ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਨੇ ਆਪਣੇ ਨਵੇਂ ਗੀਤ Same Beef ਨਾਲ ਲੁੱਟੇ ਫੈਨਜ਼ ਦੇ ਦਿਲ
8/20/2019 10:47:00 AM
ਜਲੰਧਰ(ਬਿਊਰੋ)— ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਜਿੰਨ੍ਹਾਂ ਦੇ ਗੀਤ 'Same Beef' ਦੀ ਚਰਚਾ ਪਿਛਲੇ ਲੰਬੇ ਸਮੇਂ ਤੋਂ ਛਿੜੀ ਹੋਈ ਸੀ। ਹੁਣ ਇਨ੍ਹਾਂ ਦੋਵਾਂ ਦਾ ਇਹ ਗੀਤ ਰਿਲੀਜ਼ ਹੋ ਚੁਕਿਆ ਹੈ। ਇਹ ਗੀਤ ਭਾਰਤ ਦੀ ਵੱਡੀ ਫਿਲਮ ਕੰਪਨੀ ਵਾਈ.ਆਰ.ਐੱਫ. ਵੱਲੋਂ ਡਿਜੀਟਲ ਡਿਸਟ੍ਰੀਬਿਊਟ ਕੀਤਾ ਗਿਆ ਹੈ। ਜਿੱਥੇ ਗੀਤ 'ਚ ਸਿੱਧੂ ਮੂਸੇਵਾਲਾ ਤਾਂ ਆਪਣੇ ਟੱਚ 'ਚ ਨਜ਼ਰ ਆ ਰਹੇ ਹਨ, ਉੱਥੇ ਹੀ ਬੋਹੇਮੀਆ ਵੀ ਆਪਣੇ ਸਿਗਨੇਚਰ ਸਟਾਈਲ 'ਚ ਰੈਪ ਕਰਦੇ ਦਿਖਾਈ ਦੇ ਰਹੇ ਹਨ। ਇਹ ਗੀਤ ਬਿਆਨ ਕਰਦਾ ਹੈ ਕਿ ਭਾਵੇਂ ਸਮਾਂ ਅੱਜ ਬਦਲ ਗਿਆ ਹੋਵੇ ਪਰ ਉਨ੍ਹਾਂ ਦੀਆਂ ਗੱਡੀਆਂ, ਗੱਡੀਆਂ 'ਚ ਬੈਠੇ ਦੋਸਤ, ਸੁਭਾਅ, ਨਿਯਮ ਅੱਜ ਵੀ ਉਸੇ ਤਰ੍ਹਾਂ ਹੀ ਹਨ।
ਜੇਕਰ ਗੀਤ ਦੇ ਵੀਡੀਓ ਦੀ ਗੱਲ ਕਰੀਏ ਤਾਂ ਇਹ ਵਿਦੇਸ਼ ਦੀਆਂ ਗਲੀਆਂ, ਸੜ੍ਹਕਾਂ ਤੇ ਬਿਲਡਿੰਗ ਦੀਆਂ ਛੱਤਾਂ 'ਤੇ ਫਿਲਮਾਇਆ ਗਿਆ ਹੈ, ਜਿਸ ਨੂੰ ਰਾਹੁਲ ਦੱਤਾ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਦੇ ਬੋਲ ਬੋਹੇਮੀਆ ਤੇ ਸਿੱਧੂ ਮੂਸੇਵਾਲਾ ਦੋਵਾਂ ਦੇ ਹਨ ਅਤੇ ਮਿਊਜ਼ਿਕ ਬਿੱਗ ਬਰਡ ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