈ। ਸਲਮਾਨ ਅਤੇ ਕੈਟਰੀਨਾ ਤੋਂ ਇਲਾਵਾ ਇਸ ਫਿਲਮ 'ਚ ਦਿਸ਼ਾ ਪਾਟਨੀ, ਜੈੱਕੀ ਸ਼ਰਾਫ, ਸੁਨੀਲ ਗਰੋਵਰ ਅਤੇ ਤੱਬੂ ਵਰਗੇ ਸਟਾਰਸ ਅਹਿਮ ਕਿਰਦਾਰਾਂ 'ਚ ਹਨ। 'ਭਾਰਤ' ਈਦ ਦੇ ਮੌਕੇ 5 ਜੂਨ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News