ਸਲਮਾਨ-ਸ਼ਾਹਰੁਖ ਨਾਲ ਨਜ਼ਰ ਆ ਸਕਦੀ ਹੈ ਆਲੀਆ ਭੱਟ

3/13/2019 10:41:22 AM

ਮੁੰਬਈ (ਬਿਊਰੋ) : ਬੀਤੇ ਕੁਝ ਦਿਨ ਪਹਿਲਾਂ ਹੀ ਐਲਾਨ ਹੋਇਆ ਸੀ ਕਿ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਚ ਬਾਲੀਵੁੱਡ ਦੇ ਦੋ ਸੁਪਰਸਟਾਰ ਸਲਾਮਨ ਖਾਨ ਤੇ ਸ਼ਾਹਰੁਖ ਖਾਨ ਇਕੱਠੇ ਕੰਮ ਕਰ ਸਕਦੇ ਹਨ। ਦੱਸ ਦਈਏ ਕਿ ਸੰਜੇ ਲੀਲਾ ਭੰਸਾਲੀ ਦੀ ਇਹ ਫਿਲਮ ਇਕ ਲਵ ਸਟੋਰੀ ਹੋ ਸਕਦੀ ਹੈ। ਹਾਲ ਹੀ 'ਚ ਖਬਰਾਂ ਆ ਰਹੀਆਂ ਹਨ ਕਿ ਹੁਣ ਇਸ ਫਿਲਮ 'ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਵੀ ਨਜ਼ਰ ਆ ਸਕਦੀ ਹੈ। ਖਬਰਾਂ ਹਨ ਕਿ ਮੇਕਰਸ ਨੇ ਆਲੀਆ ਭੱਟ ਨੂੰ ਹੀ ਅਪ੍ਰੋਚ ਕੀਤਾ ਹੈ।

ਦੱਸ ਦਈਏ ਕਿ ਅਦਾਕਾਰਾ ਆਲੀਆ ਭੱਟ ਇੰਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਟੌਪ ਐਕਟਰੈੱਸ 'ਚ ਸ਼ੁਮਾਰ ਹੈ, ਜੋ ਦਰਸ਼ਕਾਂ ਲਈ ਵੱਖ-ਵੱਖ ਕਿਰਦਾਰਾਂ ਦੀ ਫਿਲਮਾਂ ਕਰਦੀ ਹੈ ਅਤੇ ਦਰਸ਼ਕ ਵੀ ਆਲੀਆ ਨੂੰ ਹਰ ਕਿਰਦਾਰ 'ਚ ਪਸੰਦ ਕਰਦੇ ਹਨ। ਹਾਲ ਹੀ ਰਣਵੀਰ ਸਿੰਘ ਦੇ ਨਾਲ ਆਲੀਆ ਭੱਟ 'ਗਲੀ ਬੁਆਏ' ਫਿਲਮ 'ਚ ਨਜ਼ਰ ਆਈ ਸੀ, ਜਿਸ 'ਚ ਉਸ ਦੀ ਅਦਾਕਾਰੀ ਨੂੰ ਲੋਕਾਂ ਵਾਲੀ ਕਾਫੀ ਪਸੰਦ ਕੀਤਾ ਗਿਆ।

ਦੱਸਣਯੋਗ ਹੈ ਕਿ ਆਲੀਆ ਭੱਟ ਕੋਲ ਇਸ ਸਮੇਂ ਫਿਲਮਾਂ ਦੀ ਲਾਈਨ ਲੱਗੀ ਹੋਈ ਹੈ। ਆਲੀਆ ਜਲਦ ਹੀ 'ਕਲੰਕ', 'ਬ੍ਰਹਮਾਸਤਰ' ਅਤੇ 'ਤਖਤ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਉਣ ਵਾਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News