ਕੈਟਰੀਨਾ ਦੀ ਹਮਸ਼ਕਲ ਸਲੋਨੀ ਨੇ ਮੈਰੀਟਲ ਰੇਪ ''ਤੇ ਲਿਖਦੇ ਹੋਏ ਤਸਵੀਰਾਂ ਕੀਤੀਆਂ ਸ਼ੇਅਰ

10/10/2017 3:32:51 PM

ਮੁੰਬਈ (ਬਿਊਰੋ)— ਐੱਮ. ਟੀ. ਵੀ. ਸੀਰੀਜ਼ 'ਗਰਲਸ ਆਨ ਟਾਪ' ਨਾਲ ਪ੍ਰਸਿੱਧ ਹੋਈ ਅਦਾਕਾਰਾ ਸਲੋਨੀ ਚੋਪੜਾ ਅਕਰਸ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿੰਦੀ ਹੈ। ਸਲੋਨੀ ਦਾ ਲੁਕ ਕਾਫੀ ਹੱਦ ਤੱਕ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨਾਲ ਮਿਲਦਾ ਹੈ। ਹਾਲ ਹੀ 'ਚ ਸਲੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਮੈਰੀਟਲ ਰੇਪ (ਵਿਆਹ ਦੇ ਰਿਸ਼ਤੇ 'ਚ ਹੋਣ ਵਾਲਾ ਰੇਪ) ਨੂੰ ਲੈ ਕੇ ਆਪਣੀਆਂ ਇਨ੍ਹਾਂ ਤਸਵੀਰਾਂ ਨਾਲ ਇਕ ਲੰਬੀ-ਚੋੜੀ ਪੋਸਟ ਲਿਖੀ ਹੈ। ਅਕਸਰ ਮਹਿਲਾ ਅਧਿਕਾਰਾਂ ਦੀ ਗੱਲ ਕਰੀਏ ਤਾਂ ਸਲੋਨੀ ਨੇ ਇਸ ਪੋਸਟ 'ਚ ਕਰਵਾਚੌਥ ਵਰਗੇ ਤਿਉਹਾਰ ਦਾ ਜ਼ਿਕਰ ਵੀ ਕੀਤਾ ਹੈ। ਸਲੋਨੀ ਨੇ ਮੈਰੀਟਲ ਰੇਪ 'ਤੇ ਆਪਣੀ ਪੋਸਟ ਦੀ ਸ਼ੁਰੂਆਤ ਇਸ ਲਾਈਨ ਨਾਲ ਕੀਤੀ ਹੈ -It's not really rape, if he's her husband?

PunjabKesari
ਮੈਰੀਟਲ ਰੇਪ ਨੂੰ ਲੈ ਕੇ ਸਲੋਨੀ ਨੇ ਅੱਗੇ ਲਿਖਿਆ, ''ਜ਼ਿਆਦਾਤਰ ਪੱਛਮੀ ਦੇਸ਼ ਰੇਪ ਨੂੰ ਅਪਰਾਧ ਮੰਨ੍ਹਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ। ਉਹ ਅੱਗੇ ਲਿਖਦੀ ਹੈ ਕਿ IPC ਦੇ ਆਰਟੀਕਲ-375 ਦੇ ਮੁਤਾਬਕ ਵਿਆਹ 'ਚ ਸਰੀਰਕ ਸੰਬੰਧ ਬਣਾਉਣ ਲਈ ਮਜ਼ਬੂਰ ਕਰਨਾ ਸਿਰਫ ਉਦੋਂ ਅਪਰਾਧ ਹੈ ਜਦੋਂ ਪਤਨੀ ਦੀ ਉਮਰ 15 ਸਾਲ ਤੋਂ ਘੱਟ ਹੋਵੇ। ਉਨ੍ਹਾਂ ਲਿਖਿਆ ਕਿ ਉਝੰ ਤਾਂ ਕਾਨੂੰਨੀ ਤੌਰ 'ਤੇ ਭਾਰਤ 'ਚ ਮਹਿਲਾਵਾਂ ਦੇ ਵਿਆਹ ਦੀ ਉਮਰ ਸੀਮਾ 18 ਸਾਲ ਹੈ। ਅਜਿਹੇ 'ਚ ਇਹ ਆਪਣੇ ਆਪ 'ਚ ਅਜੀਬ ਹੋ ਜਾਂਦਾ ਹੈ ਕਿ ਮੇਰੀਟਲ ਰੇਪ ਲਈ ਉਮਰ 15 ਸਾਲ ਹੋਵੇ।

PunjabKesari
ਸਲੋਨੀ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਗਲਤ ਹੈ ਕਿ ਇਹ ਕਿਸੇ ਦੇ ਪਰਿਵਾਰ ਦਾ ਮਾਮਲਾ ਹੈ। ਕਾਨੂੰਨ ਨੂੰ ਇਸ 'ਚ ਦਖਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਵਿਆਹ ਇਕ ਪਵਿੱਤਰ ਬੰਧਨ ਹੈ। ਇਸ ਪਵਿੱਤਰ ਬੰਧਨ 'ਚ ਕੋਈ ਰੇਪ ਨਹੀਂ ਕਰ ਸਕਦਾ। ਸਲੋਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਸਲੋਨੀ ਦੇ ਕਰੀਬ 2 ਲੱਖ 15 ਹਜ਼ਾਰ ਤੋਂ ਜ਼ਿਆਦਾ ਫਾਲੋਅਰਸ ਹਨ ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News