‘ਦਬੰਗ-3’ ’ਚ ਦਿਸੇਗਾ ਚੁਲਬੁਲ ਪਾਂਡੇ ਦਾ ਕੜਕ ਅੰਦਾਜ਼, 20 ਦਸੰਬਰ ਨੂੰ ਆ ਰਹੇ ਹਨ ਪਰਦੇ ’ਤੇ

12/19/2019 9:27:05 AM

ਸਾਲ 2010 ’ਚ ਆਈ ਫਿਲਮ ‘ਦਬੰਗ’ ਫ੍ਰੈਂਚਾਈਜ਼ੀ ਦੀ ਤੀਜੀ ਕਿਸ਼ਤ ‘ਦਬੰਗ-3’ ਵਿਚ ਕਰੋੜਾਂ ਦਿਲਾਂ ’ਤੇ ਰਾਜ ਕਰਨ ਆਏ ਚੁਲਬੁਲ ਪਾਂਡੇ 20 ਦਸੰਬਰ ਨੂੰ ਫਿਰ ਤੋਂ ਧਮਾਲ ਮਚਾਉਣ ਲਈ ਤਿਆਰ ਹੈ। ਇਹ ਫਿਲਮ ਐਂਟਰਟੇਨਮੈਂਟ ਦਾ ਟ੍ਰਿਪਲ ਡੋਜ਼ ਲੈ ਕੇ ਵਾਪਸ ਆਈ ਹੈ। ਇਸ ਫਿਲਮ ’ਚ ਇਕ ਵਾਰ ਫਿਰ ਤੋਂ ਰੱਜੋ ਯਾਨੀ ਸੋਨਾਕਸ਼ੀ ਸਿਨ੍ਹਾ ਦੀ ਐਂਟਰੀ ਹੋ ਚੁੱਕੀ ਹੈ। ਇਸ ਫਿਲਮ ਦੇ ਐਕਟਰ ਤੇ ਡਾਇਰੈਕਟਰ ਮਹੇਸ਼ ਮਾਂਜਰੇਕਰ ਦੀ ਬੇਟੀ ਸਈ ਮਾਂਜਰੇਕਰ ਬਾਲੀਵੁੱਡ ’ਚ ਆਪਣਾ ਡੈਬਿਊ ਕਰ ਰਹੀ ਹੈ। ਫਿਲਮ ’ਚ ਸਈ ਸਲਮਾਨ ਦੇ ਲਵ ਇੰਟਰੈਸਟ ਦੇ ਰੂਪ ’ਚ ਦਿਖਾਈ ਦੇਵੇਗੀ। ਉਸ ਦਾ ਕਿਰਦਾਰ ਚੁਲਬੁਲ ਪਾਂਡੇ ਦੇ ਕਰੈਕਟਰ ’ਚ ਅਹਿਮ ਟਵਿਸਟ ਲਿਆਏਗਾ।

ਸਲਮਾਨ, ਸੋਨਾਕਸ਼ੀ ਤੇ ਸਈ ਦੇ ਨਾਲ-ਨਾਲ ਫਿਲਮ ’ਚ ਪ੍ਰਿੰਟੀ ਜ਼ਿੰਟਾ, ਅਰਬਾਜ਼ ਖਾਨ, ਮਾਹੀ ਗਿੱਲ ਤੇ ਟੀਨੂੰ ਆਨੰਦ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਕੰਨੜ ਸੁਪਰਸਟਾਰ ਕਿਚਾ ਸੁਦੀਪ ਫਿਲਮ ’ਚ ਵਿਲੇਨ ਦੇ ਰੂਪ ’ਚ ਦਿਖਾਈ ਦੇਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਪ੍ਰਭੂਦੇਵਾ ਨੇ। ਫਿਲਮ ਨੂੰ ਲੈ ਕੇ ਸਲਮਾਨ ਖਾਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੜ੍ਹੋ ਮੁੱਖ ਅੰਸ਼-

ਇਸ ਫ੍ਰੈਂਚਾਈਜ਼ੀ ਦੀਆਂ ਬਾਕੀ ਦੋਵੇਂ ਫਿਲਮਾਂ ਦੇ ਮੁਕਾਬਲੇ ‘ਦਬੰਗ-3’ ’ਚ ਕੀ ਖਾਸ ਹੈ?

