ਅਭਿਨੇਤਾ ਮੋਹਿਤ ਬਘੇਲ ਦਾ 26 ਸਾਲ ਦੀ ਉਮਰ ''ਚ ਹੋਇਆ ਦਿਹਾਂਤ

5/24/2020 9:24:11 AM

ਮੁੰਬਈ(ਬਿਊਰੋ)- ਸਲਮਾਨ ਖਾਨ ਦੀ ਫਿਲਮ ‘ਰੇਡੀ’ ਵਿਚ ਛੋਟੇ ਅਮਰ ਚੌਧਰੀ ਦੇ ਕਿਰਦਾਰ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਮੋਹਿਤ ਬਘੇਲ ਸ਼ਨੀਵਾਰ ਨੂੰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਮੋਹਿਤ ਦੇ ਦਿਹਾਂਤ ਦੀ ਖਬਰ ਸੁਣ ਕੇ ਸਾਰੇ ਦੁਖੀ ਹਨ ।  ਕਿਸੇ ਨੂੰ ਭਰੋਸਾ ਹੀ ਨਹੀਂ ਹੋ ਰਿਹਾ ਕਿ 27 ਸਾਲ ਦੀ ਉਮਰ ਵਿਚ ਮੋਹਿਤ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।

ਦੱਸ ਦੇਈਏ ਕਿ ਮੋਹਿਤ ਅਤੇ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਐਕਟਰ ਰੋਹਨ ਮਹਿਰਾ ਕਾਫੀ ਵਧੀਆ ਦੋਸਤ ਸਨ ।  ਮੋਹਿਤ ਦੇ ਜਾਣ ’ਤੇ ਰੋਹਨ ਨੇ ਉਨ੍ਹਾਂ ਲਈ ਭਾਵੁਕ ਪੋਸਟ ਸ਼ਾਂਝਾ ਕੀਤਾ ਹੈ। ਰੋਹਨ ਨੇ ਮੋਹਿਤ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,‘‘ਮੇਰਾ ਇੱਕੋ-ਇਕ ਅਜਿਹਾ ਦੋਸਤ ਜਿਸ ’ਤੇ ਮੈਂ ਭਰੋਸਾ ਕਰ ਸਕਦਾ ਸੀ, ਉਹ ਹਮੇਸ਼ਾ ਲਈ ਚਲਾ ਗਿਆ। ਮੈਨੂੰ ਬਿਲਕੁੱਲ ਵਿਸ਼ਵਾਸ ਹੀ ਨਹੀਂ ਹੋ ਰਿਹਾ ਹੈ। ਮੈਨੂੰ ਅੱਜ ਵੀ ਯਾਦ ਹੈ, ਜਦੋਂ ਅਸੀਂ 7 ਸਾਲ ਪਹਿਲਾਂ ਫਿਲਮ ਜਵਾਨ ਦੇ ਸ਼ੂਟ ਦੇ ਦੌਰਾਨ ਮਿਲੇ ਸਨ ਅਤੇ ਕਿਵੇਂ ਘੱਟ ਹੀ ਸਮੇਂ ਵਿਚ ਇਕ-ਦੂਜੇ ਨਾਲ ਘੁਲਮਿਲ ਗਏ ਸਨ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਤੈਨੂੰ ਬਹੁਤ ਮਿਸ ਕਰਾਂਗਾ। ਹੋ ਸਕੇ ਤਾਂ ਪਰਤ ਆਓ।’’

 
 
 
 
 
 
 
 
 
 
 
 
 
 

How uncertain life is ... My one and only friend whom I could rely on has gone forever ... It is unbelievable and heartbreaking 💔 I still remember how we instantly connected when we met for the first time 7 years ago during the shoot of our film Uvaa ... From sharing secrets to supporting each other, you were always there for me bhai ❤️ R.I.P Mohit baghel ⭐️ I will miss you bhai ... I wish R.I.P meant Return If Possible 😇

A post shared by Rohan Mehra (@rohanmehraa) on May 23, 2020 at 3:56am PDT


ਮੋਹਿਤ ਦੇ ਦਿਹਾਂਤ ’ਤੇ ਦੁੱਖ ਜਤਾਉਂਦੇ ਹੋਏ ਪਰਿਣੀਤੀ ਨੇ ਲਿਖਿਆ,‘‘ਜਿੰਨਾ ਲੋਕਾਂ ਨਾਲ ਕੰਮ ਕੀਤਾ ਉਨ੍ਹਾਂ ਵਧੀਆ ਇਨਸਾਨਾਂ ’ਚੋਂ ਸਨ। ਖੁਸ਼, ਪਾਜ਼ੀਟਿਵ ਅਤੇ ਹਮੇਸ਼ਾ ਮੋਟੀਵੇਟੇਡ, ਲਵ ਯੂ ਮੋਹਿਤ। RIP’’।

 

ਦੱਸ ਦੇਈਏ ਕਿ ਮੋਹਿਤ ਦਾ ਜਨਮ 7 ਜੂਨ, 1993 ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਹੋਇਆ ਸੀ। ਮੋਹਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਛੋਟੇ ਮੀਆਂ’ ਕਾਮੇਡੀ ਸ਼ੋਅ ਨਾਲ ਕੀਤੀ ਸੀ। ਮੋਹਿਤ ਨੂੰ ਫਿਲਮ ‘ਰੇਡੀ’ ਨਾਲ ਪਛਾਣ ਮਿਲੀ ਸੀ। ਇਸ ਤੋਂ ਬਾਅਦ ਮੋਹਿਤ ਫਿਲਮ ‘ਜ਼ਬਰੀਆ ਜੋੜੀ’ ਵਿਚ ਵੀ ਨਜ਼ਰ ਆਏ ਸਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News