ਬਿੱਗ ਬੌਸ ਦਾ ਸਰਪ੍ਰਾਈਜ਼ ਦੇਖ ਸਲਮਾਨ ਦੇ ਨਿਕਲੇ ਅੱਥਰੂ, ਵੀਡੀਓ

12/29/2019 3:26:03 PM

ਮੁੰਬਈ(ਬਿਊਰੋ)- ਸਲਮਾਨ ਖਾਨ ਬਿੱਗ ਬੌਸ ਨਾਲ ਦੱਸ ਸਾਲਾਂ ਤੋਂ ਜੁੜੇ ਹੋਏ ਹਨ। ‘ਬਿੱਗ ਬੌਸ 13’ ਸਲਮਾਨ ਦਾ ਦਸਵਾਂ ਸੀਜਨ ਹੈ, ਜਿਸ ਨੂੰ ਉਹ ਹੋਸਟ ਕਰ ਰਹੇ ਹਨ। ਹਾਲਾਂਕਿ ਸਲਮਾਨ ਕਈ ਵਾਰ ਇਸ ਸ਼ੋਅ ਨੂੰ ਵਿਚਾਲੇ ਹੀ ਛੱਡਣ ਦੀ ਗੱਲ ਕਰ ਚੁੱਕੇ ਹਨ। ਇਸ ‘ਵੀਕੈਂਡ ਕਾ ਵਾਰ’ ਵਿਚ ਸਲਮਾਨ ਖਾਨ ਨੂੰ ਬਿੱਗ ਬੌਸ ਅਜਿਹਾ ਸਰਪ੍ਰਾਈਜ਼ ਦੇਣਗੇ, ਜਿਸ ਤੋਂ ਬਾਅਦ ਸਲਮਾਨ ਦੀਆਂ ਅੱਖਾਂ ਨਮ ਹੋ ਜਾਣਗੀਆਂ। ਇਸ ਗੱਲ ਦਾ ਸਬੂਤ ਪ੍ਰੋਮੋ ਵੀਡੀਓ ਹੈ, ਜਿਸ ਵਿਚ ਸਲਮਾਨ ਰੌਂਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

10 saal ka safar poora karne par #BiggBoss ne diya @BeingSalmanKhan ko ek Bigg surprise! Dekhiye unka yeh emotional side aaj raat 9 baje. Anytime on @voot. @vivo_india @daburamlaindia @bharat.pe #BiggBoss13 #WeekendKaVaar #BB13 #SalmanKhan

A post shared by Colors TV (@colorstv) on Dec 28, 2019 at 9:59pm PST


ਦਰਅਸਲ, ਸਲਮਾਨ ਖਾਨ ਦਾ 27 ਦਸੰਬਰ ਜਨਮਦਿਨ ਸੀ। ਜਨਮਦਿਨ ਤੋਂ ਬਾਅਦ ਦਬੰਗ ਖਾਨ ਦਾ ਇਹ ਪਹਿਲਾ ‘ਵੀਕੈਂਡ ਕਾ ਵਾਰ’ ਹੈ, ਜਿਸ ਨੂੰ ਉਹ ਹੋਸਟ ਕਰਨਗੇ। ਇਸੇ ਕਾਰਨ ਬਿੱਗ ਬੌਸ ਖੁੱਦ ਸਲਮਾਨ ਨੂੰ ਸਪ੍ਰਾਈਜ਼ ਦੇਣਗੇ। ਬਿੱਗ ਬੌਸ ਸਲਮਾਨ ਨੂੰ ਉਨ੍ਹਾਂ ਦੇ ਬਿੱਗ ਬੌਸ ਦੇ ਦੱਸ ਸਾਲ ਦੇ ਸਫਰ ਦਾ ਇਕ ਵੀਡੀਓ ਦਿਖਾਉਣਗੇ। ਇਸ ਵੀਡੀਓ ਨੂੰ ਦੇਖ ਕੇ ਸਲਮਾਨ ਭਾਵੁਕ ਹੋ ਗਏ ਅਤੇ ਰੋ ਪਏ।
PunjabKesari
ਇਸ ਪ੍ਰੋਮੋ ਵੀਡੀਓ ਵਿਚ ਸਲਮਾਨ ਖਾਨ ਨੂੰ ਬਿੱਗ ਬੌਸ ਕਹਿ ਰਹੇ ਹਨ, ਤੁਹਾਡੇ ਇਸ ਸਫਰ ਨੂੰ ਦੱਸ ਸਾਲ ਪੂਰੇ ਹੋ ਰਹੇ ਹਨ। ਤੁਸੀਂ ਅਕਸਰ ਇਹ ਗੱਲ ਦੋਹਰਾਈ ਹੈ ਕਿ ਤੁਸੀਂ ਇਸ ਸ਼ੋਅ ਨੂੰ ਛੱਡਣਾ ਚਾਹੁੰਦੇ ਹੋ ਪਰ ਸਾਨੂੰ ਵੀ ਪਤਾ ਹੈ ਕਿ ਇਹ ਸ਼ੋਅ ਅਤੇ ਇਸ ਸ਼ੋਅ ਨਾਲ ਜੁੜੀਆਂ ਯਾਦਾਂ ਤੁਹਾਡੇ ਦਿਲ ਦੇ ਕਿੰਨੇ ਕਰੀਬ ਹਨ। ਵੀਡੀਓ ਵਿਚ ਸਲਮਾਨ ਬਿੱਗ ਬੌਸ ਦਾ ਧੰਨਵਾਦ ਕਹਿੰਦੇ ਹੋਏ ਹੰਝੂ ਪੂੰਝਦੇ ਹੋਏ ਨਜ਼ਰ ਆ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News