ਇਸ ਫਿਲਮ ਦਾ ਲੈਵਲ ਬਾਕੀ ਦੋਵੇਂ ਪਾਰਟਸ ਤੋਂ ਕਾਫੀ ਉੱਪਰ ਤੇ ਦਿਲਚਸਪ ਹੈ। ਪਹਿਲੇ ਤੇ ਦੂਜੇ ਪਾਰਟ ’ਚ ਅਸੀਂ ਜੋ ਮਿਹਨਤ ਕੀਤੀ ਹੈ, ਉਸ ਤੋਂ ਵੱਧ ਹੁਣ ਅਸੀਂ ਕਰ ਰਹੇ ਹਾਂ। ਇਸ ਦਾ ਸਕ੍ਰੀਨਪਲੇ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ। ਚੁਲਬੁਲ ਪਾਂਡੇ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਵੀ ਨਹੀਂ ਬਦਲਿਆ ਹੈ ਪਰ ਪਹਿਲਾਂ ਤੋਂ ਬਿਹਤਰ ਜ਼ਰੂਰ ਹੋਇਆ ਹੈ। ਟ੍ਰੇਲਰ ’ਚ ਜੋ ਐਕਸ਼ਨ ਦਿਖਾਇਆ ਗਿਆ ਹੈ, ਉਹ ਪੂਰੀ ਫਿਲਮ ਦੇ ਅੈਕਸ਼ਨ ਦਾ 2 ਫੀਸਦੀ ਵੀ ਨਹੀਂ ਹੈ। ਇਸ ਸੀਕਵਲ ’ਚ ਸਾਨੂੰ ਇਸ ਦਾ ਪ੍ਰੀਕਵੇਲ ਵੀ ਦੇਖਣ ਨੂੰ ਮਿਲੇਗਾ।

ਜਿਥੇ ਸੀਕਵਲ ਬਣਾਉਣਾ ਕਾਫੀ ਮੁਸ਼ਕਲ ਕੰਮ ਹੁੰਦਾ ਹੈ, ਉਥੇ ਇਸ ਫ੍ਰੈਂਚਾਈਜ਼ੀ ਦੀ ਤੀਜੀ ਫਿਲਮ ਰਿਲੀਜ਼ ਹੋ ਰਹੀ ਹੈ, ਕਿਥੋਂ ਆਉਂਦਾ ਹੈ ਕਹਾਣੀ ਦਾ ਆਈਡੀਆ?

ਕਹਾਣੀਆਂ ਅਜਿਹੀਆਂ ਹੁੰਦੀਆਂ ਹਨ, ਜੋ ਖੁਦ ਬਣ ਜਾਂਦੀਆਂ ਹਨ। ਇਹ ਕਹਾਣੀ ਵੀ ਖੁਦ ਨੂੰ ਵੱਖ-ਵੱਖ ਪਾਰਟਸ ’ਚ ਲਿਖਦੀ ਚਲੀ ਗਈ। ਇਸ ਸਟੋਰੀ ਲਈ ਕੋਈ ਕ੍ਰੈਡਿਟ ਨਹੀਂ ਲੈ ਸਕਦਾ ਕਿ ਇਹ ਕਹਾਣੀ ਉਸ ਦੇ ਦਿਮਾਗ ’ਚੋਂ ਨਿਕਲੀ ਹੈ। ਬਸ, ਅਸੀਂ ਇਸ ਗੱਲ ’ਤੇ ਧਿਆਨ ਦਿੱਤਾ ਕਿ ਚੁਲਬੁਲ ਪਾਂਡੇ ਕਿਵੇਂ ਬਣਿਆ ਅਤੇ ਫਿਰ ਹਰ ਚੀਜ਼ ਖੁਦ ਹੀ ਇਕ-ਦੂਜੇ ਨਾਲ ਲਿੰਕ ਹੁੰਦੀ ਗਈ।

ਤੁਸੀਂ ਕਿਹਾ ਸੀ ਕਿ ਹੀਰੋ ਦਾ ਲੈਵਲ ਵਿਲੇਨ ਵਧਾਉਂਦਾ ਹੈ। ਇਸ ਫਿਲਮ ਦੇ ਵਿਲੇਨ ਦੇ ਰੂਪ ’ਚ ਸੁਦੀਪ ਨੂੰ ਚੁਣਨ ਦੀ ਕੋਈ ਖਾਸ ਵਜ੍ਹਾ?

