ਮਾਡਲਿੰਗ ਦੇ ਦਿਨਾਂ ’ਚ ਅਜਿਹੇ ਦਿਸਦੇ ਸਨ ਬਾਲੀਵੁੱਡ ਦੇ ਇਹ ਮਸ਼ਹੂਰ ਸਿਤਾਰੇ
5/4/2020 9:37:41 AM

ਮੁੰਬਈ(ਬਿਊਰੋ) - ਹਿੰਦੀ ਸਿਨੇਮਾ ਅਤੇ ਟੀ.ਵੀ. ਦੇ ਕਈ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਐਕਟਿੰਗ ਦੇ ਨਾਲ-ਨਾਲ ਪਹਿਲਾਂ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿਚ ਸਲਮਾਨ ਖਾਨ ਤੋਂ ਲੈ ਕੇ ਐਸ਼ਵਰਿਆ, ਬਿਪਾਸ਼ਾ ਦਾ ਨਾਮ ਤੱਕ ਸ਼ਾਮਲ ਹੈ। ਮਾਡਲਿੰਗ ਰਾਹੀਂ ਕਈ ਮਾਡਲਸ ਨੇ ਫਿਲਮੀ ਦੁਨੀਆ ਵਿਚ ਆ ਕੇ ਬਹੁਤ ਨਾਮ ਕਮਾਇਆ ਤਾਂ ਕਈ ਅੱਜ ਵੀ ਮਸ਼ਹੂਰ ਹਨ। ਆਓ ਦੇਖਦੇ ਹਾਂ ਉਨ੍ਹਾਂ ਹੀ ਬਾਲੀਵੁੱਡ ਸਟਾਰਜ਼ ਦੀਆਂ ਮਾਡਲਿੰਗ ਟਾਇਮ ਦੀਆਂ ਤਸਵੀਰਾਂ :-
ਕੈਟਰੀਨਾ ਕੈਫ
2003 ਵਿਚ ‘ਬੂਮ’ ਫਿਲਮ ਨਾਲ ਬਾਲੀਵੁੱਡ ਵਿਚ ਕਦਮ ਰੱਖਣ ਵਾਲੀ ਕੈਟਰੀਨਾ ਕੈਫ ਅੱਜ ਬਾਲੀਵੁੱਡ ਦੀ ਟਾਪ ਅਭਿਨੇਤਰੀਆਂ ਦੀ ਲਿਸਟ ਵਿਚ ਸ਼ਾਮਲ ਹੈ। ਕੈਟਰੀਨਾ ਕੋਲ ਇਸ ਸਮੇਂ ਕਈ ਵੱਡੀਆਂ ਫਿਲਮਾਂ ਹਨ। ਕੈਟਰੀਨਾ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਮਲਯਾਲਮ ਫਿਲਮਾਂ ਨਾਲ ਕੀਤੀ। ਕੈਟਰੀਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸੂਰਿਆਵੰਸ਼ੀ’ ਦੇ ਪ੍ਰਮੋਸ਼ਨ ਵਿਚ ਬਿਜ਼ੀ ਹੈ। ਇਸ ਫਿਲਮ ਵਿਚ ਉਹ ਅਕਸ਼ੈ ਨਾਲ ਦਿਖਾਈ ਦੇਵੇਗੀ।
ਐਸ਼ਵਰਿਆ ਰਾਏ ਬੱਚਨ
ਮਾਡਲਿੰਗ ਦੇ ਦਿਨਾਂ ਦੀਆਂ ਐਸ਼ਵਰਿਆ ਰਾਏ ਬੱਚਨ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਜਾਣਗੇ। ਹਾਲਾਂਕਿ ਐਸ਼ਵਰਿਆ ਦੀ ਖੂਬਸੂਰਤੀ ਵਧਦੀ ਉਮਰ ਦੇ ਨਾਲ ਹੋਰ ਵੱਧ ਰਹੀ ਹੈ।
ਸਲਮਾਨ ਖਾਨ
ਸਲਮਾਨ ਖਾਨ ਨੂੰ ਪਹਿਲਾ ਮਾਡਲਿੰਗ ਪ੍ਰੋਜੈਕਟ ਫਿਲਮਮੇਕਰ ਕੈਲਾਸ਼ ਸੁਰੇਂਦਰਨਾਥ ਨੇ ਇਕ ਟੀ.ਵੀ. ਇਸ਼ਤਿਹਾਰ ਵਿਚ ਦਿੱਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਸਲਮਾਨ ਖਾਨ ਦੇ ਲੁੱਕ ਵਿਚ ਕਾਫੀ ਬਦਲਾਅ ਆ ਗਿਆ ਹੈ। ਸਲਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ।
ਅਕਸ਼ੈ ਕੁਮਾਰ
ਪਿਛਲੇ 25 ਸਾਲਾਂ ਤੋਂ ਅਕਸ਼ੈ ਸਿਲਵਰ ਸਕ੍ਰੀਨ ’ਤੇ ਛਾਏ ਹੋਏ ਹਨ। ਉਨ੍ਹਾਂ ਦੀਆਂ ਹਰ ਸਾਲ ਕਰੀਬ 3 ਤੋਂ 4 ਫਿਲਮਾਂ ਆਉਂਦੀਆਂ ਹਨ। ਕਾਮੇਡੀ ਹੋਵੇ ਜਾਂ ਦੇਸ਼ਭਗਤੀ ਅਕਸ਼ੈ ਹਰ ਫਿਲਮ ਵਿਚ ਆਪਣੀ ਛਾਪ ਛੱਡਦੇ ਹਨ।
ਬਿਪਾਸ਼ਾ ਬਾਸੂ
ਬਾਲੀਵੁੱਡ ਦੀ ਬਲੈਕ ਬਿਊਟੀ ਅਦਾਕਾਰਾ ਬਿਪਾਸ਼ਾ ਬਾਸੂ ਨੇ ਚਾਹੀ ਹੀ ਐਕਟਰ ਕਰਣ ਸਿੰਘ ਗਰੋਵਰ ਨਾਲ ਵਿਆਹ ਤੋਂ ਬਾਅਦ ਅਜੇ ਤੱਕ ਫਿਲਮਾਂ ਦਾ ਰੁਖ਼ ਨਾ ਕੀਤਾ ਹੋਵੇ ਪਰ ਸੋਸ਼ਲ ਮੀਡੀਆ ’ਤੇ ਉਹ ਬਹੁਤ ਐਕਟਿਵ ਰਹਿੰਦੀ ਹੈ। ਦੱਸ ਦੇਈਏ ਕਿ ਬਾਲੀਵੁੱਡ ਵਿਚ ਐਂਟਰੀ ਸਮੇਂ ਬਿਪਾਸ਼ਾ ਦੀ ਸਕਿਨ ਟੈਂਡ ਸੀ ਪਰ ਅੱਜ ਉਨ੍ਹਾਂ ਦਾ ਲੁੱਕ ਕਾਫੀ ਬਦਲ ਚੁੱਕਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