ਕੈਟਰੀਨਾ ਦੀ ਹਮਸ਼ਕਲ ਸਲੋਨੀ ਨੇ ਮੁੜ ਬਿਖੇਰੇ ਹੌਟਨੈੱਸ ਦੇ ਜਲਵੇ

12/30/2017 12:32:11 PM

ਮੁੰਬਈ (ਬਿਊਰੋ)— ਐੱਮ. ਟੀ. ਵੀ. ਸੀਰੀਜ਼ 'ਗਰਲਸ ਆਨ ਟਾਪ' ਨਾਲ ਪ੍ਰਸਿੱਧ ਹੋਈ ਅਭਿਨੇਤਰੀ ਸਲੋਨੀ ਚੋਪੜਾ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿੰਦੀ ਹੈ। ਸਲੋਨੀ ਦੀ ਚਰਚਾ 'ਚ ਰਹਿਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਉਹ ਪਹਿਲੀ ਝਲਕ 'ਚ ਕਾਫੀ ਹੱਦ ਤੱਕ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਵਰਗੀ ਲੱਗਦੀ ਹੈ।

PunjabKesari
ਹਾਲ ਹੀ 'ਚ ਸਲੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਲੋਨੀ ਕਈ ਵਾਰ ਆਪਣੀਆਂ ਹੌਟ ਤਸਵੀਰਾਂ ਨਾਲ ਸੁਰਖੀਆਂ ਬਟੌਰ ਚੁੱਕੀ ਹੈ। ਬੀਤੇ ਦਿਨੀਂ ਸਲੋਨੀ ਨੇ ਟਰਾਂਸਪੇਰੈਂਟ ਟਾਪ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।

PunjabKesari
ਦੱਸਣਯੋਗ ਹੈ ਕਿ ਅਦਾਕਾਰੀ ਤੋਂ ਇਲਾਵਾ ਸਲੋਨੀ ਅਕਸਰ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਵਾਜ਼ ਉਠਾਉਂਦੀ ਹੈ । ਸਲੋਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਫਿਲਹਾਲ ਸਲੋਨੀ ਦੇ ਕਰੀਬ 260,000 ਫਾਲੋਅਰਜ਼ ਹਨ । ਇਸ ਤੋਂ ਇਲਾਵਾ ਸਲੋਨੀ ਅਜੇ ਤੱਕ ਇੰਸਟਾਗ੍ਰਾਮ 'ਤੇ 3,270 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

PunjabKesariPunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News