ਜਦੋਂ ਤਕ ਫਿਲਮ ਦਾ ਵਿਲੇਨ ਵੱਡਾ ਨਾ ਹੋਵੇ, ਉਦੋਂ ਤਕ ਅਸਲੀ ਮਜ਼ਾ ਨਹੀਂ ਆਉਂਦਾ। ਫਿਲਮ ’ਚ ਹੀਰੋ ਦਾ ਸੰਘਰਸ਼ ਦਿਸਣਾ ਚਾਹੀਦਾ। ਸੁਦੀਪ ਸਾਊਥ ਦੇ ਇਕ ਬਹੁਤ ਵੱਡੇ ਸਟਾਰ ਹਨ। ਉਨ੍ਹਾਂ ਦਾ ਆਪਣਾ ਇਕ ਵੱਖਰਾ ਅੰਦਾਜ਼ ਹੈ। ਉਨ੍ਹਾਂ ਨੇ ਨੈਗੇਟਿਵ ਰੋਲ ਬਹੁਤ ਹੀ ਚੰਗੀ ਤਰ੍ਹਾਂ ਨਿਭਾਏ ਹਨ। ਇਸ ਲਈ ਇਹ ਖਿਆਲ ਆਇਆ ਕਿ ਸੁਦੀਪ ਨੂੰ ਅਸੀਂ ਕਾਸਟ ਕਰੀਏ। ਇਸ ਸੀਕਵਲ ਲਈ ਸਾਨੂੰ ਫਿਜ਼ੀਕਲ ਲੁਕ ਵਾਲਾ ਵਿਲੇਨ ਚਾਹੀਦਾ ਸੀ ਜਿਸ ਨਾਲ ਕਿ ਐਕਸ਼ਨ ਸੀਨ ਕਰਨ ’ਚ ਮਜ਼ਾ ਆਏ। ਇਸ ਲਈ ਸੁਦੀਪ ਬਿਲਕੁਲ ਫਿਟ ਸਨ।

ਅਕਸਰ ਫੀਮੇਲਸ ਨੂੰ ਹੀ ਆਈਟਮ ਸਾਂਗ ਕਰਦੇ ਹੋਏ ਦੇਖਿਆ ਜਾਂਦਾ ਹੈ, ਇਸ ਫਿਲਮ ’ਚ ਆਖਿਰ ਮੁੰਨਾ ਨੇ ਮੁੰਨੀ ਨੂੰ ਕਿਵੇਂ ਰਿਪਲੇਸ ਕਰ ਦਿੱਤਾ?

ਫਿਲਮ ਲਈ ਸਾਨੂੰ ਇਕ ਆਈਟਮ ਸੌਂਗ ਚਾਹੀਦਾ ਸੀ। ਇਕ ਰਾਤ ਮੈਂ ਇਸ ਬਾਰੇ ਸੋਚ ਰਿਹਾ ਸੀ ਕਿ ਉਦੋਂ ਮੇਰੇ ਦਿਮਾਗ ’ਚ ਇਹ ਆਈਡੀਆ ਆਇਆ। ਮੈਂ ਅੱਧੀ ਰਾਤ ਨੂੰ ਅਰਬਾਜ਼ ਨੂੰ ਬੁਲਾਇਆ ਅਤੇ ਕਿਹਾ ਕਿ ਇਸ ਵਾਰ ਮੁੰਨੀ ਦੀ ਜਗ੍ਹਾ ਮੁੰਨਾ ਨੂੰ ਬਦਨਾਮ ਕਰਦੇ ਹਾਂ। ਇਸ ਨੂੰ ਸੁਣ ਕੇ ਉਹ ਕਾਫੀ ਨਾਰਾਜ਼ ਹੋ ਗਏ ਅਤੇ ਬੋਲੇ ਇਸ ਲਈ ਮੈਨੂੰ ਇੰਨੀ ਰਾਤ ਨੂੰ ਜਗਾਇਆ? ਪਰ ਇਹ ਆਈਡੀਆ ਕੰਮ ਆਇਆ ਅਤੇ ਇਸ ਨੂੰ ਕਾਫੀ ਚੰਗਾ ਰਿਸਪਾਂਸ ਮਿਲਿਆ।

‘ਦਬੰਗ’ ’ਚ ਵੀ ਸੋਨਾਕਸ਼ੀ ਤੁਹਾਡੇ ਨਾਲ ਸੀ, ਇੰਨੇ ਲੰਬੇ ਸਮੇਂ ਬਾਅਦ ਉਨ੍ਹਾਂ ’ਚ ਕੋਈ ਤਬਦੀਲੀ ਹੈ।

