ਸਲਮਾਨ ਨੇ ਨਿਭਾਇਆ ਵਾਅਦਾ, ''ਟਿਊਬਲਾਈਟ'' ਨਾਲ ਹੋਏ ਨੁਕਸਾਨ ਦਾ 50 ਫੀਸਦੀ ਪੈਸਾ ਕਰਨਗੇ ਵਾਪਸ

8/10/2017 2:08:41 PM

ਮੁੰਬਈ—ਸਲਮਾਨ ਖਾਨ ਜੋ ਕਮਿਟਮੈਂਟ ਕਰਦੇ ਹਨ, ਉਸ ਨੂੰ ਪੂਰਾ ਜ਼ਰੂਰ ਕਰਦੇ ਹਨ। ਸਲਮਾਨ ਇਸੇ ਤਰਜ਼ 'ਤੇ ਚਲਦਿਆਂ ਆਪਣਾ ਇਕ ਕਮਿਟਮੈਂਟ ਪੂਰਾ ਕਰ ਰਹੇ ਹਨ। ਅਸਲ 'ਚ ਉਨ੍ਹਾਂ ਦੀ ਪਿਛਲੇ ਮਹੀਨੇ ਆਈ ਫਿਲਮ 'ਟਿਊਬਲਾਈਟ' ਬਾਕਸ ਆਫਿਸ 'ਤੇ ਅਸਫਲ ਸਾਬਿਤ ਹੋਈ। ਇਸ ਕਾਰਨ ਫਿਲਮ ਦੇ ਡਿਸਟ੍ਰੀਬਿਊਟਰਾਂ ਨੂੰ ਕਾਫੀ ਨੁਕਸਾਨ ਹੋਇਆ।
ਹੁਣ ਖਬਰ ਹੈ ਕਿ ਸਲਮਾਨ ਖਾਨ ਨੇ ਇਸ ਨੁਕਸਾਨ ਦਾ 50 ਫੀਸਦੀ ਹਿੱਸਾ ਡਿਸਟ੍ਰੀਬਿਊਟਰਾਂ ਨੂੰ ਵਾਪਸ ਕਰ ਦਿੱਤਾ ਹੈ। ਡਿਸਟ੍ਰੀਬਿਊਟਰਾਂ ਦੀ ਟੀਮ ਦੇ ਮੁਖੀ ਨਰਿੰਦਰ ਹਿਰਾਵਤ, ਜਿਨ੍ਹਾਂ ਨੇ 'ਟਿਊਬਲਾਈਟ' ਨੂੰ 130 ਕਰੋੜ ਰੁਪਏ 'ਚ ਖਰੀਦਿਆ ਸੀ, ਉਨ੍ਹਾਂ ਨੇ ਇਸ ਸਬੰਧੀ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ ਹੈ। ਸੂਤਰ ਦੱਸਦੇ ਹਨ ਕਿ ਸਲਮਾਨ ਦੇ ਪਰਿਵਾਰ ਨੇ ਮਿਲ ਕੇ ਇਹ ਫੈਸਲਾ ਲਿਆ ਸੀ ਕਿ ਉਹ ਡਿਸਟ੍ਰੀਬਿਊਟਰਾਂ ਨੂੰ 50 ਫੀਸਦੀ ਤਕ ਦੀ ਰਾਸ਼ੀ ਵਾਪਸ ਦੇਣਗੇ। ਇਸ ਤੋਂ ਇਲਾਵਾ ਡਿਸਟ੍ਰੀਬਿਊਟਰਾਂ ਦੇ ਹਿੱਤ ਲਈ ਜੋ ਵੀ ਬਿਹਤਰ ਹੋਵੇਗਾ, ਉਹ ਕਰਨਗੇ।
ਗਲੈਕਸੀ ਅਪਾਰਟਮੈਂਟ 'ਚ ਪਿਛਲੇ ਮਹੀਨੇ ਹੋਈ ਮੀਟਿੰਗ 'ਚ ਸਲਮਾਨ ਦੇ ਪਿਤਾ ਸਲੀਮ ਖਾਨ ਨੇ ਡਿਸਟ੍ਰੀਬਿਊਟਰਾਂ ਨੂੰ ਕਿਹਾ ਸੀ, 'ਮੈਂ ਜਾਣਦਾ ਹਾਂ ਕਿ ਮੇਰੇ ਬੇਟੇ ਦੀ ਫਿਲਮ ਨਾਲ ਤੁਹਾਡਾ ਕਾਫੀ ਨੁਕਸਾਨ ਹੋਇਆ ਹੈ। ਅਸੀਂ ਇਸ ਮਾਮਲੇ ਨੂੰ ਦੇਖ ਰਹੇ ਹਾਂ ਤੇ ਜੋ ਵੀ ਜ਼ਰੂਰੀ ਹੋਵੇਗਾ, ਉਹ ਕਰਾਂਗੇ।' ਸਲਮਾਨ ਖਾਨ ਇਸ ਮੀਟਿੰਗ 'ਚ ਸ਼ਾਮਲ ਨਹੀਂ ਸਨ। ਦੱਸਿਆ ਗਿਆ ਹੈ ਕਿ ਡਿਸਟ੍ਰੀਬਿਊਟਰ ਜਦੋਂ ਇਸ ਮੀਟਿੰਗ ਤੋਂ ਨਿਕਲੇ ਤਾਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News