ਸਲਮਾਨ ਨੇ ‘ਦਬੰਗ 3’ ਦੇ ਵਿਲੇਨ ਨੂੰ ਗਿਫਟ ਕੀਤੀ ਲਗਜ਼ਰੀ ਕਾਰ, ਕੀਮਤ ਜਾਣ ਉੱਡਣਗੇ ਹੋਸ਼
1/8/2020 11:34:08 AM
ਮੁੰਬਈ(ਬਿਊਰੋ)- ਸਲਮਾਨ ਖਾਨ ਦੀ ਫਿਲਮ ‘ਦਬੰਗ 3’ ਰਿਲੀਜ਼ ਹੋ ਚੁੱਕੀ ਹੈ ਅਤੇ ਬਾਕਸ ਆਫਿਸ ’ਤੇ ਕਾਫੀ ਧੂਮ ਮਚਾ ਰਹੀ ਹੈ। ਇਸ ਫਿਲਮ ਵਿਚ ਮੇਨ ਵਿਲੇਨ ਦੇ ਤੌਰ ’ਤੇ ਕੰਮ ਕਰ ਰਹੇ ਕਿੱਚਾ ਸੁਦੀਪ ਕੋਲੋਂ ਖੁਸ਼ ਹੋ ਕੇ ਸਲਮਾਨ ਨੇ ਉਨ੍ਹਾਂ ਨੂੰ ਖਾਸ ਗਿਫਟ ਦਿੱਤਾ ਹੈ। ਖਬਰ ਹੈ ਕਿ ਸਲਮਾਨ ਨੇ ਉਨ੍ਹਾਂ ਨੂੰ ਇਕ BMW M5 ਗੱਡੀ ਗਿਫਟ ਵਿਚ ਦਿੱਤੀ। ਸਲਮਾਨ ਇਹ ਕਾਰ ਲੈ ਕੇ ਖੁੱਦ ਹੀ ਕਿੱਚਾ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਸਰਪ੍ਰਾਇਜ਼ ਦਿੱਤਾ। ਜਿਸ ਦਾ ਜ਼ਿਕਰ ਕਿੱਚਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੀਤਾ ਹੈ।
ਕਿੱਚਾ ਸੁਦੀਪ ਨੇ ਇੰਸਟਾਗ੍ਰਾਮ ’ਤੇ ਸਲਮਾਨ ਖਾਨ ਦੀ ਤਾਰੀਫ ਕਰਦੇ ਹੋਏ ਇਕ ਸਪੈਸ਼ਲ ਅਤੇ ਭਾਵੁਕ ਨੋਟ ਲਿਖਿਆ ਹੈ। ਉਨ੍ਹਾਂ ਨੇ ਨੋਟ ਨਾਲ BMW M5 ਵਿਚ ਬੈਠ ਕੇ ਸਲਮਾਨ ਦੇ ਨਾਲ ਮਸਤੀ ਕਰਦੇ ਹੋਏ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ। ਕਿੱਚਾ ਨੇ ਲਿਖਿਆ,‘‘ਜੇਕਰ ਤੁਸੀਂ ਵਧੀਆ ਕਰਦੇ ਹੋ ਤਾਂ ਤੁਹਾਡੇ ਨਾਲ ਵਧੀਆ ਹੀ ਹੁੰਦਾ ਹੈ। ਇਸ ਲਾਈਨ ਨੂੰ ਠੀਕ ਸਾਬਿਤ ਕਰਦੇ ਹੋਏ ਸਲਮਾਨ ਸਰ BMW M5 ਦੇ ਨਾਲ ਮੇਰੇ ਘਰ ਆ ਗਏ, ਇਸ ਖੂਬਸੂਰਤ ਤੋਹਫੇ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੰਨਾ ਮਾਣ ਦੇਣ ਲਈ ਤੁਹਾਡਾ ਧੰਨਵਾਦ ਸਰ। ਤੁਹਾਡੇ ਨਾਲ ਕੰਮ ਕਰਨਾ ਸਨਮਾਨ ਦੀ ਗੱਲ ਹੈ ਅਤੇ ਤੁਸੀਂ ਸਾਡੇ ਘਰ ਆਏ। ਇਸ ਦੇ ਲਈ ਧੰਨਵਾਦ।’’
ਮੀਡੀਆ ਖਬਰਾਂ ਮੁਤਾਬਕ, ਇਸ ਕਾਰ ਦੀ ਕੀਮਤ ਤਕਰੀਬਨ 1.7 ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਸਲਮਾਨ, ਕਿੱਚਾ ਨੂੰ ਆਪਣੀ ਜੈਕੇਟ ਵੀ ਗਿਫਟ ਕਰ ਚੁੱਕੇ ਹਨ। ਕਿੱਚਾ ਸਾਊਥ ਦੇ ਮਸ਼ਹੂਰ ਸਟਾਰ ਹਨ ਪਰ ਬਾਲੀਵੁੱਡ ਵਿਚ ‘ਦਬੰਗ 3’ ਉਨ੍ਹਾਂ ਦੀ ਡੈਬਿਊ ਫਿਲਮ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