ਪਹਿਲਾਂ ਦੇ ਮੁਕਾਬਲੇ ਸੋਨਾਕਸ਼ੀ ’ਚ ਕਾਫੀ ਤਬਦੀਲੀ ਆਈ ਹੈ। ਹੁਣ ਉਹ ਇਕ ਤਜਰਬੇਕਾਰ ਕਲਾਕਾਰ ਹੋ ਗਈ ਹੈ। ਹੁਣ ਸੈੱਟ ’ਤੇ ਆਉਂਦੇ ਹੀ ਆਪਣੇ ਕਿਰਦਾਰ ’ਚ ਇਸ ਕਦਮ ਢਲ ਜਾਂਦੀ ਹੈ ਕਿ ਪੂਰੀ ਤਰ੍ਹਾਂ ‘ਰੱਜੋ’ ਲੱਗਣ ਲੱਗਦੀ ਹੈ। ਉਨ੍ਹਾਂ ਨੇ ਬਹੁਤ ਖੂਬਸੂਰਤੀ ਨਾਲ ਪਰਦੇ ’ਤੇ ਆਪਣੇ ਕਿਰਦਾਰ ਨੂੰ ਜੀਵੰਤ ਕੀਤਾ ਹੈ।

ਤੁਹਾਡੀਆਂ ਫਿਲਮਾਂ ਹਮੇਸ਼ਾ ਸਾਫ-ਸੁਥਰੀਆਂ ਹੁੰਦੀਆਂ ਹਨ। ਬਿਨਾਂ ਕਿਸੇ ਕਿਸਿੰਗ ਸੀਨ ਜਾਂ ਫਿਰ ਇੰਟੀਮੇਟ ਸੀਨਸ ਦੇ। ਇਹ ਇਤਫਾਕ ਹੈ ਜਾਂ ਪਰਸਨਲ ਚੁਆਇਸ?

ਪਰਦੇ ’ਤੇ ਕਿਸਿੰਗ ਸੀਨ ਜਾਂ ਫਿਰ ਇੰਟੀਮੇਟ ਸੀਨ ਨਾ ਕਰਨਾ ਮੇਰੀ ਪਰਸਨਲ ਚੁਆਇਸ ਹੈ। ਮੈਂ ਸਾਫ-ਸੁਥਰੀਆਂ ਫਿਲਮਾਂ ਬਣਾਉਣ ’ਚ ਯਕੀਨ ਰੱਖਦਾ ਹਾਂ। ਲੋਕਾਂ ਨੂੰ ਮੈਨੂੰ ਕਿਸ ਕਰਦੇ ਦੇਖ ਆਖਿਰ ਕੀ ਮਜ਼ਾ ਿਮਲੇਗਾ ਜਾਂ ਮੈਨੂੰ ਅਜਿਹਾ ਕਰ ਕੇ ਕੀ ਮਜ਼ਾ ਆਏਗਾ?

‘ਦਬੰਗ’ ਦੀ ਫ੍ਰੈਂਚਾਈਜ਼ੀ ਇੰਨੇ ਸਾਲਾਂ ’ਚ ਬਹੁਤ ਵੱਡੀ ਹੋ ਗਈ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?

ਮੈਂ ਇਸ ਨੂੰ ਬਹੁਤ ਹੀ ਪਾਜ਼ੇਟਿਵ ਤਰੀਕੇ ਨਾਲ ਦੇਖਦਾ ਹਾਂ। ਇਸ ਫ੍ਰੈਂਚਾਈਜ਼ੀ ਦੀਆਂ ਸਾਰੀਆਂ ਫਿਲਮਾਂ ’ਚ ਅਸੀਂ ਕੁਰੱਪਸ਼ਨ, ਦਹੇਜ ਪ੍ਰਥਾ, ਮਹਿਲਾ ਸਸ਼ਕਤੀਕਰਨ ਅਤੇ ਬੇਟੀ ਬਚਾਓ ਜਿਵੇਂ ਵੱਡੇ ਸੋਸ਼ਲ ਇਸ਼ੂ ਨੂੰ ਬਹੁਤ ਹੀ ਐਂਟਰਟੇਨਿੰਗ ਤਰੀਕੇ ਨਾਲ ਪੇਸ਼ ਕੀਤਾ ਹੈ, ਜਿਸ ਨੂੰ ਲੋਕਾਂ ਨੇ ਪਸੰਦ ਵੀ ਕੀਤਾ।

‘ਦਬੰਗ-3’ ਦੀ ਕਹਾਣੀ ਤੁਸੀਂ ਖੁਦ ਲਿਖੀ ਹੈ ਅਤੇ ਤੁਹਾਡੇ ਪਿਤਾ ਸਲੀਮ ਖਾਨ ਬਹੁਤ ਵੱਡੇ ਸਕ੍ਰਿਪਟ ਰਾਈਟਰ ਰਹੇ ਹਨ ਤਾਂ ਉਨ੍ਹਾਂ ਤੋਂ ਕੋਈ ਮਦਦ ਲਈ?

