ਈਦ ਤੋਂ ਪਹਿਲਾਂ ਸਲੀਮ ਖਾਨ ਨੇ ਕੀਤਾ ਆਪਣੇ ''ਚੰਦ ਦਾ ਦੀਦਾਰ''

5/20/2020 1:05:23 PM

ਮੁੰਬਈ (ਬਿਊਰੋ) — ਈਦ ਦੇ ਚੰਦ ਦਾ ਦੀਦਾਰ ਹੋਣ 'ਚ ਹਾਲੇ ਤਿੰਨ ਦਿਨ ਬਾਕੀ ਹਨ ਪਰ ਹਿੰਦੀ ਫਿਲਮਾਂ ਦੇ ਲੇਖਕ ਸਲੀਮ ਖਾਨ ਅਤੇ ਉਨ੍ਹਾਂ ਦੀ ਪਤਨੀ ਸਲਮਾ ਨੇ ਆਪਣੇ ਚੰਦ ਦਾ ਦੀਵਾਰ ਬੀਤੀ ਸ਼ਾਮ ਕਰ ਲਿਆ ਹੈ। ਦਰਅਸਲ, ਸਲੀਮ ਖਾਨ ਦੇ ਵੱਡੇ ਪੁੱਤਰ ਸਲਮਾਨ ਖਾਨ ਬੀਤੇ 60 ਦਿਨਾਂ ਤੋਂ ਪਨਵੇਲ 'ਚ ਆਪਣੇ ਫਾਰਮ ਹਾਊਸ 'ਚ ਰੁੱਕੇ ਹੋਏ ਸਨ। ਚੌਥੇ ਲਾਡਡਾਊਨ ਤੋਂ ਪਹਿਲੇ ਦਿਨ ਹੀ ਮਿਲੀ ਥੋੜ੍ਹੀ ਢਿੱਲ ਦਾ ਫਾਇਦਾ ਲੈਂਦੇ ਹੋਏ ਸਲਮਾਨ ਖਾਨ ਮੰਗਲਵਾਰ ਨੂੰ ਆਪਣੇ ਮਾਤਾ-ਪਿਤਾ ਦਾ ਹਾਲ ਜਾਣਨ ਲਈ ਬਾਂਦਰਾ ਸਥਿਤ ਆਪਣੇ ਘਰ ਪਹੁੰਚੇ। ਹਾਲਾਂਕਿ ਇਹ ਮੁਲਾਕਾਤ ਕੁਝ ਘੰਟਿਆਂ ਦੀ ਰਹੀ ਤੇ ਰਾਤ ਹੋਣ ਤੋਂ ਪਹਿਲਾਂ ਹੀ ਸਲਮਾਨ ਵਾਪਸ ਆਪਣੇ ਫਾਰਮ ਹਾਊਸ 'ਚ ਪਰਤ ਗਏ। ਸਲਮਾਨ ਖਾਨ ਪਿਛਲੇ 60 ਦਿਨਾਂ ਤੋਂ ਪਨਵੇਲ 'ਚ ਆਪਣੇ ਫਾਰਮ ਹਾਊਸ 'ਚ ਭੈਣ ਅਰਪਿਤਾ, ਆਯੂਸ਼ ਸ਼ਰਮਾ, ਸੋਹੇਲ ਖਾਨ ਤੇ ਆਪਣੇ ਖਾਸ ਦੋਸਤਾਂ ਨਾਲ ਰਹਿ ਰਹੇ ਹਨ।
ਉਥੇ ਰਹਿ ਕੇ ਉਨ੍ਹਾਂ ਨੇ ਕੁਝ ਮਿਊਜ਼ਿਕ ਵੀਡੀਓਜ਼ ਜਿਵੇਂ 'ਤੇਰੇ ਬਿਨਾ' ਅਤੇ 'ਕਰੋਨਾ ਪਿਆਰ' ਨੂੰ ਅੰਜ਼ਾਮ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਫਾਰਮ ਹਾਊਸ ਤੋਂ ਲਗਭਗ 30 ਹਜ਼ਾਰ ਦਿਹਾੜੀਦਾਰ ਲੋਕਾਂ ਦੀ ਮਦਦ ਕੀਤੀ। ਜਦੋਂ ਉਨ੍ਹਾਂ ਨੂੰ ਥੋੜ੍ਹਾ ਮਾਹੌਲ ਠੀਕ ਲੱਗਾ ਤਾਂ ਉਹ ਸਭ ਤੋਂ ਪਹਿਲਾ ਆਪਣੇ ਮਾਤਾ-ਪਿਤਾ ਦਾ ਹਾਲ ਜਾਣਨ ਲਈ ਆਪਣੇ ਘਰ ਗੈਲੇਕਸੀ ਅਪਾਰਟਮੈਂਟ 'ਚ ਆਏ।
ਇਸ ਛੋਟੀ ਜਿਹੀ ਮੁਲਾਕਾਤ 'ਚ ਸਲਮਾਨ ਖਾਨ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤੀਆਂ ਗਈਆਂ ਸਰਕਾਰ ਦੀਆਂ ਸਾਰੀਆਂ ਸਾਵਧਾਨੀਆਂ ਨੂੰ ਦਿਮਾਗ 'ਚ ਰੱਖਿਆ। ਆਪਣੇ ਮਾਤਾ-ਪਿਤਾ ਨੂੰ ਮਿਲਣ ਦੌਰਾਨ ਉਨ੍ਹਾਂ ਨੇ ਸੋਸ਼ਲ ਡਿਸਟੇਂਸਿੰਗ ਦਾ ਪੂਰਾ ਪਾਲਣ ਕੀਤਾ ਤੇ ਖੁਦ ਨੂੰ ਸੈਨੀਟਾਈਜ਼ਰ ਕਰਨ ਵਰਗੀਆਂ ਛੋਟੀਆਂ-ਮੋਟੀਆਂ ਗੱਲਾਂ ਦਾ ਖਾਸ ਧਿਆਨ ਰੱਖਿਆ। ਸਲਮਾਨ ਦਿਨ 'ਚ ਹੀ ਆਪਣੇ ਘਰ ਪਹੁੰਚੇ ਅਤੇ ਕੁਝ ਘੰਟੇ ਮਾਤਾ-ਪਿਤਾ ਨਾਲ ਬਿਤਾ ਕੇ ਉਹ ਰਾਤ ਹੋਣ ਤੋਂ ਪਹਿਲਾਂ ਆਪਣੇ ਹੀ ਫਾਰਮ ਹਾਊਸ 'ਚ ਪਰਤ ਆਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News