ਭਾਵੇਂ ਹੀ ਫਿਲਮ ਦੀ ਸਕ੍ਰਿਪਟ ਮੈਂ ਲਿਖੀ ਹੈ ਪਰ ਮੇਰੇ ਅੰਦਰ ਸਕ੍ਰੀਨਪਲੇਅ ਦੀ ਜੋ ਸੋਚ ਹੈ, ਉਹ ਪਿਤਾ ਸਲੀਮ ਖਾਨ ਤੋਂ ਵੀ ਆਉਂਦੀ ਹੈ। ਫਿਲਮ ਸਕ੍ਰਿਪਟਿੰਗ ਦੀਆਂ ਬਾਰੀਕੀਆਂ ਮੈਂ ਉਨ੍ਹਾਂ ਤੋਂ ਬਚਪਨ ਤੋਂ ਸੁਣੀਆਂ ਹਨ ਤੇ ਉਦੋਂ ਤੋਂ ਹੀ ਉਹ ਫਾਰਮੇਟ ਮੇਰੇ ਦਿਮਾਗ ’ਚ ਸੈੱਟ ਹੋ ਗਿਆ।

ਇਸ ਵਾਰ ਤੁਸੀਂ ਮਹੇਸ਼ ਮਾਂਜਰੇਕਰ ਦੀ ਬੇਟੀ ਸਈ ਨੂੰ ਲਾਂਚ ਕਰ ਰਹੇ ਹੋ। ਕਿਸੇ ਵੀ ਨਵੇਂ ਚਿਹਰੇ ਨੂੰ ਲਾਂਚ ਕਰਨ ਤੋਂ ਪਹਿਲਾਂ ਕੀ ਦੇਖਦੇ ਹੋ?

ਮੈਂ ਉਸੇ ਚਿਹਰੇ ਨੂੰ ਲਾਂਚ ਕਰਦਾ ਹਾਂ, ਜੋ ਮੈਨੂੰ ਅਟ੍ਰੈਕਟ ਕਰਦਾ ਹੈ ਅਤੇ ਫੋਰਸ ਕਰਦਾ ਹੈ। ਇਸ ਦੇ ਬਾਅਦ ਮਾਇਨੇ ਰੱਖਦਾ ਹੈ ਕਿ ਉਸ ’ਚ ਟੇਲੈਂਟ ਦੇ ਨਾਲ ਕਿੰਨੀ ਲਗਨ ਹੈ ਅਤੇ ਉਹ ਕਿੰਨੀ ਮਿਹਨਤ ਕਰਨ ਲਈ ਤਿਆਰ ਹੈ। ਸ਼ਕਲ ਤਾਂ ਉਪਰ ਵਾਲੇ ਦੀ ਦੇਣ ਹੈ ਪਰ ਸੀਰਤ ਖੁਦ ਸੰਵਾਰਨੀ ਪੈਂਦੀ ਹੈ, ਜੋ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।

ਬਾਲੀਵੁੱਡ ’ਚ ਇੰਨਾ ਲੰਬਾ ਸਫਰ ਤੈਅ ਕਰਨ ਤੋਂ ਬਾਅਦ ਕੀ ਤੁਹਾਨੂੰ ਫ੍ਰਾਈਡੇ ਫੀਵਰ ਹੁੰਦਾ ਹੈ।

ਮੈਨੂੰ ਅਕਸਰ ਫਿਲਮ ਦੀ ਸਕ੍ਰਿਪਟ ਲਿਖਦੇ ਸਮੇਂ ਅਤੇ ਉਸ ਨੂੰ ਸ਼ੂਟ ਕਰਦੇ ਸਮੇਂ ਘਬਰਾਹਟ ਹੁੰਦੀ ਹੈ ਪਰ ਇਕ ਵਾਰ ਅਸੀਂ ਫਿਲਮ ਪੂਰੀ ਕਰ ਲਈ ਅਤੇ ਆਪਣਾ ਬੈਸਟ ਦੇ ਦਿੱਤਾ, ਉਸ ਤੋਂ ਬਾਅਦ ਸਾਰਾ ਕੁਝ ਆਡੀਅੰਸ ’ਤੇ ਨਿਰਭਰ ਕਰਦਾ ਹੈ। ਇਹੀ ਵਜ੍ਹਾ ਹੈ ਕਿ ਮੈਨੂੰ ਸ਼ੁੱਕਰਵਾਰ ਵਾਲਾ ਸਟ੍ਰੈੱਸ ਨਹੀਂ ਹੁੰਦਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News